70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਪਟਿਆਲੇ ਦੇ ਮੁੱਕੇਬਾਜ਼ਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ ,16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.
ਪਟਿਆਲਾ ,16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਬਾਕਸਿੰਗ ਦੇ ਮੁਕਾਬਲੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਇਹ ਟੂਰਨਾਮੈਂਟ 15 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਹੋਵੇਗਾ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਦੇ ਹੋਏ ਬਾਕਸਿੰਗ ਮੁਕਾਬਲਿਆ ਵਿੱਚ ਪਟਿਆਲੇ ਦੇ ਮੁੱਕੇਬਾਜ਼ਾਂ ਨੇ ਵੱਖ-ਵੱਖ ਭਾਰ ਵਿੱਚ ਆਪਣੇ ਮੁਕਾਬਲੇ ਜਿੱਤੇ। -46 ਕਿਲੋ ਵਿਚ ਅੰਮ੍ਰਿਤਪਾਲ ਸਿੰਘ,ਸੂਰਜ ਕੁਮਾਰ ਯਾਦਵ, ਨਿਤਿਨ, ਅਨਮੋਲ ਸਿੰਘ,46-48 ਕਿਲੋ ਵਿੱਚ ਲੱਕੀ ਸਿੰਘ, ਲਖਵਿੰਦਰ ਸਿੰਘ, ਮਹਿਕਦੀਪ ਸਿੰਘ, ਰੁਸੰਤਮਜੋਤ ਸਿੰਘ, 48-50 ਕਿਲੋ ਵਿੱਚ ਕਿ੍ਸ਼ਨਾ,ਗੁਰਵਿੰਦਰ ਸਿੰਘ ਤੇ ਅੰਸ਼ੁਕ ਨੋਜੀਆ, 50-52 ਕਿਲੋ ਵਿਚ ਸੁਵੇਜ,ਗੁਰਜੋਤ ਸਿੰਘ ਤੇ ਤਸਲੀਮ ਮਲਿਕ ਨੇ ਮੁਕਾਬਲੇ ਜਿੱਤੇ। ਇਸ ਮੌਕੇ ਟੂਰਨਾਮੈਂਟ ਅਬਜਰਵਰ ਰਾਜੇਸ਼ ਕੁਮਾਰ,ਅਨਿਲ ਕੁਮਾਰ ਕੋਚ,ਰਜਿਸਟਰੇਸ਼ਨ ਕਮੇਟੀ ਇੰਚਾਰਜ ਕੁਮਾਰੀ ਹੇਮਾ ਸ਼ੇਖੂਪੁਰ,ਮੈਸ ਕਮੇਟੀ ਇੰਚਾਰਜ ਪਿ੍ੰਸੀਪਲ ਰਾਜ ਕੁਮਾਰ ਨੌਗਾਵਾਂ, ਮੈਡੀਕਲ ਕਮੇਟੀ ਇੰਚਾਰਜ ਪਿ੍ੰਸੀਪਲ ਰਾਜੇਸ਼ ਗਰਗ,ਗੁਰਪ੍ਰੀਤ ਸਿੰਘ ਟਿਵਾਣਾ ਜੋਨ ਸਕੱਤਰ ਭਾਦਸੋਂ, ਅਮਰਜੋਤ ਸਿੰਘ ਕੋਚ, ਗੁਰਵਿੰਦਰ ਸਿੰਘ ਸੰਧੂ ਕੋਚ,ਦਿਨੇਸ਼ ਕੁਮਾਰ ਕੋਚ, ਬਿਕਰਮਜੀਤ ਸਿੰਘ ਕੋਚ, ਰਣਜੀਤ ਸਿੰਘ,ਜਤਿੰਦਰ ਪਾਲ ਸਿੰਘ,ਬਲਕਾਰ ਸਿੰਘ,ਰਕੇਸ਼ ਕੁਮਾਰ, ਹਰਜੀਤ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।