ਰੋਲ ਆਬਜ਼ਰਵਰ ਵਿਨੈ ਬੁਬਲਾਨੀ ਵਲੋਂ ਐਸ. ਆਈ. ਆਰ. ਦੌਰਾਨ ਭਰੇ ਜਾ ਰਹੇ ਫਾਰਮਾਂ ਦੀ ਸੁਪਰ ਚੈਕਿੰਗ
ਪਟਿਆਲਾ, 16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਭਾਰਤ ਦੇ ਚੋਣ ਕਮਿਸ਼ਨ ਵਲੋਂ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਰੋਲ ਆਬਜ਼ਰਵਰ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਪੈਸ਼ਲ ਇੰਟੈਸਿਵ ਰਵੀਜ਼ਨ-2026 ਦੌਰਾਨ ਸਾਰੇ ਹਲਕਿਆਂ ਵਿਚ ਨਵੀਆਂ ਵੋਟਾਂ ਬਣਾਉਣ ਲਈ ਆਏ ਫਾਰਮ ਨੰਬਰ 6, ਵੋਟ ਡਲੀਟ ਕਰਨ ਲਈ ਫਾਰਮ ਨੰਬਰ 7 ਅਤੇ ਪਤਾ ਬਦਲਣ ਜਾਂ ਸਿਫ਼ਟਿੰਗ ਲਈ ਫਾਰਮ ਨੰਬਰ 8 ਭਰਨ ਦੀ ਪ੍ਰਕ੍ਰਿਆ ਦੀ ਸੁਪਰ ਚੈਕਿੰਗ ਕੀਤੀ। ਉਨ੍ਹਾਂ ਨੇ ਸਮੂਹ ਹਲਕਿਆਂ ਵਿਚ ਪ੍ਰਕ੍ਰਿਆ ਉਪਰ ਆਪਣੀ ਤਸੱਲੀ ਦਾ ਇਜ਼ਹਾਰ ਕੀਤਾ ਹੈ।
ਭ
ਭਾਰਤ ਦੇ ਚੋਣ ਕਮਿਸ਼ਨ ਵਲੋਂ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਰੋਲ ਆਬਜ਼ਰਵਰ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਵੋਟਰ ਸੂਚੀ ਦੀ ਸੁਪਰ ਚੈਕਿੰਗ ਕਰਦੇ ਹੋਏ। ਅਜੀਤ ਤਸਵੀਰ
17-09-2026
ਪਟਿਆਲਾ, 16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਭਾਰਤ ਦੇ ਚੋਣ ਕਮਿਸ਼ਨ ਵਲੋਂ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਰੋਲ ਆਬਜ਼ਰਵਰ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਸਪੈਸ਼ਲ ਇੰਟੈਸਿਵ ਰਵੀਜ਼ਨ-2026 ਦੌਰਾਨ ਸਾਰੇ ਹਲਕਿਆਂ ਵਿਚ ਨਵੀਆਂ ਵੋਟਾਂ ਬਣਾਉਣ ਲਈ ਆਏ ਫਾਰਮ ਨੰਬਰ 6, ਵੋਟ ਡਲੀਟ ਕਰਨ ਲਈ ਫਾਰਮ ਨੰਬਰ 7 ਅਤੇ ਪਤਾ ਬਦਲਣ ਜਾਂ ਸਿਫ਼ਟਿੰਗ ਲਈ ਫਾਰਮ ਨੰਬਰ 8 ਭਰਨ ਦੀ ਪ੍ਰਕ੍ਰਿਆ ਦੀ ਸੁਪਰ ਚੈਕਿੰਗ ਕੀਤੀ। ਉਨ੍ਹਾਂ ਨੇ ਸਮੂਹ ਹਲਕਿਆਂ ਵਿਚ ਪ੍ਰਕ੍ਰਿਆ ਉਪਰ ਆਪਣੀ ਤਸੱਲੀ ਦਾ ਇਜ਼ਹਾਰ ਕੀਤਾ ਹੈ। ਸ੍ਰੀ ਬੁਬਲਾਨੀ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਈ.ਆਰ.ਓਜ. ਇਹ ਯਕੀਨੀ ਬਣਾਉਣ ਕਿ ਜ਼ਿਲ੍ਹੇ ਅੰਦਰ ਕੋਈ ਵੀ ਯੋਗ ਨਾਗਰਿਕ ਅਜਿਹਾ ਨਹੀਂ ਰਹਿਣਾ ਚਾਹੀਦਾ, ਜਿਸ ਦਾ ਨਾਂਅ ਵੋਟਰ ਸੂਚੀ ਵਿਚ ਨਾ ਹੋਵੇ ਅਤੇ ਕੋਈ ਵੀ ਅਯੋਗ ਵਿਅਕਤੀ ਆਪਣੀ ਵੋਟ ਨਾ ਬਣਵਾ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਵਿਸ਼ੇਸ਼ ਹਦਾਇਤ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕੀਤਾ ਜਾਵੇ ਤੇ ਕੋਈ ਵੀ ਨੌਜਵਾਨ, ਜਿਹੜਾ ਕਿ ਯੋਗਤਾ ਮਿਤੀ 01-10-2026 ਨੂੰ 18 ਸਾਲ ਦਾ ਹੋ ਰਿਹਾ ਹੈ, ਉਸ ਦੀ ਵੋਟ ਜਰੂਰ ਬਣੇ। ਉਨ੍ਹਾਂ ਹਦਾਇਤ ਕੀਤੀ ਕਿ ਜਿੱਥੇ ਲੋੜ ਹੈ, ਉਥੇ ਨਵੀਂ ਵੋਟ ਲਈ ਜਾਂ ਵੋਟ ਕੱਟਣ ਤੋਂ ਰੋਕਣ ਲਈ ਲੋੜੀਂਦੇ ਦਸਤਾਵੇਜ ਸਬੰਧਤ ਨਾਗਰਿਕ ਕੋਲੋਂ ਮੁੜ ਮੰਗੇ ਜਾਣ। ਵਿਨੈ ਬੁਬਲਾਨੀ ਨੇ ਦੱਸਿਆ ਕਿ ਸਪੈਸ਼ਲ ਇੰਟੈਸਿਵ ਰਵੀਜ਼ਨ ਦੌਰਾਨ ਉਹ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਦੌਰੇ ਕਰ ਚੁੱਕੇ ਹਨ ਤੇ ਹੁਣ ਸੁਪਰ ਚੈਕਿੰਗ ਦਾ ਵਿਸ਼ੇਸ਼ ਦੌਰ ਚੱਲ ਰਿਹਾ ਹੈ। ਰੋਲ ਆਬਜ਼ਰਵਰ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਰਹੇ। ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੀ ਨਵੀ ਵੋਟ ਦਰਜ਼ ਕਰਾਉਣਾ ਤੇ ਵੋਟਰ ਸੂਚੀ ਵਿੱਚੋ ਨਾਮ ਕਟਵਾਉਣ ਖਾਸ ਕਰਕੇ ਫਾਰਮ 7 ਰਾਹੀਂ ਹੋਣ ਵਾਲੀਆਂ ਕੱਟੀਆਂ ਵੋਟਾਂ ਦੀ ਪ੍ਰਤੀਸ਼ਤਤਾ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ। ਹਰੇਕ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਨਵੀਆਂ ਵੋਟਾਂ ਵਾਲੇ 20 ਪੋਲਿੰਗ ਸਟੇਸ਼ਨਾਂ ਅਤੇ ਸਭ ਤੋਂ ਵੱਧ ਕੱਟੀਆਂ ਵੋਟਾਂ ਵਾਲੇ 20 ਪੋਲਿੰਗ ਸਟੇਸ਼ਨਾਂ ਦੀ ਮੁੜ ਤਸਦੀਕ ਕਰਨ ਸਮੇਤ ਜ਼ਿਲ੍ਹੇ ਦੇ ਉਹ ਵਿਧਾਨ ਸਭਾ ਹਲਕੇ, ਜਿੱਥੇ ਕੱਟੀਆਂ ਵੋਟਾਂ ਅਤੇ/ਜਾਂ ਨਵੀਂਆਂ ਜੁੜੀਆਂ ਵੋਟਾਂ ਦੀ ਦਰ ਜ਼ਿਲ੍ਹੇ ਦੀ ਔਸਤ ਦਰ ਨਾਲੋਂ 1% ਜਾਂ ਇਸ ਤੋਂ ਵੱਧ ਹੈ ਜਾਂ ਕਿਸੇ ਵੀ ਹਲਕੇ ਵਿਚ ਇਹ ਦਰ 3% ਤੋਂ ਵੱਧ ਹੈ, ਨੂੰ ਰੋਲ ਆਬਜ਼ਰਵਰ ਵਲੋਂ ਵਿਸ਼ੇਸ਼ ਤੌਰ ‘ਤੇ ਜਾਂਚਿਆ ਜਾ ਰਿਹਾ ਹੈ।ਵਿਨੈ ਬੁਬਲਾਨੀ ਨੇ ਕਿਹਾ ਕਿ ਸ਼ਾਂਤੀਪੂਰਨ, ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਸਹੀ ਅਤੇ ਸ਼ੁੱਧ ਵੋਟਰ ਸੂਚੀ ਬਹੁਤ ਜ਼ਰੂਰੀ ਹੈ।