18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਘੇਰਿਆ ਮੁੱਖ ਦਫ਼ਤਰ

ਪਟਿਆਲਾ, 17 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 18-09-2026
ਪਟਿਆਲਾ, 17 ਸਤੰਬਰ (ਅ. ਸ. ਆਹਲੂਵਾਲੀਆ)- ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਨੇ ਰਹਿੰਦੀ ਪੈਨਸ਼ਨ ਤੇ ਬਕਾਇਆਂ ਨੂੰ ਲੈ ਕੇ ਮਾਸਿਕ ਮੀਟਿੰਗ ਨੂੰ ਧਰਨੇ ਦੇ ਰੂਪ ਵਿਚ ਪੀ. ਆਰ. ਟੀ. ਸੀ. ਦੇ ਮੁੱਖ ਦਫ਼ਤਰ ਵਿਖੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਹੇਠ ਵੱਖ-ਵੱਖ ਡਿੱਪੂਆਂ ਤੋਂ ਭਾਰੀ ਗਿਣਤੀ ਵਿਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਵਲੋਂ ਅਦਾਇਗੀਆਂ ਸੰਬੰਧੀ ਦਿੱਤੇ ਭਰੋਸੇ ਸਾਰੇ ਹਵਾ ਵਿਚ ਹੀ ਲਟਕ ਕੇ ਰਹਿ ਗਏ ਹਨ। ਅਗਰ ਹੁਣ ਵੀ ਮੈਨੇਜਮੈਂਟ ਨੇ ਸਾਡੀਆਂ ਅਦਾਇਗੀਆਂ ਨਾ ਕੀਤੀਆਂ ਤਾਂ ਛੇਤੀ ਹੀ ਸੰਘਰਸ਼ ਦਾ ਬਿਗਲ ਬਜਾਇਆ ਜਾਵੇਗਾ। ਉਨ੍ਹਾਂ ਨੇ ਹਾਜ਼ਰ ਪੈਨਸ਼ਨਰਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਵੀ ਕਿਹਾ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਬਚਿੱਤਰ ਸਿੰਘ ਵਾਈਸ ਚੇਅਰਮੈਨ, ਹਰਭਜਨ ਸਿੰਘ ਚੰਡੀਗੜ੍ਹ, ਜਲੌਰ ਸਿੰਘ ਫਰੀਦਕੋਟ, ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਗੁਰਮੀਤ ਸਿੰਘ ਕਪੂਰਥਲਾ, ਸੁਖਜੀਤ ਸਿੰਘ ਬਠਿੰਡਾ, ਹਾਕਮ ਸਿੰਘ ਬੁਢਲਾਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਜੋਗਿੰਦਰ ਸਿੰਘ ਪਟਿਆਲਾ, ਬਲਵੰਤ ਸਿੰਘ ਜੋਗਾ ਸੰਗਰੂਰ ਅਤੇ ਪ੍ਰੀਤਮ ਸਿੰਘ ਬਰਾੜ ਬਠਿੰਡਾ ਨੇ ਵੀ ਸੰਬੋਧਨ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਬਖਸ਼ੀਸ਼ ਸਿੰਘ ਦਫ਼ਤਰ ਸਕੱਤਰ, ਬਲਵੀਰ ਸਿੰਘ ਬੁੱਟਰ, ਨਿਰਪਾਲ ਸਿੰਘ, ਬਲਵੰਤ ਸਿੰਘ, ਸੂਰਜ ਭਾਨ, ਗੁਰਦੀਪ ਸਿੰਘ, ਰਮੇਸ਼ਵਰ ਦਿਆਲ, ਸੰਤੋਸ਼ ਕ੍ਰਿਸ਼ਨ ਚਪੜ, ਘੋਲਾ ਸਿੰਘ ਡੰਡੋਆ ਅਤੇ ਬਲਵੀਰ ਸਿੰਘ ਗਲੌਂਡਰ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ ਦੀ ਜ਼ਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਦਾ ਹਲਕਾ ਇੰਚਾਰਜ ਲੱਗਣ ’ਤੇ ਜਾਗੀ ਨਵੀਂ ਉਮੀਦ- ਢਿੱਲੋਂ ਅਗਲੀ ਖ਼ਬਰ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਨਾਭਾ ਕਬੱਡੀ ਕੱਪ 24 ਤੇ 25 ਅਕਤੂਬਰ ਨੂੰ- ਜੱਸੀ ਸੋਹੀਆਂ ਵਾਲਾ ਕਬੱਡੀ ਦੀਆਂ 8 ਅਕੈਡਮੀਆ...
Ad Position 24