18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੀਡੀਆ ਕਲੱਬ ਨਾਭਾ ਦੀ ਕੀਤੀ ਸਥਾਪਨਾ

ਨਾਭਾ, 17 ਸਤੰਬਰ (ਵਰਿੰਦਰ ਵਰਮਾ)-ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਪੱਤਰਕਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨਾਭਾ ਦੇ ਨਿਜੀ ਹੋਟਲ ਵਿਖੇ ਕੀਤੀ ਗਈ, ਜਿਸ ਵਿਚ ਜਿੱਥੇ ਪੱਤਰਕਾਰਾਂ ਨੂੰ ਕੰਮ ਕਰਦੇ ਹੋਏ ਪੇਸ਼ ਆ ਰਹੀਆਂ ਸਮੱਸਿਆ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਪੱਤਰਕਾਰਾਂ ਦੇ ਹਿਤਾਂ ਦੇ ਲਈ ਨਵੇਂ ਨਾਭਾ ਮੀਡੀਆ ਕਲੱਬ ਨਾਭਾ ਦੀ ਸਥਾਪਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 18-09-2026
ਨਾਭਾ, 17 ਸਤੰਬਰ (ਵਰਿੰਦਰ ਵਰਮਾ)-ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਪੱਤਰਕਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨਾਭਾ ਦੇ ਨਿਜੀ ਹੋਟਲ ਵਿਖੇ ਕੀਤੀ ਗਈ, ਜਿਸ ਵਿਚ ਜਿੱਥੇ ਪੱਤਰਕਾਰਾਂ ਨੂੰ ਕੰਮ ਕਰਦੇ ਹੋਏ ਪੇਸ਼ ਆ ਰਹੀਆਂ ਸਮੱਸਿਆ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉੱਥੇ ਪੱਤਰਕਾਰਾਂ ਦੇ ਹਿਤਾਂ ਦੇ ਲਈ ਨਵੇਂ ਨਾਭਾ ਮੀਡੀਆ ਕਲੱਬ ਨਾਭਾ ਦੀ ਸਥਾਪਨਾ ਕੀਤੀ ਗਈ। ਜਿਸ ਵਿਚ ਸੰਜੀਵ ਕੁਮਾਰ ਸ਼ਰਮਾ ਨੂੰ ਸੰਵਿਧਾਨਿਕ ਵਿਧੀ ਰਾਹੀਂ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਕਲੱਬ ਵਲੋਂ ਸਾਰੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਦੇ ਨਾਲ ਕੀਤੀ ਗਈ। ਜਿਸ ਵਿਚ ਚੇਅਰਮੈਨ ਜਗਨਾਰ ਸਿੰਘ ਦੁਲੱਦੀ, ਸਰਪ੍ਰਸਤ ਸਤੀਸ਼ ਬਾਤਿਸ਼ ਅਤੇ ਬਲਜਿੰਦਰ ਸਿੰਘ ਮਾਨ, ਸੀਨੀਅਰ ਵਾਈਸ ਪ੍ਰਧਾਨ ਵਿਕਾਸ ਗੋਇਲ, ਵਾਈਸ ਪ੍ਰਧਾਨ ਗੌਰਵ ਢੀਂਗੀ, ਜਨਰਲ ਸਕੱਤਰ ਪ੍ਰਦੀਪ ਬਾਂਗਾ, ਕੈਸ਼ੀਅਰ ਅਮਰਦੀਪ ਅਹੂਜਾ, ਪ੍ਰੈਸ ਸਕੱਤਰ ਵਰਿੰਦਰ ਵਰਮਾ, ਲੀਗਲ ਐਡਵਾਈਜਰ ਤਰੁਣ ਸ਼ਰਮਾ, ਜੁਆਇੰਟ ਸਕੱਤਰ ਅਸ਼ੋਕ ਸੌਫਤ, ਸਲਾਹਕਾਰ ਪੁਨੀਤ ਭਾਰਦਵਾਜ ਅਤੇ ਤਰੁਣ ਮਹਿਤਾ, ਕਾਰਜਕਾਰਨੀ ਮੈਂਬਰ ਵਿਸ਼ਵ ਦੀਪਕ ਸੋਰੀ, ਦਿਨੇਸ਼ ਬਾਂਗਾ, ਹੈਪੀ ਢਿੰਗੀ, ਅਮਨ ਗਰਗ, ਅਵਤਾਰ ਸਿੰਘ ਧਰਮਸੋਤ, ਜਤਿੰਦਰ ਜੋਨੀ, ਗੁਰਸੇਵਕ ਸਿੰਘ, ਰਕੇਸ਼ ਜਿੰਦਲ ਸ਼ਾਮਿਲ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਪੱਤਰਕਾਰਤਾ ਕਰਨੀ ਬੜੀ ਮੁਸ਼ਕਲ ਹੋ ਗਈ ਹੈ ਖਾਸ ਤੌਰ ’ਤੇ ਰਾਜਨੀਤਿਕ ਪਾਰਟੀਆਂ ਵਲੋਂ ਪੱਤਰਕਾਰਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਕਲੱਬ ਦੇ ਚੇਅਰਮੈਨ ਜਗਨਾਰ ਸਿੰਘ ਦੁਲੱਦੀ ਅਤੇ ਮੈਂਬਰਾਂ ਨੇ ਕਿਹਾ ਕਿ ਅਜੋਕੇ ਸਮੇਂ ਪੱਤਰਕਾਰੀ ਕਰਨੀ ਬੜੀ ਮੁਸ਼ਕਿਲ ਹੈ ਪਰ ਬਾਵਜੂਦ ਇਸਦੇ ਬੜੀ ਦ੍ਰਿੜ੍ਹਤਾ ਦੇ ਨਾਲ ਨਾਭਾ ਦੇ ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਸਲੱਮ ਏਰੀਏ ਦੇ ਝੁੱਗੀਆਂ ’ਚ ਰਹਿੰਦੇ ਲੋਕਾਂ ਨੂੰ ਡੇਂਗੂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ’ ’ਚ ਦੀਪ ਇੰਗਲਿਸ਼ ਮਾਡਲ ਸਕੂਲ ਸਨੌਰ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24