17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮਾਮਲਾ ਰੋਹਟਾ ਪਿੰਡ ਦੇ 19 ਸਾਲਾ ਨੌਜਵਾਨ ਦੀ ਭੇਦਭਰੀ ਮੌਤ ਦਾ: ਕੇਸ ਦਰਜ ਕਰਵਾਉਣ ਲਈ ਪਰਿਵਾਰ ਦਰ-ਦਰ ਭਟਕਿਆ

ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਨੇੜਲੇ ਪਿੰਡ ਰੋਹਟਾ ਦੇ 19 ਸਾਲਾ ਅਨਮੋਲ ਜੀਤ ਸਿੰਘ ਦੀ ਇਕ ਹਫ਼ਤਾ ਪਹਿਲਾਂ ਅਗੇਤੀ ਪਿੰਡ ਵਿਚ ਭੇਦਭਰੇ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕੇਸ ਦਰਜ ਕਰਵਾਉਣ ਲਈ ਪਰਿਵਾਰ ਅਜੇ ਵੀ ਥਾਂ-ਥਾਂ ਚੱਕਰ ਕੱਟ ਰਿਹਾ ਹੈ। ਅੱਜ ਭਾਜਪਾ ਆਗੂ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਫਿਰ ਮ੍ਰਿਤਕ ਦੇ ਪਿਤਾ ਨੂੰ ਨਾਲ ਲੈ ਕੇ ਡੀ.

Ad Position 21
No active advertisement
ਅਜੀਤ ਡੈਸਕ 18-09-2026
ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਨੇੜਲੇ ਪਿੰਡ ਰੋਹਟਾ ਦੇ 19 ਸਾਲਾ ਅਨਮੋਲ ਜੀਤ ਸਿੰਘ ਦੀ ਇਕ ਹਫ਼ਤਾ ਪਹਿਲਾਂ ਅਗੇਤੀ ਪਿੰਡ ਵਿਚ ਭੇਦਭਰੇ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕੇਸ ਦਰਜ ਕਰਵਾਉਣ ਲਈ ਪਰਿਵਾਰ ਅਜੇ ਵੀ ਥਾਂ-ਥਾਂ ਚੱਕਰ ਕੱਟ ਰਿਹਾ ਹੈ। ਅੱਜ ਭਾਜਪਾ ਆਗੂ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਫਿਰ ਮ੍ਰਿਤਕ ਦੇ ਪਿਤਾ ਨੂੰ ਨਾਲ ਲੈ ਕੇ ਡੀ. ਐਸ. ਪੀ. ਦਫ਼ਤਰ ਨਾਭਾ ਵਿਖੇ ਪਹੁੰਚੇ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਲਾਸ਼ ਇਕ ਵਿਅਕਤੀ ਦੇ ਘਰੋਂ ਮਿਲਣ ਅਤੇ ਅਨਮੋਲਜੀਤ ਦੇ ਮੋਬਾਈਲ ਫ਼ੋਨ ਵਿਚ ਇਕ ਵੀਡੀਓ ਮਿਲਣ ਦੇ ਬਾਵਜੂਦ ਅਜੇ ਤੱਕ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਘਰ ਮੌਤ ਹੋਈ, ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਵਿਚ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਇਕ ਕੈਬਨਿਟ ਮੰਤਰੀ ਤੱਕ ਵੀ ਗੁਹਾਰ ਲਗਾ ਚੁੱਕੇ ਹਨ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦਾਅਵਾ ਕੀਤਾ ਕਿ ਮੋਬਾਈਲ ਵਿਚ ਮਿਲੀ ਵੀਡੀਓ ਵਿਚ ਉਨ੍ਹਾਂ ਦਾ ਪੁੱਤਰ ਨਸ਼ੇ ਦੇ ਗੰਭੀਰ ਪ੍ਰਭਾਵ ਹੇਠ ਤੜਫ਼ਦਾ ਦਿਖਾਈ ਦੇ ਰਿਹਾ ਹੈ ਪਰ ਕਿਸੇ ਨੇ ਉਸ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਈ। ਉਨ੍ਹਾਂ ਕਿਹਾ ਕਿ ਅਨਮੋਲਜੀਤ ਕੁਝ ਦੋਸਤਾਂ ਨਾਲ ਅਗੇਤੀ ਗਿਆ ਸੀ ਤੇ ਜਿਸ ਘਰ ਵਿਚ ਉਸ ਦੀ ਮੌਤ ਹੋਈ, ਉੱਥੇ ਰਹਿਣ ਵਾਲੇ ਵਿਅਕਤੀ ਨਾਲ ਕਿਸੇ ਜਾਣ-ਪਛਾਣ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਅਨਮੋਲ ਜੀਤ ਕਿਸੇ ਨਸ਼ੇ ਦਾ ਆਦੀ ਨਹੀਂ ਸੀ। ਉਸ ਨੇ ਹਾਲ ਹੀ ਵਿਚ ਚੰਗੇ ਅੰਕਾਂ ਨਾਲ ਬਾਰ੍ਹਵੀਂ ਪਾਸ ਕਰਕੇ ਮੋਦੀ ਕਾਲਜ, ਪਟਿਆਲਾ ਵਿਚ ਬੀ.ਬੀ.ਏ. ਵਿਚ ਦਾਖ਼ਲਾ ਲਿਆ ਸੀ। ਭਾਜਪਾ ਆਗੂ ਨੇ ਦੱਸਿਆ ਕਿ ਡੀ.ਐਸ.ਪੀ. ਅਦਾਲਤੀ ਰੁਝੇਵਿਆਂ ਕਾਰਨ ਨਹੀਂ ਮਿਲ ਸਕੇ ਪਰ ਪਟਿਆਲਾ ਦੇ ਇਕ ਐਸ. ਪੀ. ਨੇ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਾਭਾ ਡੀ.ਐਸ.ਪੀ. ਗੁਰਿੰਦਰ ਸਿੰਘ ਬਲ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਸੀ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਲਈ ਸਦਰ ਐਸ.ਐਚ.ਓ. ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਦਰ ਥਾਣਾ ਐਸ. ਐਚ. ਓ. ਜਸਪ੍ਰੀਤ ਸਿੰਘ ਨੇ ਇਸ ਮੌਕੇ ਕੋਈ ਜਵਾਬ ਨਹੀਂ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਦੀ ਮੁਰੰਮਤ ਸਬੰਧੀ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਤ੍ਰਿਪੜੀ ਮੇਨ ਬਜ਼ਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ
Ad Position 24