17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਮਾਣਾ ਵਿਖੇ ਉਪ-ਮੰਡਲ ਪੱਧਰ ’ਤੇ ਲਗਾਈ ਕੌਮੀ ਲੋਕ ਅਦਾਲਤ ਵਿਚ ਸੈਂਕੜੇ ਕੇਸਾਂ ਦਾ ਨਿਪਟਾਰਾ

ਸਮਾਣਾ, 17 ਸਤੰਬਰ (ਸਾਹਿਬ ਸਿੰਘ)-ਸਮਾਣਾ ਦੀਆਂ ਨਿਆਇਕ ਅਦਾਲਤਾਂ ਵਿਖੇ ਅਵਤਾਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਅਤੇ ਸਕੱਤਰ ਅਮਨਦੀਪ ਕੰਬੋਜ਼, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਵਿਚ ਇਸ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿਚ ਸੈਂਕੜੇ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਲੋਕਾਂ ਨੂੰ ਨਿਆਂ ਦਿੱਤਾ ਗਿਆ। ਸਮਾਣਾ ਵਿਖੇ 2 ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿੰਨਾਂ ਵਿਚੋਂ ਇਕ ਲੋਕ ਅਦਾਲਤ ਦੀ ਪ੍ਰਧਾਨਗੀ ਡਾ.

Ad Position 21
No active advertisement
ਅਜੀਤ ਡੈਸਕ 18-09-2026
ਸਮਾਣਾ, 17 ਸਤੰਬਰ (ਸਾਹਿਬ ਸਿੰਘ)-ਸਮਾਣਾ ਦੀਆਂ ਨਿਆਇਕ ਅਦਾਲਤਾਂ ਵਿਖੇ ਅਵਤਾਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਅਤੇ ਸਕੱਤਰ ਅਮਨਦੀਪ ਕੰਬੋਜ਼, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਵਿਚ ਇਸ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿਚ ਸੈਂਕੜੇ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਲੋਕਾਂ ਨੂੰ ਨਿਆਂ ਦਿੱਤਾ ਗਿਆ। ਸਮਾਣਾ ਵਿਖੇ 2 ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ ਜਿੰਨਾਂ ਵਿਚੋਂ ਇਕ ਲੋਕ ਅਦਾਲਤ ਦੀ ਪ੍ਰਧਾਨਗੀ ਡਾ. ਰਾਜਵਿੰਦਰ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਸਮਾਣਾ ਨੇ ਕੀਤੀ ਜਿਸ ਵਿਚ ਉਨ੍ਹਾਂ ਆਪਣੀ ਅਦਾਲਤ, ਮਨਦੀਪ ਸਿੰਘ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸਮਾਣਾ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਡਿੰਪਲ ਗਰਗ ਦੀ ਅਦਾਲਤ ਦੇ ਕੇਸਾਂ ਦੀ ਸੁਣਵਾਈ ਕੀਤੀ। ਦੂਜੀ ਕੌਮੀ ਲੋਕ ਅਦਾਲਤ ਦੀ ਪ੍ਰਧਾਨਗੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਮੋਹਿਨੀ ਗੋਇਲ ਨੇ ਕੀਤੀ ਜਿਸ ਵਿਚ ਉਨਾਂ ਆਪਣੀ ਅਦਾਲਤ, ਸਿਵਲ ਜੱਜ (ਜੂਨੀਅਰ ਡਵੀਜ਼ਨ) ਜਸਲੀਨ ਕੌਰ ਬਵੇਜਾ ਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਸ਼ਵੇਤਾ ਦੀ ਅਦਾਲਤ ਦੇ ਕੇਸਾਂ ਦੀ ਸੁਣਵਾਈ ਕੀਤੀ। ਇਸ ਕੌਮੀ ਲੋਕ ਅਦਾਲਤ ਵਿਚ ਦੀਵਾਨੀ ਅਤੇ ਸਮਝੌਤਾਯੋਗ ਫੌਜਦਾਰੀ, ਆਵਾਜਾਈ ਚਲਾਨ ਅਤੇ ਬੈਂਕਾਂ ਦੇ ਕੇਸ ਆਦਿ ਕੇਸ ਸੁਣਵਾਈ ਲਈ ਪੇਸ਼ ਹੋਏ। ਇਨ੍ਹਾਂ ਕੌਮੀ ਲੋਕ ਅਦਾਲਤਾਂ ਵਿਚ ਸੁਣਵਾਈ ਲਈ ਕੁਲ ਪੇਸ਼ ਹੋਏ ਕੇਸਾਂ ਵਿਚੋਂ ਸੈਂਕੜੇ ਕੇਸਾਂ ਦੇ ਆਪਸੀ ਸਮਝੌਤਿਆਂ ਰਾਹੀਂ ਫੈਸਲੇ ਕਰਵਾ ਦਿੱਤੇ ਗਏ ਅਤੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਲੋਕ ਅਦਾਲਤ ਕਮੇਟੀ ਮੈਂਬਰ ਐਡਵੋਕੇਟ ਨਿਰਲੇਪ ਕੌਰ, ਹਰਤੇਜ ਸਿੰਘ ਸੰਧੂ ਐਡਵੋਕੇਟ ਡਾ. ਸੁਰਿੰਦਰਾ ਤੇ ਡਾ. ਸ਼ਾਮ ਲਾਲ, ਰੀਡਰ ਰਜਿੰਦਰ ਸਿੰਘ, ਰੀਡਰ ਕਿਰਨ ਕੁਮਾਰ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ, ਸਕੱਤਰ ਹਰਮਨਦੀਪ ਸਿੰਘ ਸਿੱਧੂ, ਅਨੁਰੂਪ ਗਰਗ, ਬੈਂਕਾਂ ਦੇ ਵਕੀਲ ਅਨਮੋਲ ਘਈ ਅਤੇ ਸਾਹਿਬ ਸਿੰਘ ਐਡਵੋਕੇਟ ਤੋਂ ਇਲਾਵਾ ਸਮਾਣਾ ਬਾਰ ਦੇ ਵਕੀਲ ਸਹਿਬਾਨ, ਵੱਖ-ਵੱਖ ਬੈਂਕਾਂ ਦੇ ਕਰਮਚਾਰੀ, ਵੱਖ-ਵੱਖ ਥਾਣਿਆਂ ਦੇ ਪੁਲਿਸ ਅਧਿਕਾਰੀ ਅਤੇ ਕੇਸਾਂ ਦੀਆਂ ਧਿਰਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੋਸ਼ਣ ਸਪਤਾਹ ਤੋਂ ਪਹਿਲਾਂ ਗ਼ਰੀਬੀ ਦੂਰ ਕਰਨ ਲਈ ਠੋਸ ਕਦਮ ਚੁੱਕੇ ਕੇਂਦਰ ਸਰਕਾਰ- ਪ੍ਰੋ. ਬਡੂੰਗਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਸ਼ਰਧਾ ਨਾਲ ਮਨਾਇਆ
Ad Position 24