17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਜਪਾ ਵਲੋਂ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ

ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ ਐਸ ਨਿੱਕੂਵਾਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਮ ਦਿਨ ਭਾਜਪਾ ਦੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ਸਥਾਨਕ ਚੋਈ ਬਜਾਰ ਵਿਖੇ ਸੇਵਾ ਦਿਵਸ ਦੇ ਤੌਰ ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 18-09-2026
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ ਐਸ ਨਿੱਕੂਵਾਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਮ ਦਿਨ ਭਾਜਪਾ ਦੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ਸਥਾਨਕ ਚੋਈ ਬਜਾਰ ਵਿਖੇ ਸੇਵਾ ਦਿਵਸ ਦੇ ਤੌਰ ਤੇ ਮਨਾਇਆ ਗਿਆ। ਇਸ ਸਮਾਗਮ ਵਿਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਸਰਮਾ ਨੇ ਬੋਲਦਿਆ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨਵੀਆਂ ਬੁਲੰਦੀਆਂ ਤੇ ਪਹੁੰਚ ਰਿਹਾ ਹੈ ਅਤੇ ਭਾਜਪਾ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਅਤੇ ਉਹ ਇਸ਼ੇ ਤਰ੍ਹਾਂ ਦੇਸ਼ ਦੀ ਤਰੱਕੀ ਕਰਦੇ ਰਹਿਣ। ਇਸ ਤੋਂ ਬਾਅਦ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਲ ਮੀਨੂੰ ਗਾਂਧੀ ਦੀ ਅਗਵਾਈ ਹੇਠ ਮਹਿਲਾ ਮੋਰਚਾ ਦੀ ਟੀਮ ਦਾ ਐਲਾਨ ਕੀਤਾ ਗਿਆ ਅਤੇ ਨਵੇਂ ਮੈਂਬਰਾਂ ਨੂੰ ਭਾਜਪਾ ਵਿਚ ਸ਼ਮੂਲੀਅਤ ਵੀ ਕਰਵਾਈ ਗਈ। ਅੰਤ ਵਿਚ ਕੇਕ ਕੱਟ ਕੇ ਪਾਰਟੀ ਵਰਕਰਾਂ ਨੇ ਜਨਮ ਦਿਨ ਦੀ ਖੁਸੀ ਸਾਂਝੀ ਕੀਤੀ। ਇਸ ਮੌਕੇ ਵਿਚ ਦਲਜੀਤ ਸਿੰਘ ਮਾਂਗੇਵਾਲ, ਜਨਰਲ ਸਕੱਤਰ ਪਰਦੀਪ ਕੋਟਲਾ, ਅਮਰ ਸੋਢੀ ਮੀਤ ਪ੍ਰਧਾਨ, ਧਰਮਪਾਲ ਚੌਧਰੀ, ਸੰਜੁ ਮਹਿਤਾ ਸਾਬਕਾ, ਸਤਵਿੰਦਰ ਸਿੰਘ, ਸ਼ਾਂਤਨੂ, ਅੰਮ੍ਰਿਤ ਲਾਲ, ਹੈਪੀ ਸੈਣੀ, ਵਰਿੰਦਰ ਸਿੰਘ, ਜੋਬਨ ਸਿੰਘ, ਵਿਕਾਸ, ਜਸਪ੍ਰੀਤ ਸਿੰਘ, ਵਰੁਨ, ਵੰਸ਼, ਇਸ਼ਾਨ ਗੌਤਮ, ਮੰਨਤ, ਸੂਰਜ, ਕਮਲ ਕਾਲਾ, ਵੰਸ਼ ਗਾਂਧੀ, ਆਦੀ, ਕਿੰਦੂ ਗੁੱਜਰ, ਪਵਨ ਸ਼ਰਮਾ, ਮਨੀਸ਼ ਕੌਸ਼ਲ ਮੋਨੂੰ, ਹਰੀ ਓਮ ਕੌਸ਼ਲ, ਟੀਟੂ ਸ਼ਰਮਾ ਅਤੇ ਮਹਿਲਾ ਮੋਰਚਾ ਦੇ ਮੰਡਲ ਪ੍ਰਧਾਨ ਮੀਨਾ ਗਾਂਧੀ, ਪਰਵੀਨ ਕੌਸ਼ਲ, ਅੰਜੂ ਗਰੋਵਰ, ਨਿਧਿ ਕੌਸ਼ਲ, ਜਨਰਲ ਸਕੱਤਰ ਹੀਨਾ ਕੌਸ਼ਲ, ਵੰਦਨਾ ਸ਼ਾਰਦਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜ਼ੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਬਲਾਕ ਖਮਾਣੋਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਨਗਰ ਨਿਗਮ ਨੇ ਹੁਣ ਤੱਕ 9.85 ਕਰੋੜ ਰੁਪਏ ਤੋਂ ਵੱਧ ਟੈਕਸ ਕੀਤਾ ਰਿਕਵਰ, 6 ਹਜ਼ਾਰ ਡਿਫਾਲਟਰਾਂ ਨੂੰ ਨੋਟਿਸ ਜਾਰੀ
Ad Position 24