ਸ੍ਰੀ ਵਿਸ਼ਵਕਰਮਾ ਜਨਮ ਮਹਾਂਉਤਸਵ ਧੂਮਧਾਮ ਨਾਲ ਮਨਾਇਆ
- ਨਾਭਾ, 18 ਸਤੰਬਰ (ਵਰਿੰਦਰ ਵਰਮਾ)- ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵਲੋਂ ਸ੍ਰੀ ਵਿਸ਼ਵਕਰਮਾ ਜਨਮ ਮਹਾਉਤਸਵ ਧੂਮਧਾਮ ਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਸ੍ਰੀ ਵਿਸ਼ਵਕਰਮਾ ਮਹਾਉਤਸਵ ਤੇ ਵਿਸ਼ਵਕਰਮਾ ਮਹਾ-ਪੁਰਾਣ ਦੇ ਲੜੀਵਾਰ 9 ਵਾਰ ਪਾਠ ਦੀ ਸੇਵਾ ਦੇਵ ਸਿੰਘ ਮੈਣ ਵਲੋਂ ਸੇਵਾ ਨਿਭਾਈ ਗਈ।
- ਨਾਭਾ, 18 ਸਤੰਬਰ (ਵਰਿੰਦਰ ਵਰਮਾ)- ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵਲੋਂ ਸ੍ਰੀ ਵਿਸ਼ਵਕਰਮਾ ਜਨਮ ਮਹਾਉਤਸਵ ਧੂਮਧਾਮ ਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਸ੍ਰੀ ਵਿਸ਼ਵਕਰਮਾ ਮਹਾਉਤਸਵ ਤੇ ਵਿਸ਼ਵਕਰਮਾ ਮਹਾ-ਪੁਰਾਣ ਦੇ ਲੜੀਵਾਰ 9 ਵਾਰ ਪਾਠ ਦੀ ਸੇਵਾ ਦੇਵ ਸਿੰਘ ਮੈਣ ਵਲੋਂ ਸੇਵਾ ਨਿਭਾਈ ਗਈ। ਇਸ ਮੌਕੇ ਸਮੂਹ ਸੰਗਤ ਵਲੋਂ ਹਵਨ ਯੱਗ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਦੀ ਆਹੂਤੀ ਪਾਈ ਗਈ। ਇਸ ਮੌਕੇ ਵਿਸ਼ਵਕਰਮਾ ਸਿਲਾਈ ਸਕਿਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਸੋਸਾਇਟੀ ਦੇ ਪ੍ਰਧਾਨ ਚਰਨ ਸਿੰਘ ਰਲਹਣ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪਾਖਰ ਸਿੰਘ ਸੀਨੀਅਰ ਮੀਤ ਪ੍ਰਧਾਨ, ਧਨੰਜੇ ਵਾਲੀਆ, ਸਰਬਜੀਤ ਸਿੰਘ ਸਾਰਕੋ, ਮੰਦਿਰ ਇੰਚਾਰਜ ਯਸ਼ਵਿੰਦਰ ਪਾਲ ਸਿੰਘ ਮਠਾੜੂ, ਜੋਰਾ ਸਿੰਘ ਧੰਮੂ ਸਾਬਕਾ ਪ੍ਰਧਾਨ, ਹਰਨੇਕ ਸਿੰਘ, ਲਾਭ ਸਿੰਘ, ਕੁਲਦੀਪ ਸਿੰਘ ਚਾਨੀ, ਬਲਜਿੰਦਰ ਸਿੰਘ ਧੰਮੂ, ਅਵਤਾਰ ਸਿੰਘ, ਰਾਮ ਸਰੂਪ ਐਹਦੀ, ਗੁਰਪ੍ਰੀਤ ਸਿੰਘ ਗੋਪੀ, ਗੁਰਦੀਪ ਸਿੰਘ ਚੱਠੇ, ਈਸ਼ਰ ਸਿੰਘ ਠੇਕੇਦਾਰ, ਬਾਲ ਕ੍ਰਿਸ਼ਨ ਰਾਜਪੁਰਾ, ਛੱਜੂ ਸਿੰਘ ਨਰਮਾਣਾ ਆਦਿ ਹਾਜ਼ਰ ਸਨ।