ਬੀਬੀ ਮੁਖਮੇਲਪੁਰ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਮੈਂਬਰਾਂ ਦਾ ਕੀਤਾ ਸਨਮਾਨ
ਬਹਾਦਰਗੜ੍ਹ, 21 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਨਵੀਂ ਚੁਣੀ ਗਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਐਮ. ਐਲ.
ਬਹਾਦਰਗੜ੍ਹ, 21 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਨਵੀਂ ਚੁਣੀ ਗਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਐਮ. ਐਲ. ਏ. ਘਨੌਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਨਮਾਨ ਕੀਤਾ। ਨਵੇਂ ਚੁਣੇ ਗਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਅਵਨੀਤ ਸਿੰਘ ਬਿਲਿੰਗ ਅਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਗਗਨ ਚੱਠਾ ਤੇ ਐਡਵੋਕੇਟ ਸਤਵਿੰਦਰ ਕੌਰ ਗਿੱਲ, ਖਜ਼ਾਨਚੀ ਐਡਵੋਕੇਟ ਦਿਗਵਿਜੇ ਮੌਡਗਿਲ, ਸੰਯੁਕਤ ਸਕੱਤਰ ਐਡਵੋਕੇਟ ਜਸਦੀਪ ਸਿੰਘ ਪੰਨੂ, ਕਾਰਜਕਾਰੀ ਮੈਂਬਰ ਐਡਵੋਕੇਟ ਚਿੰਕੀ ਧਵਨ ਅਤੇ ਐਡਵੋਕੇਟ ਚਿਰਾਗ ਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ। ਬੀਬੀ ਮੁਖਮੈਲਪੁਰ ਨੇ ਸਾਰੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਸਾਰੇ ਅਹੁਦੇਦਾਰਾਂ ਨੂੰ ਸੱਚ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ। ਇਕ ਮੌਕੇ ਬੀਬੀ ਮੁਖਮੈਲਪੁਰ ਦੀ ਸਪੁੱਤਰੀ ਡਾ. ਪਰਨੀਤ ਕੌਰ ਮੁਖਮੇਲਪੁਰ ਅਸਿਸਟੈਂਟ ਪ੍ਰੋਫੈਸਰ, ਐਡਵੋਕੇਟ ਤੇਜਵੀਰ ਸਿੰਘ ਖਰੌੜ, ਐਡਵੋਕੇਟ ਸਿਮਰਜੋਤ ਸਿੰਘ ਢਿੱਲੋਂ, ਐਡਵੋਕੇਟ ਭਾਵਨਾ ਸ਼ਰਮਾ, ਬਲਵਿੰਦਰ ਸਿੰਘ ਜੋਗੀਪੁਰ, ਨਰੇਸ਼ ਕੁਮਾਰ ਤੇ ਮਨੇਜਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਮਨਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਤੇ ਸੁਖਵਿੰਦਰ ਸਿੰਘ ਗੋਪਾਲਪੁਰ ਆਦਿ ਮੌਜੂਦ ਸਨ।