24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ ਦਾ ਸਥਾਪਨਾ ਦਿਵਸ ਮਨਾਇਆ

ਪਟਿਆਲਾ, 23 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ, ਤੋਪਖਾਨਾ ਮੋੜ ਪਟਿਆਲਾ ਦਾ 165ਵਾਂ ਸਥਾਪਨਾ ਦਿਵਸ ਡੇਰੇ ਦੇ ਮੋਹਤਮਿਮ ਸ੍ਰੀ ਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਮਨਾਇਆ ਗਿਆ। ਗੁਰਮਤਿ ਸਮਾਗਮ ਮੌਕੇ ਸ੍ਰੀ ਮਹੰਤ ਨੇ ਕਿਹਾ ਕਿ ਪੰਚਾਇਤੀ ਅਖਾੜਾ ਨਿਰਮਲਾ ਡੇਰਾ ਧਰਮ ਧੁਜਾ ਵਲੋਂ ਸਿੱਖ ਪੰਥ ਤੇ ਪ੍ਰਚਾਰ ਤੇ ਪ੍ਰਸਾਰ ਲਈ ਸਮੂਹ ਨਿਰਮਲ ਭੇਖ ਤੇ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਵੱਡੇ ਉਪਰਾਲੇ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 24-09-2026
ਪਟਿਆਲਾ, 23 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ, ਤੋਪਖਾਨਾ ਮੋੜ ਪਟਿਆਲਾ ਦਾ 165ਵਾਂ ਸਥਾਪਨਾ ਦਿਵਸ ਡੇਰੇ ਦੇ ਮੋਹਤਮਿਮ ਸ੍ਰੀ ਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਮਨਾਇਆ ਗਿਆ। ਗੁਰਮਤਿ ਸਮਾਗਮ ਮੌਕੇ ਸ੍ਰੀ ਮਹੰਤ ਨੇ ਕਿਹਾ ਕਿ ਪੰਚਾਇਤੀ ਅਖਾੜਾ ਨਿਰਮਲਾ ਡੇਰਾ ਧਰਮ ਧੁਜਾ ਵਲੋਂ ਸਿੱਖ ਪੰਥ ਤੇ ਪ੍ਰਚਾਰ ਤੇ ਪ੍ਰਸਾਰ ਲਈ ਸਮੂਹ ਨਿਰਮਲ ਭੇਖ ਤੇ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਵੱਡੇ ਉਪਰਾਲੇ ਕੀਤੇ ਜਾਣਗੇ। ਡੇਰਾ ਧਰਮ ਧੁਜਾ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਨਿਰਮਲ ਪੰਥ ਦੀ ਸੇਵਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਡੇਰੇ ਦੇ ਪਹਿਲੇ ਸ੍ਰੀ ਮਹੰਤ ਬਾਬਾ ਮਹਿਤਾਬ ਸਿੰਘ ਦੇ ਪਾਏ ਪੂਰਨਿਆਂ ਉਪਰ ਚੱਲੇਗਾ। ਸ੍ਰੀਮਹੰਤ ਰੇਸ਼ਮ ਸਿੰਘ ਨੇ ਡੇਰਾ ਧਰਮ ਧੁਜਾ ਦੇ 165 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਪੁੱਜੇ ਸਮੁੱਚੇ ਨਿਰਮਲ ਭੇਖ ਦੇ ਸੰਤਾਂ-ਮਹੰਤਾਂ ਅਤੇ ਖਟ ਦਰਸ਼ਨ ਦੇ ਸਾਧੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ, 13 ਅਖਾੜਿਆਂ ਦੇ ਮੁਖੀ ਅਚਾਰੀਆ ਰਵਿੰਦਰਾ ਪੁਰੀ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਾਰ ਸੇਵਾ ਤੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਰਬ ਭਾਰਤ ਨਿਰਮਲ ਮਹਾਂ ਮੰਡਲ ਦੇ ਪ੍ਰਧਾਨ ਮਹੰਤ ਸੰਤੋਖ ਸਿੰਘ ਪਾਲਦੀ, ਸਕੱਤਰ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਵੀ ਮੌਜੂਦ ਸਨ। ਅੱਜ ਸੰਪੰਨ ਹੋਏ ਇਸ ਭੰਡਾਰੇ ਮੌਕੇ ਸਮੁੱਚੇ ਨਿਰਮਲ ਭੇਖ ਨੇ ਸ੍ਰੀਮਹੰਤ ਰੇਸ਼ਮ ਸਿੰਘ ਸੇਖਵਾਂ ਦੀ ਅਗਵਾਈ ਹੇਠ ਵੱਖ-ਵੱਖ ਮਹੰਤਾਂ ਤੇ ਸ਼ਾਸਤਰੀ ਜਨਾਂ ਨੇ ਗੁਰਮਤਿ ਵਿਖਿਆਨ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰੂ ਸਾਹਿਬ ਵਲੋਂ ਚਲਾਏ ਨਿਰਮਲੇ ਭੇਖ ਨੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪੁਰਾਤਨ ਸਮੇਂ ਵਿਚ ਵੀ ਸਿੱਖ ਪੰਥ ਦੀ ਸੇਵਾ ਕੀਤੀ ਅਤੇ ਇਹ ਸੇਵਾ ਭਵਿੱਖ ਵਿੱਚ ਵੀ ਸੰਗਤ ਨੂੰ ਗੁਰੂ ਨਾਲ ਜੋੜਦੇ ਹੋਏ ਜਾਰੀ ਰਹੇਗੀ। ਇਸ ਮੌਕੇ ਮਹੰਤ ਪ੍ਰੇਮ ਸਿੰਘ, ਮਹੰਤ ਪ੍ਰੀਤਮ ਸਿੰਘ ਡੁਮੇਲੀ, ਜਗਤਾਰ ਸਿੰਘ ਸਕੱਤਰ, ਮਹੰਤ ਅਮਰੀਕ ਸਿੰਘ ਵੈਦ ਅੰਮ੍ਰਿਤਸਰ, ਮਹੰਤ ਕਸ਼ਮੀਰ ਸਿੰਘ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਜਗਦੀਸ਼ ਦਾਸ ਕੋਤਵਾਲ, ਮਹੰਤ ਭਗਵਾਨ ਦਾਸ ਚੌਰਾ, ਅਚਾਰੀਆ ਸਵਾਮੀ ਡਾ. ਰਾਜੇਸ਼ਵਰਾ ਨੰਦ ਅੰਬਾਲਾ, ਮਹੰਤ ਗੁਰਮੁੱਖ ਸਿੰਘ ਲੋਪੋਂ, ਮਹੰਤ ਕਮਲਜੀਤ ਸਿੰਘ ਸ਼ਾਸਤਰੀ, ਮਹੰਤ ਮੁਖੀਏ ਜਗਜੀਤ ਸਿੰਘ ਹਰਿਦੁਆਰ, ਮਹੰਤ ਮੋਹਣ ਸਿੰਘ ਭਜਨਗੜ੍ਹ ਹਰਿਦੁਆਰ ਆਦਿ ਸਮੇਤ ਵੱਡੀ ਗਿਣਤੀ ਨਿਰਮਲੇ ਭੇਖ ਦੇ ਸਾਧੂ ਸੰਤ ਤੇ ਸੰਗਤ ਮੌਜੂਦ ਰਹੀ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਬਰੈੱਡ ਬਣਾਉਣ ਦੀਆਂ ਤਕਨੀਕਾਂ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ ਪਾਵਰਕਾਮ ਦੇ ਸੀ. ਐਮ. ਡੀ. ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਵਿਸਥਾਰਪੂਰਵਕ ਚਰਚਾ
Ad Position 24