24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਖ਼ਾਲਸਾ ਕਾਲਜ ਵਿਖੇ ਬਰੈੱਡ ਬਣਾਉਣ ਦੀਆਂ ਤਕਨੀਕਾਂ ਸੰਬੰਧੀ ਵਰਕਸ਼ਾਪ

ਪਟਿਆਲਾ, 23 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਬਾਇਓਟੈਕਨਾਲੋਜੀ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਸਾਂਝੇ ਉੱਦਮ ਨਾਲ ‘ਬਰੈੱਡ ਬਣਾਉਣ ਦੀਆਂ ਤਕਨੀਕਾਂ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬਰੈੱਡ ਤਿਆਰ ਕਰਨ ਦੇ ਬੁਨਿਆਦੀ ਸਿਧਾਂਤਾਂ ਤੇ ਤਕਨੀਕਾਂ ਬਾਰੇ ਅਮਲੀ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਕਲਾਸਰੂਮ ਵਿਚ ਪ੍ਰਾਪਤ ਗਿਆਨ ਨੂੰ ਵਿਹਾਰਕ ਹੁਨਰ ਨਾਲ ਜੋੜ ਸਕਣ।

Ad Position 21
No active advertisement
ਖਾਲਸਾ ਕਾਲਜ ਵਿਖੇ ਕਰਵਾਈ ਵਰਕਸ਼ਾਪ ਦਾ ਦ੍ਰਿਸ਼। ਅਜੀਤ ਤਸਵੀਰ 24-09-2026
ਪਟਿਆਲਾ, 23 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ, ਬਾਇਓਟੈਕਨਾਲੋਜੀ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਸਾਂਝੇ ਉੱਦਮ ਨਾਲ ‘ਬਰੈੱਡ ਬਣਾਉਣ ਦੀਆਂ ਤਕਨੀਕਾਂ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬਰੈੱਡ ਤਿਆਰ ਕਰਨ ਦੇ ਬੁਨਿਆਦੀ ਸਿਧਾਂਤਾਂ ਤੇ ਤਕਨੀਕਾਂ ਬਾਰੇ ਅਮਲੀ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਕਲਾਸਰੂਮ ਵਿਚ ਪ੍ਰਾਪਤ ਗਿਆਨ ਨੂੰ ਵਿਹਾਰਕ ਹੁਨਰ ਨਾਲ ਜੋੜ ਸਕਣ। ਇਸ ਦੌਰਾਨ ਵਿਦਿਆਰਥੀਆਂ ਨੂੰ ਬੇਕਰੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਨਵੀਨਤਾ, ਹੁਨਰ ਵਿਕਾਸ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਟੇ ਦੀ ਗੁੰਨ੍ਹਾਈ, ਖਮੀਰ ਉਠਾਉਣ (ਫਰਮੈਂਟੇਸ਼ਨ), ਪ੍ਰੂਫਿੰਗ ਤੇ ਬੇਕਿੰਗ ਦੀ ਪ੍ਰਕਿਰਿਆ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ। ਇਸ ਮੌਕੇ ਗੁੰਨ੍ਹਾਈ ਅਤੇ ਤਾਪਮਾਨ ਦੇ ਪ੍ਰਭਾਵਾਂ ਸੰਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਅਮਲੀ ਤੌਰ ’ਤੇ ਬਰੈੱਡ ਤਿਆਰ ਕਰਨ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਊਭਾ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹੁਨਰ-ਮੁਖੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਸਵੈ-ਰੋਜ਼ਗਾਰ ਦੀ ਸੋਚ ਵੀ ਵਿਕਸਿਤ ਕਰਦੇ ਹਨ। ਉਨ੍ਹਾਂ ਨੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ। ਆਈ.ਆਈ.ਸੀ. ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਤੇ ਕੋਆਰਡੀਨੇਟਰ ਡਾ. ਰਤਨ ਪਾਲ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਦੇ ਨਾਲ ਉੱਦਮੀ ਸੋਚ ਅਪਣਾਉਣ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੀ ਮੈਂਟਰਸ਼ਿਪ ਡਾ. ਰੋਜ਼ੀ ਬਾਂਸਲ, ਸਟਾਰਟਅੱਪ ਕੋਆਰਡੀਨੇਟਰ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਕਰੀ ਹੁਨਰ ਰਾਹੀਂ ਨਵੇਂ ਉਤਪਾਦ ਤਿਆਰ ਕਰਨ ਅਤੇ ਆਪਣਾ ਉੱਦਮ ਸ਼ੁਰੂ ਕਰਨ ਸੰਬੰਧੀ ਮਾਰਗਦਰਸ਼ਨ ਦਿੱਤਾ। ਬਾਇਓਟੈਕਨਾਲੋਜੀ ਵਿਭਾਗ ਦੀ ਮੁਖੀ ਡਾ. ਨਿਪੁੰਨਜੋਤ ਕੌਰ ਤੋਂ ਇਲਾਵਾ ਡਾ. ਮਨਸੀਮਰਨ ਕੌਰ, ਡਾ. ਹਿਮਲੇਸ਼, ਡਾ. ਜਸਵੀਰ ਕੌਰ, ਡਾ. ਗੁਰਜੈਸਮੀਨ ਤੇ ਪ੍ਰੋ. ਮਨੰਤ ਨੇ ਵੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਰੱਖੜਾ ਨੇ ਸਮਾਣਾ ਸ਼ਹਿਰ ਤੋਂ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਪੰਚਾਇਤੀ ਅਖਾੜਾ ਨਿਰਮਲਾ, ਡੇਰਾ ਧਰਮ ਧੁਜਾ ਦਾ ਸਥਾਪਨਾ ਦਿਵਸ ਮਨਾਇਆ
Ad Position 24