27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੂਹੜਪੁਰ ਵਿਖੇ ਪਿੰਡ ਦੀ ਸੁੱਖ-ਸ਼ਾਂਤੀ ਲਈ ਕੁਸ਼ਤੀ ਦੰਗਲ ਕਰਵਾਇਆ

ਡਕਾਲਾ, 26 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਪਿੰਡ ਚੂਹੜਪੁਰ ਵਿਖੇ ਪਿੰਡ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਹ ਦੰਗਲ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਕੁਸ਼ਤੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਪਿੰਡ ਚੂਹੜਪੁਰ ਵਿਖੇ ਕਰਵਾਏ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਥਾਣਾ ਪਸਿਆਣਾ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਓ, ਸਰਪੰਚ ਰਾਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ। ਅਜੀਤ ਤਸਵੀਰ 27-09-2026
ਡਕਾਲਾ, 26 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਪਿੰਡ ਚੂਹੜਪੁਰ ਵਿਖੇ ਪਿੰਡ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਹ ਦੰਗਲ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਕੁਸ਼ਤੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਥਾਣਾ ਪਸਿਆਣਾ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਉ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਅਖਾੜੇ ਵਿਚ ਪਹੁੰਚ ਕੇ ਭਲਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਗੁਰਪ੍ਰੀਤ ਸਿੰਘ ਸਮਰਾਉ ਨੇ ਕਿਹਾ ਕਿ ਪਿੰਡਾਂ ਵਿਚ ਅਜਿਹੇ ਖੇਡ ਸਮਾਗਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਕੁਸ਼ਤੀ ਪੰਜਾਬ ਦੀ ਪੁਰਾਤਨ ਅਤੇ ਰਵਾਇਤੀ ਖੇਡ ਹੈ, ਜਿਸ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਸਰਪੰਚ ਰਾਜਿੰਦਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਨੂੰ ਦੰਗਲ ਕਰਵਾਉਣ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਸਰਪੰਚ ਰਾਜਿੰਦਰ ਸਿੰਘ ਨੇ ਕਿਹਾ ਕਿ ਦੰਗਲ ਕਰਵਾਉਣ ਦਾ ਮੁੱਖ ਮਕਸਦ ਪਿੰਡ ਵਿਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਸਰਪੰਚ ਰਾਜਿੰਦਰ ਸਿੰਘ ਵਲੋਂ ਦੰਗਲ ਦੌਰਾਨ ਝੰਡੀ ਦੀਆਂ ਕੁਸ਼ਤੀਆਂ ਲਈ 31,000 ਰੁਪਏ, 11,000 ਰੁਪਏ ਅਤੇ 5,100 ਰੁਪਏ ਦੇ ਇਨਾਮ ਰੱਖੇ ਗਏ ਸਨ। ਵੱਖ-ਵੱਖ ਥਾਵਾਂ ਤੋਂ ਪਹੁੰਚੇ ਭਲਵਾਨਾਂ ਨੇ ਅਖਾੜੇ ਵਿਚ ਆਪਣੇ ਜੌਹਰ ਦਿਖਾਏ ਅਤੇ ਮੁਕਾਬਲਿਆਂ ਦੌਰਾਨ ਝੰਡੀਆਂ ਹਾਸਲ ਕੀਤੀਆਂ। ਇਸ ਮੌਕੇ ਨੰਬਰਦਾਰ ਦਲਜਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਰਜਿੰਦਰ ਸਿੰਘ, ਬਲਕਾਰ ਸਿੰਘ, ਲਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਨੀਰੂ ਮਿੱਤਲ, ਪ੍ਰੇਮ ਵਾਲੀਆ, ਬਲਜੀਤ ਵਾਲੀਆ, ਸੰਦੀਪ ਵਾਲੀਆ, ਸ਼ਰਨਜੀਤ ਸਿੰਘ ਵਾਲੀਆ, ਬਲਵਿੰਦਰ ਸਿੰਘ ਬਿੱਟੂ, ਰਾਜਿੰਦਰ ਸਿੰਘ ਜੋਹਲ, ਸ਼ੇਰ ਸਿੰਘ ਜੋਹਲ, ਮੱਖਣ ਸਿੰਘ, ਸੁਰਿੰਦਰ ਸਿੰਘ, ਰਾਮ ਵਾਲੀਆ, ਪ੍ਰਗਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ’ਤੇ ਪਿੰਡ ਵਾਸੀਆਂ ਨੇ ਜਤਾਇਆ ਅਟੁੱਟ ਵਿਸ਼ਵਾਸ ਅਗਲੀ ਖ਼ਬਰ ‘ ਲੋਕ ਸੇਵਾ ਮੰਚ’ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਖ਼ੂਨਦਾਨੀਆਂ ਨੂੰ ਬੂਟੇ ਵੀ...
Ad Position 24