27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅੰਗਰੇਜ਼ੀ ਭਾਸ਼ਾ ਦੇ ਬਹੁਤੇ ਸ੍ਵਰ ਪੰਜਾਬੀ ਨਾਲੋਂ ਤੇ ਪੰਜਾਬੀ ਦੇ ਬਹੁਤੇ ਸ੍ਵਰ ਅੰਗਰੇਜ਼ੀ ਨਾਲੋਂ ਹਨ ਵੱਖਰੇ: ਪੰਜਾਬੀ ਯੂਨੀਵਰਸਿਟੀ ਦਾ ਅਧਿਐਨ

ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਧੁਨੀ ਵਿਉਂਤ ਦੇ ਟਾਕਰਵੇਂ ਵਿਸ਼ਲੇਸ਼ਣ ’ਤੇ ਹੋਈ ਖੋਜ ਨੇ ਦੋਵਾਂ ਭਾਸ਼ਾਵਾਂ ਦੇ ਉਚਾਰਨ ਵਿਚਲੀਆਂ ਵੱਖਰਤਾਵਾਂ ਤੇ ਸਮਾਨਤਾਵਾਂ ਨੂੰ ਸਾਹਮਣੇ ਲਿਆਂਦਾ ਹੈ। ਨਿਗਰਾਨ ਡਾ.

Ad Position 21
No active advertisement
ਡਾ. ਜਗਦੀਪ ਸਿੰਘ, ਨਿਗਰਾਨ ਡਾ. ਹਰਵਿੰਦਰ ਪਾਲ ਕੌਰ, ਖੋਜਾਰਥੀ ਡਾ. ਮਨਪ੍ਰੀਤ ਕੌਰ ਸੇਖੋਂ 28-09-2026
ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਧੁਨੀ ਵਿਉਂਤ ਦੇ ਟਾਕਰਵੇਂ ਵਿਸ਼ਲੇਸ਼ਣ ’ਤੇ ਹੋਈ ਖੋਜ ਨੇ ਦੋਵਾਂ ਭਾਸ਼ਾਵਾਂ ਦੇ ਉਚਾਰਨ ਵਿਚਲੀਆਂ ਵੱਖਰਤਾਵਾਂ ਤੇ ਸਮਾਨਤਾਵਾਂ ਨੂੰ ਸਾਹਮਣੇ ਲਿਆਂਦਾ ਹੈ। ਨਿਗਰਾਨ ਡਾ. ਹਰਵਿੰਦਰਪਾਲ ਕੌਰ ਦੀ ਅਗਵਾਈ ਵਿਚ ਖੋਜਾਰਥੀ ਡਾ. ਮਨਪ੍ਰੀਤ ਕੌਰ ਸੇਖੋਂ ਵਲੋਂ ਕੀਤੇ ਇਸ ਅਧਿਐਨ ਰਾਹੀਂ ਪੰਜਾਬੀ ਭਾਸ਼ਾ ਦੇ ਉਚਾਰਨ ਦਾ ਪ੍ਰਯੋਗਿਕ ਅਧਿਐਨ ਕਰ ਕੇ ਪੰਜਾਬੀ ਧੁਨੀਵਿਉਂਤ ਦੇ ਨਵੇਂ ਤੱਥ ਵੀ ਸਾਹਮਣੇ ਲਿਆਂਦੇ ਹਨ। ਡਾ. ਹਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਇਹ ਖੋਜ-ਕਾਰਜ ਨਾ ਸਿਰਫ਼ ਦੋਵਾਂ ਭਾਸ਼ਾਵਾਂ ਦੀ ਧੁਨੀਵਿਉਂਤ ਦੇ ਟਾਕਰੇ ਨੂੰ ਪੇਸ਼ ਕਰਨ ਵਾਲਾ ਪਹਿਲਾ ਅਧਿਐਨ ਹੈ ਬਲਕਿ ਇਸ ਖੋਜ-ਕਾਰਜ ਰਾਹੀਂ ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ ਅੰਗਰੇਜ਼ੀ ਭਾਸ਼ਾ ਦੀ ਧੁਨੀ ਵਿਉਂਤ ਦਾ ਵਿਸ਼ਲੇਸ਼ਣ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਭਾਸ਼ਾਵਾਂ ਦੀ ਧੁਨੀਵਿਉਂਤ ਵਿਚ ਮੌਜੂਦ ਕੁੱਝ ਵੱਖਰਤਾਵਾਂ ਦੋਵਾਂ ਭਾਸ਼ਾਵਾਂ ਦੇ ਉਚਾਰਨ ਨੂੰ ਸਿੱਖਣ ਵਿਚ ਮੁਸ਼ਕਲ ਪੈਦਾ ਕਰਦੀਆਂ ਹਨ, ਕਿਉਂਕਿ ਦੋਨਾਂ ਭਾਸ਼ਾਵਾਂ ਦੇ ਬੁਲਾਰੇ ਵੱਖਰੀਆਂ ਧੁਨੀਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਮੌਜੂਦ ਸਮਾਨ ਸੁਣਾਈ ਦੇਣ ਵਾਲੀਆਂ ਧੁਨੀਆਂ ਨਾਲ ਬਦਲ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਹ ਖੋਜ ਕਾਰਜ ਪੰਜਾਬੀ ਭਾਸ਼ਾ ਦੇ ਉਚਾਰਨ ਨਾਲ ਜੁੜੇ ਨਵੇਂ ਤੱਥ ਵੀ ਸਾਹਮਣੇ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਪੰਜਾਬੀ ਭਾਸ਼ਾ ਦੇ ਬੁਲਾਰਿਆਂ ਦੇ ਉਚਾਰਨ ਦਾ ‘ਪਰਾਤ’ ਸਾਫ਼ਟਵੇਅਰ ਤੋਂ ਪ੍ਰਾਪਤ ਸਪੈਕਟੋਗ੍ਰਾਮ ਰਾਹੀਂ ਅਧਿਐਨ ਕੀਤਾ ਗਿਆ ਹੈ। ਇਹ ਅਧਿਐਨ ਪੰਜਾਬੀ ਭਾਸ਼ਾ ਦੇ ਉਚਾਰਨ ਨਾਲ ਸੰਬੰਧਿਤ ਪੂਰਵ ਰੁਝਾਨਾਂ ਨੂੰ ਪੜਚੋਲਣ ਉਪਰੰਤ ਨਵੀਆਂ ਧਾਰਨਾਵਾਂ ਦੀ ਸਥਾਪਨਾ ਕਰਦਾ ਹੈ। ਉਦਾਹਰਨ ਵਜੋਂ ਪੂਰਵ ਸਥਾਪਿਤ ਧਾਰਨਾਵਾਂ ਅਨੁਸਾਰ ਪੰਜਾਬੀ ਭਾਸ਼ਾ ਵਿਚ ਦੁੱਤੀਕਰਨ ਨੂੰ ਇਕ ਧੁਨੀ ਦੇ ਦੋਹਰੇ ਉਚਾਰਨ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਦੁੱਤੀਕਰਨ ਨੂੰ ਸਿਰਫ ਲਘੂ ਸ੍ਵਰਾਂ ਨਾਲ ਹੀ ਜੋੜ ਕੇ ਦੇਖਿਆ ਗਿਆ ਹੈ ਜਦ ਕਿ ਪਰਾਤ ’ਤੇ ਕੀਤੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਦੁੱਤੀਕਰਨ ਦੋਹਰਾ ਵਿਅੰਜਨ ਨਾ ਹੋ ਕੇ ਇਕ ਹੀ ਵਿਅੰਜਨ ਦਾ ਲੰਬਾ ਰੂਪ ਹੈ ਅਤੇ ਦੁੱਤੀਕਰਨ ਲਘੂ ਸ੍ਵਰਾਂ ਤੋਂ ਇਲਾਵਾ ਦੀਰਘ ਸ੍ਵਰਾਂ ਨਾਲ ਵੀ ਆਉਂਦਾ ਹੈ। ਖੋਜਾਰਥੀ ਡਾ. ਮਨਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਇਸ ਖੋਜ-ਕਾਰਜ ਵਿਚ ਦੋਵਾਂ ਭਾਸ਼ਾਵਾਂ ਦੀ ਧੁਨੀ ਵਿਉਂਤ ਦੇ ਟਾਕਰਵੇਂ ਵਿਸ਼ਲੇਸ਼ਣ ਵਿਚੋਂ ਇਹ ਸਿੱਟੇ ਨਿਕਲਦੇ ਹਨ ਕਿ ਦੋਵਾਂ ਭਾਸ਼ਾਵਾਂ ਦੀਆਂ ਧੁਨੀਆਂ ਵਿਚ ਸਮਾਨਤਾਵਾਂ ਨਾਲੋਂ ਵੱਖਰਤਾਵਾਂ ਵਧੇਰੇ ਹਨ। ਉਨ੍ਹਾਂ ਕਿਹਾ ਕਿ ਦੋਨਾਂ ਭਾਸ਼ਾਵਾਂ ਦੀ ਜੇਕਰ ਸ੍ਵਰ ਵਿਉਂਤ ਨੂੰ ਦੇਖੀਏ ਤਾਂ ਪੰਜਾਬੀ ਭਾਸ਼ਾ ਵਿਚ ਤਿੰਨ ਲਘੂ ਅਤੇ ਸੱਤ ਦੀਰਘ ਸ੍ਵਰ ਹਨ ਜਦ ਕਿ ਅੰਗਰੇਜ਼ੀ ਭਾਸ਼ਾ ਵਿਚ ਸੱਤ ਲਘੂ, ਪੰਜ ਦੀਰਘ ਅਤੇ ਅੱਠ ਦੋਸੰਧੀ ਸ੍ਵਰ ਹਨ। ਪੰਜਾਬੀ ਅਤੇ ਅੰਗਰੇਜ਼ੀ ਦੇ ਸਾਰੇ ਹੀ ਸ੍ਵਰ ਜੀਭ ਦੀ ਸਥਿਤੀ ਅਤੇ ਮਾਤਰਾ ਪੱਖੋਂ ਵੱਖਰੇ ਹਨ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਅਤੇ ਪੰਜਾਬੀ ਦੇ ਸ੍ਵਰ ਵਧੇਰੇ ਕਰਕੇ ਵੱਖਰੇ ਹਨ ਅਤੇ ਅੰਗਰੇਜ਼ੀ ਦੇ ਕੁੱਝ ਸ੍ਵਰ ਅਜਿਹੇ ਹਨ ਜਿਹਨਾਂ ਨਾਲ ਮਿਲਦੇ ਜੁਲਦੇ ਸ੍ਵਰ ਵੀ ਪੰਜਾਬੀ ਵਿਚ ਨਹੀਂ ਹਨ। ਇਹਨਾਂ ਦਾ ਉਚਾਰਨ ਪੰਜਾਬੀ ਦੇ ਸ੍ਵਰਾਂ ਨਾਲੋਂ ਵੱਖਰਾ ਹੋਣ ਦੇ ਬਾਵਜੂਦ ਪੰਜਾਬੀ ਬੁਲਾਰਾ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਇਕ ਜਾਂ ਇਕ ਤੋਂ ਵੱਧ ਸ੍ਵਰਾਂ ਨਾਲ ਬਦਲ ਦਿੰਦਾ ਹੈ। ਇਸੇ ਤਰ੍ਹਾਂ ਪੰਜਾਬੀ ਦੇ /ਏ/, /ਐ/, /ਔ/ ਸ੍ਵਰ ਵੀ ਅੰਗਰੇਜ਼ੀ ਨਾਲੋਂ ਬਿਲਕੁਲ ਵੱਖਰੇ ਹਨ। ਡਾ. ਮਨਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਵਿਅੰਜਨਾਂ ਦੀ ਧੁਨੀਵਿਉਂਤ ਪੱਖੋਂ ਵੀ ਦੋਨਾਂ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਵੱਖਰਤਾਵਾਂ ਹਨ। ਉਨ੍ਹਾਂ ਹੋਰ ਵਿਸਥਾਰ ਵਿਚ ਦੱਸਿਆ ਕਿ ਉਚਾਰਨ ਸਥਾਨ ਪੱਖੋਂ ਅੰਗਰੇਜ਼ੀ ਵਿੱਚ ਡੱਕਵੀਆਂ ਦੰਤੀ /ਤ/, /ਥ/, /ਦ/, ਧੁਨੀਆਂ ਨਹੀਂ ਹਨ। ਅੰਗਰੇਜ਼ੀ ਵਿਚ ਦੰਤੀ ਉਚਾਰਨ ਸਥਾਨ ਤਾਂ ਮੌਜੂਦ ਹੈ ਪਰ ਉੱਥੇ ਇਨ੍ਹਾਂ ਡੱਕਵੀਆਂ ਧੁਨੀਆਂ ਦੀ ਥਾਂ ’ਤੇ ਦੰਤੀ ਖਹਿਵੀਆਂ ਧੁਨੀਆਂ ਹੀ ਉਚਾਰੀਆਂ ਜਾਂਦੀਆਂ ਹਨ। ਅੰਗਰੇਜ਼ੀ ਵਿਚ ਪੰਜਾਬੀ ਵਾਂਗ ਉਲਟਜੀਭੀ ਧੁਨੀਆਂ /ਟ/, /ਡ/ ਨਹੀਂ ਹਨ ਜਦ ਕਿ ਅੰਗਰੇਜ਼ੀ ਦੀਆਂ /ਟ/ ਅਤੇ /ਡ/ ਦੇ ਨੇੜਲੇ ਉਚਾਰਨ ਵਾਲ਼ੀਆਂ ਧੁਨੀਆਂ ਉਲਟਜੀਭੀ ਨਹੀਂ ਹਨ ਸਗੋਂ ਦੰਤ-ਪਠਾਰੀ ਧੁਨੀਆਂ ਹਨ। ਇਸੇ ਤਰ੍ਹਾਂ ਪੰਜਾਬੀ ਦੀਆਂ ਅੰਗਰੇਜ਼ੀ ਭਾਸ਼ਾ ਦੇ ਸਮਾਨ ਨਜ਼ਰ ਆਉਣ ਵਾਲ਼ੀਆਂ ਧੁਨੀਆਂ /ਵ/(ਦੰਤੀ-ਹੋਂਠੀ), /ਰ/(ਕੰਬਵਾਂ) ਵੀ ਵੱਖਰੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਦੀਆਂ ਹੋਰ ਉਲਟਜੀਭੀ /ਣ/, /ੜ/ ਅਤੇ /ਲ਼/ ਦੇ ਸਮਾਨ ਅੰਗਰੇਜ਼ੀ ਵਿਚ ਕੋਈ ਵੀ ਧੁਨੀ ਮੌਜੂਦ ਨਹੀਂ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਪ੍ਰਬੰਧ ਦੋਵਾਂ ਭਾਸ਼ਾਵਾਂ ਦੇ ਉਚਾਰਨ ਨੂੰ ਸਿੱਖਣ ਅਤੇ ਸਮਝਣ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਉਪਯੋਗੀ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਅੰਗਰੇਜ਼ੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਹੋਣ ਦੇ ਨਾਤੇ ਮੁੱਖ ਸੰਪਰਕ ਭਾਸ਼ਾ ਵਜੋਂ ਹੋਂਦ ਰੱਖਦੀ ਹੈ ਉਥੇ ਹੀ ਹੁਣ ਪੰਜਾਬੀਆਂ ਦੇ ਦੇਸ਼ਾਂ-ਵਿਦੇਸ਼ਾਂ ਵਿਚ ਫੈਲੇ ਹੋਣ ਕਾਰਨ ਅੰਗਰੇਜ਼ੀ ਮਾਤ ਭਾਸ਼ਾਈ ਲੋਕਾਂ ਦੀ ਵੀ ਪੰਜਾਬੀ ਭਾਸ਼ਾ ਵਿਚ ਦਿਲਚਸਪੀ ਪੈਦਾ ਹੋ ਰਹੀ ਹੈ। ਇਸ ਕਾਰਨ ਅੰਗਰੇਜ਼ੀ ਮਾਤ ਭਾਸ਼ਾਈ ਲੋਕਾਂ ਵਿਚ ਵੀ ਪੰਜਾਬੀ ਭਾਸ਼ਾ ਸਿੱਖਣ ਦਾ ਰੁਝਾਨ ਪੈਦਾ ਹੋ ਰਿਹਾ ਹੈ। ਇਸ ਪੱਖੋਂ ਇਹ ਅਧਿਐਨ ਦੋਵਾਂ ਭਾਸ਼ਾਵਾਂ ਦੇ ਉਚਾਰਨ ਨੂੰ ਸਿੱਖਣ ਵਿਚ ਨਿਸ਼ਚੇ ਹੀ ਸਹਾਇਕ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ਾਲ ਯਾਤਰਾ ਦੀ ਸ਼ੁਰੂਆਤ ਅਗਲੀ ਖ਼ਬਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰ ਵਲੋਂ ਦਿੱਤੀ ਜਾਵੇ ਸਹਾਇਤਾ ਰਾਸ਼ੀ : ਲਖਵਿੰਦਰ ਸਿੰਘ...
Ad Position 24