ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਤੀਰਥ ਯਾਤਰਾ ਲਈ ਬੱਸ ਰਵਾਨਾ
ਡਕਾਲਾ, 27 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਸਾਬਕਾ ਮੰਤਰੀ ਤੇ ਹਲਕਾ ਸਮਾਣਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਪਿੰਡ ਕੱਲਰ ਭੈਣੀ ਦੇ ਸਰਪੰਚ ਗੋਸ਼ਾ ਢੀਂਡਸਾ ਤੇ ਪਿੰਡ ਝੰਡੀ ਦੇ ਸਰਪੰਚ ਤੇ ਹਲਕਾ ਯੂਥ ਪ੍ਰਧਾਨ ਸਨਦੀਪ ਸਿੰਘ ਵਲੋਂ ਸੰਗਤਾਂ ਨੂੰ ਤੀਰਥ ਯਾਤਰਾ ਲਈ ਲੈ ਕੇ ਜਾਣ ਵਾਲੀ ਬੱਸ ਰਵਾਨਾ ਕੀਤੀ ਗਈ। ਬੱਸ ਨੂੰ ਮਾਤਾ ਸੋਹਨਜੀਤ ਕੌਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਡਕਾਲਾ, 27 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਸਾਬਕਾ ਮੰਤਰੀ ਤੇ ਹਲਕਾ ਸਮਾਣਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਪਿੰਡ ਕੱਲਰ ਭੈਣੀ ਦੇ ਸਰਪੰਚ ਗੋਸ਼ਾ ਢੀਂਡਸਾ ਤੇ ਪਿੰਡ ਝੰਡੀ ਦੇ ਸਰਪੰਚ ਤੇ ਹਲਕਾ ਯੂਥ ਪ੍ਰਧਾਨ ਸਨਦੀਪ ਸਿੰਘ ਵਲੋਂ ਸੰਗਤਾਂ ਨੂੰ ਤੀਰਥ ਯਾਤਰਾ ਲਈ ਲੈ ਕੇ ਜਾਣ ਵਾਲੀ ਬੱਸ ਰਵਾਨਾ ਕੀਤੀ ਗਈ। ਬੱਸ ਨੂੰ ਮਾਤਾ ਸੋਹਨਜੀਤ ਕੌਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਬੱਸ ਰਵਾਨਾ ਹੋਣ ਮੌਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਰਪੰਚ ਗੋਸ਼ਾ ਢੀਂਡਸਾ ਅਤੇ ਸਰਪੰਚ ਸਨਦੀਪ ਸਿੰਘ ਨੇ ਕਿਹਾ ਕਿ ਤੀਰਥ ਯਾਤਰਾ ਸੰਗਤਾਂ ਨੂੰ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਵਿਚ ਹਮੇਸ਼ਾ ਉਤਸ਼ਾਹ ਰਹਿੰਦਾ ਹੈ ਤੇ ਅਜਿਹੇ ਉਪਰਾਲੇ ਲੋਕਾਂ ਨੂੰ ਆਪਣੀ ਧਾਰਮਿਕ ਵਿਰਾਸਤ ਨਾਲ ਜੋੜਨ ਵਿਚ ਸਹਾਇਕ ਹੁੰਦੇ ਹਨ। ਯਾਤਰਾ ’ਤੇ ਰਵਾਨਾ ਹੋਣ ਵਾਲੀ ਸੰਗਤ ਵਲੋਂ ਵੀ ਇਸ ਉਪਰਾਲੇ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਰੋਡਾ, ਗੁਰਤੇਜ ਸਿੰਘ ਕਰਹਾਲੀ, ਐਸੀ ਖੇੜਕੀ, ਭਲਵਾਨ ਜਗਦੀਸ਼ ਸਿੰਘ ਝੰਡੀ ਅਤੇ ਬੱਬੀ ਨੰਬਰਦਾਰ ਕਰਹਾਲੀ ਸਮੇਤ ਪਿੰਡਾਂ ਦੇ ਪਤਵੰਤੇ ਸੱਜਣ, ਪੰਚਾਇਤੀ ਨੁਮਾਇੰਦੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।