27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਨਾਭਾ ਕਬੱਡੀ ਕੱਪ ਦਾ ਸਟਿਕਰ ਜਾਰੀ

ਨਾਭਾ, 27 ਸਤੰਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ. ਆਰ.

Ad Position 21
No active advertisement
ਅਜੀਤ ਡੈਸਕ 28-09-2026
ਨਾਭਾ, 27 ਸਤੰਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ. ਤੇ ਹਲਕਾ ਵਾਸੀਆ ਦੇ ਸਹਿਯੋਗ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ‘ਆਪ’ ਆਗੂ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 24 ਅਤੇ 25 ਅਕਤੂਬਰ ਨੂੰ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਦੇ ਖੇਡ ਗਰਾਊਂਡ ਵਿਖੇ ਹੋਣ ਵਾਲੇ 8ਵੇਂ ਨਾਭਾ ਕਬੱਡੀ ਕੱਪ ਦੀਆਂ ਤਿਆਰੀਆਂ ਸੰਬੰਧੀ ਕਲੱਬ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪ੍ਰਬੰਧਕਾਂ ਵਲੋਂ ਕਬੱਡੀ ਕੱਪ ਸੰਬੰਧੀ ਸਟਿਕਰ ਵੀ ਜਾਰੀ ਕੀਤਾ ਗਿਆ। ਦੋ ਦਿਨਾਂ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 45, 55 ਅਤੇ 65 ਕਿਲੋ ਵਜ਼ਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ ਅਤੇ ਦੂਜੇ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਬੱਡੀ 75 ਕਿਲੋ ਦੀਆਂ ਟੀਮਾਂ ਦੇ ਮੈਚ ਖੇਡੇ ਜਾਣਗੇ, ਉਪਰੰਤ ਕਬੱਡੀ ਆਲ ਓਪਨ ਦੀਆਂ ਸੱਦੇ ਵਾਲੀਆਂ 8 ਅਕੈਡਮੀਆਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਮਨਜੀਤ ਸਿੰਘ ਜਵੈਲਰ, ਸੁਖਦੇਵ ਸਿੰਘ ਬਿਰਧਨੋ, ਪ੍ਰਗਟ ਸਿੰਘ ਗੈਬੀ, ਗੁਰਵਿੰਦਰ ਸਿੰਘ ਰਾਏ, ਲਾਡੀ ਖਹਿਰਾ, ਹਰਪ੍ਰੀਤ ਸਿੰਘ ਢੀਂਡਸਾ, ਕਰਨੈਲ ਸਿੰਘ, ਮਾ. ਸਤਪਾਲ ਸਿੰਘ ਚੌਹਾਨ, ਜਸਕਰਨਵੀਰ ਸਿੰਘ ਤੇਜੇ, ਜੀਵਨ ਸਿੰਘ ਹਿਆਣਾ ਆਦਿ ਕਲੱਬ ਦੇ ਅਹੁੱਦੇਦਾਰ ਤੇ ਮੈਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੇਧਨ ’ਚ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਤੀਰਥ ਯਾਤਰਾ ਲਈ ਬੱਸ ਰਵਾਨਾ
Ad Position 24