29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ ਆਪ’ ਦੇ ਕੌਸਲਰ ਵਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਸਾਬਕਾ ਵਿਧਾਇਕ ਕੰਬੋਜ ਦੀ ਅਗਵਾਈ ’ਚ ਵਾਰਡ ਵਾਸੀਆਂ ਨੇ ਹਟਾਇਆ

ਬਨੂੜ, 29 ਸਤੰਬਰ (ਭੁਪਿੰਦਰ ਸਿੰਘ)- ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਬਨੂੜ ਦੇ ਵਾਰਡ ਨੰਬਰ 12 ਦੀ ਬਾਂਡਿਆ ਬਸੀ ਦੇ ਵੱਡੀ ਗਿਣਤੀ ਵਿਚ ਵਸਨੀਕ ਜਿਨ੍ਹਾਂ ਵਿਚ ਮਰਦ ਤੇ ਔਰਤਾਂ ਦਾ ਇਕਠ ਹੋਇਆ ਵਲੋਂ ਉਕਤ ਵਾਰਡ ਵਿਚ ਦੇ ਬਣਾਏ ਗਏ ਕਮਰਿਆਂ ਨੂੰ ਢਾਹ ਦਿੱਤਾ ਗਿਆ। ਉਸਾਰੀ ਵਾਲੀ ਥਾਂ ’ਤੇ ਵਾਰਡ ਵਾਸੀਆਂ ਨਾਲ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਵਲੋਂ ਮਾਨਯੋਗ ਅਦਾਲਤ ਵਲੋਂ ਇਸ ਮਾਮਲੇ ਵਿਚ ਸਟੇਅ ਕੀਤੇ ਜਾਣ ਦੇ ਬਾਵਜੂਦ ਵੀ ਹਲਕੇ ਦੀ ਵਿਧਾਇਕਾ ਦੇ ਇਸ਼ਾਰੇ ਤੇ ਕੌਂਸਲ ਦੀ ਜ਼ਮੀਨ ਤੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ।

Ad Position 21
No active advertisement
ਨਾਜਾਇਜ਼ ਕਬਜ਼ੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ। ਅਜੀਤ ਤਸਵੀਰ 30-09-2026
ਬਨੂੜ, 29 ਸਤੰਬਰ (ਭੁਪਿੰਦਰ ਸਿੰਘ)- ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਬਨੂੜ ਦੇ ਵਾਰਡ ਨੰਬਰ 12 ਦੀ ਬਾਂਡਿਆ ਬਸੀ ਦੇ ਵੱਡੀ ਗਿਣਤੀ ਵਿਚ ਵਸਨੀਕ ਜਿਨ੍ਹਾਂ ਵਿਚ ਮਰਦ ਤੇ ਔਰਤਾਂ ਦਾ ਇਕਠ ਹੋਇਆ ਵਲੋਂ ਉਕਤ ਵਾਰਡ ਵਿਚ ਦੇ ਬਣਾਏ ਗਏ ਕਮਰਿਆਂ ਨੂੰ ਢਾਹ ਦਿੱਤਾ ਗਿਆ। ਉਸਾਰੀ ਵਾਲੀ ਥਾਂ ’ਤੇ ਵਾਰਡ ਵਾਸੀਆਂ ਨਾਲ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਵਲੋਂ ਮਾਨਯੋਗ ਅਦਾਲਤ ਵਲੋਂ ਇਸ ਮਾਮਲੇ ਵਿਚ ਸਟੇਅ ਕੀਤੇ ਜਾਣ ਦੇ ਬਾਵਜੂਦ ਵੀ ਹਲਕੇ ਦੀ ਵਿਧਾਇਕਾ ਦੇ ਇਸ਼ਾਰੇ ਤੇ ਕੌਂਸਲ ਦੀ ਜ਼ਮੀਨ ਤੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮਾਨਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਇਸ ਦੀ ਅਗਲੀ ਤਰੀਕ 9 ਅਕਤੂਬਰ ਹੈ, ਪਰ ਮਾਣਯੋਗ ਅਦਾਲਤ ਦੇ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਕੌਂਸਲਰ ਭਜਨ ਲਾਲ ਵਲੋਂ ਪਿੰਡ ਬਾਡਿਆ ਬਸੀ ’ਚ ਕੌਂਸਲ ਦੀ ਇਸ ਜ਼ਮੀਨ ਤੇ ਜਿਸ ਉੱਤੇ ਪਿੰਡ ਦੇ ਵਸਨੀਕਾਂ ਵਲੋਂ ਪਿਛਲੇ 100 ਸਾਲਾਂ ਤੋਂ ਆਪਣੀਆਂ ਰੂੜੀਆਂ ਲਗਾਈਆਂ ਹੋਈਆਂ ਸਨ ਤੇ ਤਾਰਾਂ ਲਗਾ ਕੇ ਨਾਜਾਇਜ਼ ਕਬਜ਼ਾ ਕਰਨ ਉਪਰੰਤ ਇਕ ਕਮਰੇ ਦੀ ਉਸਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਜੇ ਕਮਰੇ ਦੀ ਉਸਾਰੀ ਕੀਤੀ ਜਾ ਰਹੀ ਹੈ। ਇਕੱਠੇ ਹੋਏ ਵਾਰਡ ਵਾਸੀਆਂ ਨੇ ਇਸ ਜ਼ਮੀਨ ਤੇ ਬਣਾਏ ਹੋਏ ਕਮਰਿਆ ਨੂੰ ਢਾਹ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਕੌਂਸਲ ਦੀ ਇਕ ਇੰਚ ਵੀ ਜ਼ਮੀਨ ਤੇ ਕਿਸੇ ਨੂੰ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਨਿਰਭੈ ਸਿੰਘ ਮਿਲਟੀ ਕੰਬੋਜ, ਸਾਬਕਾ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਰੌਸ਼ਨ ਸਿੰਘ, ਜੀਵਨ ਕੁਮਾਰ, ਕੁਲਵਿੰਦਰ ਸਿੰਘ ਭੋਲਾ, ਸ਼ਹਿਰੀ ਪ੍ਰਧਾਨ ਨੀਰਜ ਜੈਨ, ਸੋਨੂ ਜੈਨ, ਮਲਕੀਤ ਸਿੰਘ ਉੱਪਲਹੇੜੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੋਨਿਕ, ਕੈਪਟਨ ਬੰਤ ਸਿੰਘ, ਦੀਦਾਰ ਸਿੰਘ, ਆਸ਼ੂ ਕੇਬਲ ਵਾਲਾ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ। ਇਸ ਮਾਮਲੇ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦੀ ਲੜਾਈ ਵਾਂਗ ਨਸ਼ਿਆਂ ਦੇ ਦੈਂਤ ਵਿਰੁੱਧ ਵੀ ਡਟ ਕੇ ਜੰਗ ਲੜੀਏ- ਖੱਟੜਾ ਅਗਲੀ ਖ਼ਬਰ ਥੂਹੀ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਭਰਵੇਂ ਸਵਾਗਤ ਲਈ ਪਰਮਜੀਤ ਸਿੰਘ ਕੈਂਥ ਵਲੋਂ ਧੰਨਵਾਦ
Ad Position 24