ਆਜ਼ਾਦੀ ਦੀ ਲੜਾਈ ਵਾਂਗ ਨਸ਼ਿਆਂ ਦੇ ਦੈਂਤ ਵਿਰੁੱਧ ਵੀ ਡਟ ਕੇ ਜੰਗ ਲੜੀਏ- ਖੱਟੜਾ
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)- ਗੁਰੂਆਂ ਪੀਰਾਂ, ਫਕੀਰਾਂ ਤੇ ਯੋਧਿਆਂ ਦੀ ਧਰਤੀ ’ਤੇ ਪੰਜਾਬ ਨੂੰ ਪਤਾ ਨਹੀਂ ਕਿਸ ਕੁਲਹਿਣੇ ਦੀ ਨਜ਼ਰ ਲੱਗੀ ਹੈ। ਪੰਜਾਬ ਦੀ ਜਵਾਨੀ ਬੇਰੁਜਗਾਰੀ ਦੀ ਝੰਬੀ ਹੋਈ ਨਿਰਾਸ਼ਤਾ ਦੇ ਆਲਮ ਵਿਚ ਨਸ਼ਿਆਂ ’ਚ ਡੁੱਬਕੇ ਰਹਿ ਗਈ ਹੈ।
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)- ਗੁਰੂਆਂ ਪੀਰਾਂ, ਫਕੀਰਾਂ ਤੇ ਯੋਧਿਆਂ ਦੀ ਧਰਤੀ ’ਤੇ ਪੰਜਾਬ ਨੂੰ ਪਤਾ ਨਹੀਂ ਕਿਸ ਕੁਲਹਿਣੇ ਦੀ ਨਜ਼ਰ ਲੱਗੀ ਹੈ। ਪੰਜਾਬ ਦੀ ਜਵਾਨੀ ਬੇਰੁਜਗਾਰੀ ਦੀ ਝੰਬੀ ਹੋਈ ਨਿਰਾਸ਼ਤਾ ਦੇ ਆਲਮ ਵਿਚ ਨਸ਼ਿਆਂ ’ਚ ਡੁੱਬਕੇ ਰਹਿ ਗਈ ਹੈ। ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਵਾਂਗ ਇਕ ਹੋਰ ਅਦਿੰਖ ਜੰਗ ਨਸ਼ਿਆਂ ਖ਼ਿਲਾਫ਼ ਲੜਨੀ ਪਵੇਗੀ ਤਾਂ ਜੋ ਇਸ ਪੰਜਾਬ ਦੇ ਪੁਰਾਤਨ ਰੰਗ ਬਹਾਲ ਕੀਤੇ ਜਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਪੇਦਨੀ, ਪੇਦਨ, ਕਨਸੂਹਾ ਕਲਾਂ, ਆਲੋਵਾਲ ਤੇ ਸਿੰਬੜੋ ਵਿਚ ਦਾਖਲ ਹੋਣ ਮੌਕੇ ਠਾਠਾਂ ਮਾਰਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਟਿਆਲਾ ਦਿਹਾਤੀ ਹਲਕੇ ਦੇ ਭਾਜਪਾ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇਕ ਧਿਰ ਦੀ ਨਹੀਂ ਹੈ, ਇਸ ਦੀ ਜ਼ਿੰਮੇਵਾਰੀ ਹਰ ਇਕ ਪੰਜਾਬੀ ਦੀ ਬਣਦੀ ਹੈ। ਆਗੂ ਲੋਕ ਕਸਮਾਂ ਖਾ ਕੇ ਨਸ਼ਿਆਂ ਨੂੰ ਖ਼ਤਮ ਕਰਨ ’ਚ ਨਾਕਾਮ ਰਹੇ ਹਨ। ਅੱਡਵੋਕੇਟ ਖੱਟੜਾ ਨੇ ਅੱਗੇ ਕਿਹਾ ਇਸ ਅਲਾਮਤ ਵਿਰੁੱਧ ਨਿੰਜੀ ਰੰਜ਼ਿਸ਼ਾਂ ਨੂੰ ਤਿਆਗਕੇ, ਇਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ ਨਹੀਂ ਤਾਂ ਪੰਜਾਬ ਦੀ ਖੁਸ਼ਹਾਲੀ ਬਰਕਰਾਰ ਰੱਖਣੀ ਅਸੰਭਵ ਹੀ ਨਹੀਂ ਬਲਕਿ ਨਾ ਮੁਮਕਿਨ ਹੈ। ਇਸ ਮੌਕੇ ਭਾਜਪਾ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਆਹਰੇ ਲਾਉਣ ਦਾ ਕੋਈ ਠੋਸ ਕਦਮ ਹੀ ਨਹੀਂ ਚੁੱਕਿਆ, ਜਿਸ ਨਾਲ ਹਰ ਸਾਲ ਪੜ੍ਹ ਲਿਖਕੇ ਬੇਰੁਜਗਾਰਾਂ ਦੀ ਫੌਜ ਵਿਚ ਸਾਲ-ਦਰ-ਸਾਲ ਇਜਾਫਾ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਹਰ ਗਲੀ ਮੁਹੱਲੇ ਵਿਚ ਨਸ਼ਾ ਵਿਰੋਧੀ ਟਾਸਕ ਫੋਰਸਾਂ ਦਾ ਗਠਨ ਕੀਤਾ ਜਾਵੇ। ਉਨ੍ਹਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਇਕੱਤਰ ਹੋਏ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਮਹਾਂ ਮੰਤਰੀ ਪੰਜਾਬ ਸੰਜੇ ਭਾਟੀਆ, ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ, ਜੈ ਇੰਦਰ ਕੌਰ ਤੇ ਪਟਿਆਲਾ ਸ਼ਹਿਰੀ ਪ੍ਰਧਾਨ ਵਿਜੇ ਕੁਕਾ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਮੰਡਲ ਪ੍ਰਧਾਨ ਗੁਰਭਜਨ ਸਿੰਘ ਲਚਕਾਣੀ, ਅਨਿੱਲ ਕਮਾਰ, ਸੌਰਵ ਸ਼ਰਮਾ, ਗੁਰਧਿਆਨ ਸਿੰਘ ਬਾਰਨ, ਆਈ.ਟੀ. ਸੈਲ ਇੰਚਾਰਜ ਹਰਪ੍ਰੀਤ ਸਿੰਘ ਭੰਵਰਾ, ਸ਼ਿੰਦੀ, ਮੀਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਪੀ.ਏ. ਤਰਸੇਮ ਸਿੰਘ ਕੋਟਲੀ, ਤਰਸੇਮ ਸਿੰਘ ਕਸਿਆਣਾ, ਸੁਖਦੀਪ ਸਿੰਘ ਜੋਨੀ, ਜਿੰਦਰ ਸਿੰਘ ਕਸਿਆਣਾ, ਰਿੰਕੂ ਸਰਾਓ ਝਿੱਲ, ਤਰਸੇਮ ਸਿੰਘ ਸਿਊਨਾ, ਗੁਰਦਾਸ ਸਿੰਘ ਸਿਊਨਾ, ਇੰਦਰਜੀਤ ਸਿਉਣਾ, ਨਵੀ ਖਰੌੜ, ਮੋਹਨਦੀਪ ਸਿੰਘ ਸਮਲਾ, ਯੁਵਰਾਜ ਗੋਲਡੀ ਤੋਂ ਇਲਾਵਾ ਭਾਰੀ ਗਿਣਤੀ ਭਾਜਪਾ ਦੇ ਵਰਕਰ ਤੇ ਹੋਰ ਹਾਜ਼ਰ ਸਨ।