ਭਾਜਪਾ ਵਲੋਂ ਨਸ਼ਾ ਮੁਕਤ ਯਾਤਰਾ ਕੱਢਣਾ ਮਹਿਜ ਡਰਾਮਾ- ਨੰਨੜੇ
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)- ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਪਟਿਆਲਾ ਦਿਹਾਤੀ ਅਵਤਾਰ ਸਿੰਘ ਨੰਨੜੇ ਨੇ ਪਟਿਆਲਾ ਦਿਹਾਤੀ ਦੇ ਇਕ ਪਿੰਡ ਵਿਚ ਗੱਲਬਾਤ ਕਰਦਿਆਂ ਆਖਿਆ ਕਿ ਭਾਜਪਾ ਵਲੋਂ ਪੰਜਾਬ ਵਿਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਮਹਿਜ ਇਕ ਡਰਾਮਾ ਹੈ ਕਿਉਂਕਿ ਪੰਜਾਬ ਦੇ ਬਾਰਡਰ ਨਾਲ ਲੱਗਦੀ ਪਾਕਿਸਤਾਨ ਦੀ ਹੱਦ ਬੀ. ਐਸ.
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)- ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਪਟਿਆਲਾ ਦਿਹਾਤੀ ਅਵਤਾਰ ਸਿੰਘ ਨੰਨੜੇ ਨੇ ਪਟਿਆਲਾ ਦਿਹਾਤੀ ਦੇ ਇਕ ਪਿੰਡ ਵਿਚ ਗੱਲਬਾਤ ਕਰਦਿਆਂ ਆਖਿਆ ਕਿ ਭਾਜਪਾ ਵਲੋਂ ਪੰਜਾਬ ਵਿਚ ਨਸ਼ਾ ਮੁਕਤ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਮਹਿਜ ਇਕ ਡਰਾਮਾ ਹੈ ਕਿਉਂਕਿ ਪੰਜਾਬ ਦੇ ਬਾਰਡਰ ਨਾਲ ਲੱਗਦੀ ਪਾਕਿਸਤਾਨ ਦੀ ਹੱਦ ਬੀ.ਐਸ.ਐਫ. ਦੇ ਅਧੀਨ ਆਉਂਦੀ ਹੈ ਜੋ ਕਿ ਪੰਜਾਬ ਦੇ ਅੰਦਰ 50 ਕਿਲੋਮੀਟਰ ਦੇ ਘੇਰੇ ਨੂੰ ਸੁਰੱਖਿਅਤ ਤੇ ਮਜਬੂਤ ਰੱਖਣ ਲਈ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਗਾਈ ਗਈ ਹੈ। ਫਿਰ ਵੀ ਪੰਜਾਬ ਵਿਚ ਬਾਰਡਰ ਰਾਹੀਂ ਨਸ਼ਾ ਪਹੁੰਚ ਰਿਹਾ ਹੈ, ਜੇ ਕੇਂਦਰ ਦੀ ਭਾਜਪਾ ਸਰਕਾਰ ਚਾਹੇ ਤਾਂ ਪੰਜਾਬ ਵਿਚ ਬਾਰਡਰ ਰਾਹੀਂ ਆ ਰਿਹਾ ਨਸ਼ਾ ਇਕ ਦਿਨ ਵਿਚ ਹੀ ਬੰਦ ਹੋ ਸਕਦਾ ਹੈ ਪਰੰਤੂ ਇਹ ਸਿਰਫ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੋਟਾਂ ਬਟੋਰਨ ਲਈ ਸ਼ੋਸੇਬਾਜ਼ੀ ਯਾਤਰਾ ਕੀਤੀ ਜਾ ਰਹੀ ਹੈ। ਜਿਸ ਦਾ ਬੀਜੇਪੀ ਨੂੰ ਕੋਈ ਲਾਭ ਨਹੀਂ ਮਿਲੇਗਾ। ਨੰਨੜੇ ਨੇ ਅੱਗੇ ਕਿਹਾ ਕਿ ਸਾਰੇ ਮਸਲੇ ਬਾਰੇ ਪੰਜਾਬ ਦੀ ਜਨਤਾ ਭਲੀ ਭਾਂਤ ਜਾਣਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਸਿਰਫ ਤੇ ਸਿਰਫ ਪੰਜਾਬ ਕਾਂਗਰਸ ਆਪਣੇ ਬਲਬੂਤੇ ’ਤੇ ਜਿੱਤ ਕੇ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਖੁਸ਼ਹਾਲ ਸੂਬਾ ਬਣਾਏਗੀ।