06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਘੱਗਾ ਦੇ ਬਾਜ਼ੀਗਰ ਭਾਈਚਾਰੇ ਨੇ ਬੀਬੀ ਲੂੰਬਾ ਦੀ ਅਗਵਾਈ ’ਚ ‘ਆਪ’ ’ਚ ਕੰਮ ਕਰਨ ਦਾ ਕੀਤਾ ਐਲਾਨ

ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਵਿਖੇ ਵਾਰਡ ਨੰਬਰ 6 ਵਿਚ ਰਹਿੰਦੀ ਬਾਜੀਗਰ ਬਰਾਦਰੀ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਦੇ ਵਜੋਂ ਕਰਨ ਸਿੰਘ ਡੀ. ਟੀ.

Ad Position 21
No active advertisement
ਘੱਗਾ ਦੇ ਵਾਰਡ ਨੰਬਰ 6 ਦੇ ਬਾਜ਼ੀਗਰ ਬਰਾਦਰੀ ਦੇ ਲੋਕ ਬੀਬੀ ਵਨਿੰਦਰ ਕੌਰ ਲੂੰਬਾ ਨਾਲ ਚਲਣ ਦਾ ਐਲਾਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ 06-10-2026
ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਵਿਖੇ ਵਾਰਡ ਨੰਬਰ 6 ਵਿਚ ਰਹਿੰਦੀ ਬਾਜੀਗਰ ਬਰਾਦਰੀ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਦੇ ਵਜੋਂ ਕਰਨ ਸਿੰਘ ਡੀ.ਟੀ.ਓ. ਨੇ ਸ਼ਮੂਲੀਅਤ ਕਰਕੇ ਬਾਜੀਗਰ ਬਰਾਦਰੀ ਅਤੇ ਮੁਹੱਲਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਇਸ ਨੂੰ ਤੁਰੰਤ ਹੱਲ ਕੀਤੇ ਜਾਣ ਦਾ ਯਕੀਨ ਦਿਵਾਇਆ। ਇਸ ਮੌਕੇ ਮੌਜੂਦ ਬਾਜ਼ੀਗਰ ਬਰਾਦਰੀ ਦੇ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵਲੋਂ ਸਾਡੀ ਬਰਾਦਰੀ ਦੇ ਬੀਰਾ ਰਾਮ ਨੂੰ ਨਗਰ ਪੰਚਾਇਤ ਘੱਗਾ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਉਸ ਦੀ ਮੌਤ ਮਗਰੋਂ ਬੀਰਾ ਰਾਮ ਦੀ ਪਤਨੀ ਮੁਖਤਿਆਰੋ ਦੇਵੀ ਨੂੰ ਨਗਰ ਪੰਚਾਇਤ ਘੱਗਾ ਦਾ ਪ੍ਰਧਾਨ ਬਣਾ ਕੇ ਬਾਜੀਗਰ ਬਰਾਦਰੀ ਨੂੰ ਬਹੁਤ ਵੱਡਾ ਮਾਣ ਦਿੱਤਾ ਗਿਆ ਸੀ ਅਤੇ ਇਸ ਕਾਰਜਕਾਲ ਦੌਰਾਨ ਬਾਜੀਗਰ ਬਸਤੀਆਂ ਵਿਚ ਸਭ ਤੋਂ ਵੱਧ ਵਿਕਾਸ ਕਾਰਜ ਕਰਵਾਏ ਗਏ ਸਨ। ਇਸ ਲਈ ਸਾਡੇ ਵਾਰਡ ਦੇ ਬਾਜ਼ੀਗਰ ਭਾਈਚਾਰੇ ਵਲੋਂ ਅਤੇ ਮਹੁੱਲਾ ਨਿਵਾਸੀਆਂ ਵਲੋਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਬੀਬੀ ਵਨਿੰਦਰ ਕੌਰ ਲੁੰਬਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਲੋਂ ਟਿਕਟ ਦੇ ਕੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਉਤਾਰੇ ਜਾਣ ’ਤੇ ਬਾਜੀਗਰ ਭਾਈਚਾਰੇ ਵਲੋਂ ਉਨ੍ਹਾਂ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਡੀਟੀਓ ਕਰਨ ਸਿੰਘ ਨੇ ਬਾਜੀਗਰ ਬਰਾਦਰੀ ਦੇ ਆਗੂਆਂ ਅਤੇ ਮੁਹੱਲਾ ਵਾਸੀਆਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਵਲੋਂ ਹਰ ਸੰਭਵ ਕੋਸ਼ਿਸ਼ ਕਰਕੇ ਘੱਗਾ ਵਾਸੀਆਂ ਅਤੇ ਇਸ ਮੁਹੱਲਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਮੌਜੂਦ ਆਗੂਆਂ ਵਲੋਂ ਕਰਨ ਸਿੰਘ ਡੀ. ਟੀ. ਓ. ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਰਨ ਸਿੰਘ ਲਾਲਕਾ ‘ਮਿੱਠੂ ਐਮ. ਸੀ.’ ਬਬਲੀ.ਐਮ. ਸੀ. ਤੇ ਹੋਰ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਆਵਲ ਤੇ ਸਿਹਤਮੰਦ ਪੰਜਾਬ ਸੰਸਥਾ ਵਲੋਂ ਪਿੰਡ ਘੜੀਸਪੁਰ ਵਿਖੇ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਸੰਬੰਧੀ ਹੋਈ ਮੀਟਿੰਗ 11 ਨੂ... ਅਗਲੀ ਖ਼ਬਰ ਵਿਧਾਇਕ ਦੇਵ ਮਾਨ ਵਲੋਂ ਪਿੰਡ ਨਰਮਾਣਾ ਤੋਂ ਧਾਰਮਿਕ ਯਾਤਰਾ ਲਈ ਬੱਸ ਰਵਾਨਾ
Ad Position 24