ਸਰਕਾਰੀ ਸਕੂਲ ਟੌਹੜਾ ’ਚ ਅਧਿਆਪਕ ਮਾਪੇ ਮਿਲਣੀ ਮੌਕੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਭਾਦਸੋਂ, 9 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ। ਇਸ ਸਮੇਂ ਸਰਪੰਚ ਸੁਖਜਿੰਦਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਦਿਆਰਥੀਆਂ ਨੂੰ ਹਾਊਸ ਵਰਦੀਆਂ ਵੰਡੀਆਂ ਗਈਆਂ।
ਭਾਦਸੋਂ, 9 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ। ਇਸ ਸਮੇਂ ਸਰਪੰਚ ਸੁਖਜਿੰਦਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਦਿਆਰਥੀਆਂ ਨੂੰ ਹਾਊਸ ਵਰਦੀਆਂ ਵੰਡੀਆਂ ਗਈਆਂ। ਇਸ ਸਮੇਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਸਖ਼ਤ ਮਿਹਨਤ ਤੇ ਲਗਨ ਨਾਲ ਕਰਨ ਦੀ ਅਪੀਲ ਕੀਤੀ ਤੇ ਜ਼ਿੰਦਗੀ ਚ ਸਫਲ ਹੋਣ ਲਈ ਨਿਰੰਤਰ ਉੱਦਮ ਕਰਨ ਬਾਰੇ ਆਖਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਸਰਪੰਚ ਤੇ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਐਸ. ਐਮ. ਸੀ. ਮੈਂਬਰ ਤੇ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।