11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੰਜਾਬ ਪਬਲਿਕ ਸਕੂਲ ਨਾਭਾ ’ਚ ਚੱਲ ਰਹੀ 61ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਅਥਲੈਟਿਕਸ ਮੀਟ ਸਮਾਪਤ ਵੈਲਹਮ ਬੁਆਏਜ਼ ਸਕੂਲ ਦੇਹਰਾਦੂਨ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

ਨਾਭਾ,10 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਵਿਖੇ ਕਰਵਾਈ ਗਈ ਚਾਰ ਦਿਨਾਂ 61ਵੀਂ ਆਲ ਇੰਡੀਆ ਆਈ. ਪੀ.

Ad Position 21
No active advertisement
ਅਜੀਤ ਡੈਸਕ 11-10-2026
ਨਾਭਾ,10 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਵਿਖੇ ਕਰਵਾਈ ਗਈ ਚਾਰ ਦਿਨਾਂ 61ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਅਥਲੈਟਿਕਸ ਲੜਕੇ (ਅੰਡਰ-14, ਅੰਡਰ-17 ਅਤੇ ਅੰਡਰ-19) ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਅੱਜ ਸਮਾਪਤ ਹੋ ਗਈ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਦੇ 24 ਨਾਮਵਰ ਸਕੂਲਾਂ ਦੇ 470 ਤੋਂ ਵੱਧ ਅਥਲੀਟਾਂ ਨੇ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਜੈ ਸਿੰਘ ਗਿੱਲ, ਆਈ.ਏ.ਐੱਸ (ਸੇਵਾਮੁਕਤ) ਪ੍ਰਧਾਨ ਕਾਰਜਕਾਰੀ ਕਮੇਟੀ (ਬੋਰਡ ਆਫ਼ ਗਵਰਨਰਜ਼, ਪੀ.ਪੀ.ਐੱਸ. ਨਾਭਾ) ਵਲੋਂ ਕੀਤਾ ਗਿਆ ਸੀ। ਸਕੂਲ ਦੇ ਹੈਡਮਾਸਟਰ ਡਾ. ਡੀ.ਸੀ ਸ਼ਰਮਾ ਨੇ ਦੱਸਿਆ ਕਿ ਓਵਰਆਲ ਚੈਂਪੀਅਨਸ਼ਿਪ ਵਿਚ ਲੜਕਿਆਂ ਦੇ ਵਰਗ ਦੀ ਜੇਤੂ ਟਰਾਫ਼ੀ ਵੈਲਹਮ ਬੁਆਏਜ਼ ਸਕੂਲ ਦੇਹਰਾਦੂਨ ਨੇ ਆਪਣੇ ਨਾਮ ਕੀਤੀ ਅਤੇ ਅੰਡਰ-14 ਵਰਗ ਵਿਚ ਲਾਰੈਂਸ ਸਕੂਲ ਊਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਦੂਨ ਸਕੂਲ ਦੇਹਰਾਦੂਨ ਉਪ-ਜੇਤੂ ਰਿਹਾ । ਉਨ੍ਹਾਂ ਦੱਸਿਆ ਕਿ ਅੰਡਰ-17 ਵਰਗ ਵਿਚ ਵੈਲਹਮ ਬੁਆਏਜ਼ ਸਕੂਲ ਦੇਹਰਾਦੂਨ ਜੇਤੂ ਰਿਹਾ ਅਤੇ ਐੱਮ.ਐੱਨ.ਐੱਸ.ਐੱਸ ਰਾਏ ਨੇ ਉਪ-ਜੇਤੂ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-19 ਵਰਗ ਵਿਚ ਵੀ ਵੈਲਹਮ ਬੁਆਏਜ਼ ਸਕੂਲ ਦੇਹਰਾਦੂਨ ਨੇ ਜਿੱਤ ਦਰਜ ਕੀਤੀ ਜਦੋਂਕਿ ਦੂਨ ਸਕੂਲ ਦੇਹਰਾਦੂਨ ਉਪ-ਜੇਤੂ ਰਿਹਾ। ਮਾਰਚ ਪਾਸਟ ਟਰਾਫ਼ੀ ਆਰ.ਆਈ.ਐੱਮ.ਸੀ ਦੇਹਰਾਦੂਨ ਨੇ ਜਿੱਤੀ। ਵਿਅਕਤੀਗਤ ਸਨਮਾਨਾਂ ਵਿਚ ਅੰਡਰ-14 ਵਰਗ ਦਾ ਬੈਸਟ ਅਥਲੀਟ ਰੂਥਰਨ ਐੱਸ (ਲਾਰੈਂਸ ਸਕੂਲ, ਊਟੀ), ਅੰਡਰ-17 ਵਰਗ ਦਾ ਬੈਸਟ ਅਥਲੀਟ ਆਰਵ ਸਿੰਘ (ਵੈਲਹਮ ਬੁਆਏਜ਼ ਸਕੂਲ ਦੇਹਰਾਦੂਨ) ਅਤੇ ਅੰਡਰ-19 ਵਰਗ ਦਾ ਬੈਸਟ ਅਥਲੀਟ ਕੈਫ਼ਖਾਨਜੀ (ਦੂਨ ਸਕੂਲ ਦੇਹਰਾਦੂਨ) ਰਿਹਾ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੀ.ਪੀ.ਐੱਸ. ਨਾਭਾ ਦੇ ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਵੱਲੋਂ ਬਤੌਰ ਮੁੱਖ ਮਹਿਮਾਨ ਕੀਤੀ ਅਤੇ ਰਸਮੀ ਤੌਰ ’ਤੇ ਮੀਟ ਦੀ ਸਮਾਪਤੀ ਦਾ ਐਲਾਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਖਿਡਾਰੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਉੱਚੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਭਾਗੀਦਾਰ ਸਕੂਲਾਂ ਦੇ ਮੁਖੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਨੇਪਰੇ ਚੜ੍ਹੀ।
Ad Position 22
No active advertisement
ਪਿਛਲੀ ਖ਼ਬਰ ਨੀਲਮ ਹਸਪਤਾਲ ਵਲੋਂ 85 ਸਾਲਾ ਮਰੀਜ਼ ਦੀ ਇੰਪੈਲਾ ਦੀ ਮਦਦ ਨਾਲ ਜੋਖ਼ਮ ਭਰੀ ਐਂਜੋਓਪਲਾਸਟੀ ਖੇਤਰ ਵਿਚ ਆਪਣੀ ਕਿਸਮ ਦਾ ਪਹਿਲ... ਅਗਲੀ ਖ਼ਬਰ ਬੀਬੀ ਰਾਜਵੰਤ ਕੌਰ ਘੜਾਮ ਦੀ ਨਿਯੁਕਤੀ ਮਗਰੋ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅੰਦਰ ਅੰਦਰੂਨੀ ਸਿਆਸਤ ਭਖੀ ਸਨੌਰ ਤੋਂ ਟਿਕਟ...
Ad Position 24