10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਟੇਲ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਬੈਡਮਿੰਟਨ ਮੁਕਾਬਲੇ ’ਚ ਕੀਤਾ ਤੀਜਾ ਸਥਾਨ ਹਾਸਿਲ

ਰਾਜਪੁਰਾ, 10 ਅਕਤੂਬਰ (ਜੀ. ਪੀ ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 6 ਅਤੇ 7 ਅਕਤੂਬਰ 2026 ਨੂੰ ਫਿਜ਼ੀਕਲ ਕਾਲਜ, ਕਲਿਆਣ (ਪਟਿਆਲਾ) ਵਿਖੇ ਕਰਵਾਏ ਗਏ ਅੰਤਰ-ਕਾਲਜ ਬੈਡਮਿੰਟਨ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 11-10-2026
ਰਾਜਪੁਰਾ, 10 ਅਕਤੂਬਰ (ਜੀ.ਪੀ ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 6 ਅਤੇ 7 ਅਕਤੂਬਰ 2026 ਨੂੰ ਫਿਜ਼ੀਕਲ ਕਾਲਜ, ਕਲਿਆਣ (ਪਟਿਆਲਾ) ਵਿਖੇ ਕਰਵਾਏ ਗਏ ਅੰਤਰ-ਕਾਲਜ ਬੈਡਮਿੰਟਨ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਮੈਨੇਜਮੈਂਟ ਦੇ ਸਹਿਯੋਗ ਨਾਲ ਖੇਡ ਵਿਭਾਗ ਵੱਲੋਂ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਨੂੰ ਖੇਡਾਂ ਲਈ ਤਿਆਰ ਕੀਤਾ ਗਿਆ। ਮੁਕਾਬਲੇ ਵਿਚ ਪਟੇਲ ਕਾਲਜ ਦੀ ਟੀਮ ਵੱਲੋਂ ਤਾਮਰਾ (ਬੀ.ਕਾਮ ਭਾਗ ਪਹਿਲਾ), ਹਰਸ਼ਾ ( ਬੀ.ਏ. ਭਾਗ ਦੂਜਾ), ਗੁਰਮਨ ਕੌਰ (ਬੀ.ਏ. ਭਾਗ ਦੂਜਾ) ਅਤੇ ਰਮਨ ਕੌਰ (ਬੀ.ਐੱਸ.ਸੀ. ਭਾਗ 2) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ’ਤੇ ਸਮੁੱਚੀ ਕਾਲਜ ਮੈਨੇਜਮੈਂਟ ਵਲੋਂ ਜੇਤੂ ਵਿਦਿਆਰਥਣਾਂ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਾਲਜ ਦੇ ਕੋਚ ਹਰਪ੍ਰੀਤ ਸਿੰਘ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਅਤੇ ਖੇਡਾਂ ਦੇ ਖੇਤਰ ਵਿਚ ਨਵੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇਯਾਲੀ ਤੇ ਝੂੰਦਾ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਲਹਿਰ ਨੂੰ ਮਜ਼ਬੂਤ ਕਰਨ ਲਈ ਲਾਮਬੰਦੀ ਦਾ ਸੱਦਾ ਪੰਜਾਬ ਅਤੇ ਪੰਥ ਦੇ... ਅਗਲੀ ਖ਼ਬਰ ਵਿਧਾਇਕ ਖਹਿਰਾ ਵਲੋਂ ਵਕੀਲ ਭਾਈਚਾਰੇ ਖ਼ਿਲਾਫ਼ ਕੀਤੀ ਟਿੱਪਣੀ ਨਿੰਦਣਯੋਗ : ਐਡਵੋਕੇਟ ਮੂੰਗੋ
Ad Position 24