ਪਿਓ-ਧੀ ਦੀ ਕੁੱਟਮਾਰ ਕਰਨ ’ਤੇ 6 ਨਾਮਜ਼ਦ
ਰਾਜਪੁਰਾ, 12 ਅਕਤੂਬਰ (ਜੀ. ਪੀ.
ਰਾਜਪੁਰਾ, 12 ਅਕਤੂਬਰ (ਜੀ. ਪੀ. ਸਿੰਘ)- ਸਕੂਟਰੀ ’ਚ ਕਾਰ ਦੀ ਟੱਕਰ ਮਾਰ ਕੇ ਜ਼ਖ਼ਮੀ ਕਰਕੇ ਫੇਰ ਸਕੂਟਰੀ ਸਵਾਰ ਪਿਓ-ਧੀ ਦਾ ਕੁੱਟਮਾਰ ਕਰਨ ਦੇ ਦੋਸ਼ ਹੇਠ ਸ਼ੰਭੂ ਥਾਣੇ ਦੀ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨੇਹਾ ਸ਼ਰਮਾ ਵਾਸੀ ਪਿੰਡ ਬਠੌਣੀਆ ਕਲਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨੀਂ ਉਹ ਆਪਣੇ ਪਿਤਾ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਸੂਹਰੋਂ ਨੇੜੇ ਜਾ ਰਹੀ ਸੀ ਤਾਂ ਇਕ ਕਾਰ ਨੇ ਉਨ੍ਹਾਂ ’ਚ ਕਾਰ ਟੱਕਰ ਮਾਰ ਦਿੱਤੀ ਤੇ ਫਿਰ ਕਾਰ ਚਾਲਕਾਂ ਨੇ ਪਿਓ-ਧੀ ਦੀ ਕੁੱਟਮਾਰ ਕੀਤੀ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ । ਥਾਣਾ ਸ਼ੰਭੂ ਦੀ ਪੁਲਿਸ ਨੇ ਕਾਰ ਸਵਾਰ ਮੁਲਜ਼ਮਾਂ ਸੁਰਿੰਦਰ ਮੋਹਨ, ਰਾਜੇਸ਼ ਕੁਮਾਰ, ਵਿੱਕੀਰਾਮ, ਮਨਦੀਪ, ਸੋਨੀ ਅਤੇ ਇਕ ਅਣਪਛਾਤੇ ਵਕੀਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।