ਬਿਜਲੀ ਕੱਟਾਂ ਕਾਰਨ ਹੈ ਪਾਣੀ ਦੀ ਕਿੱਲਤ-ਐਸ.ਡੀ.ਓ. ਸੰਜੀਵ ਸੈਣੀ
ਪਠਾਨਕੋਟ, 13 ਅਕਤੂਬਰ (ਵਿਨੋਦ)-ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਬੁੰਗਲ ਤੇ ਹੋਰ ਪਿੰਡਾਂ ’ਚ ਵੀ ਪਾਣੀ ਦੀ ਸਮੱਸਿਆ ਹੈ ।
ਪਠਾਨਕੋਟ, 13 ਅਕਤੂਬਰ (ਵਿਨੋਦ)-ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਬੁੰਗਲ ਤੇ ਹੋਰ ਪਿੰਡਾਂ ’ਚ ਵੀ ਪਾਣੀ ਦੀ ਸਮੱਸਿਆ ਹੈ । ਇਸ ਦੇ ਹੱਲ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਸੰਜੀਵ ਸੈਣੀ, ਸਹਾਇਕ ਇੰਜੀਨੀਅਰ ਪ੍ਰਦੀਪ ਕੁਮਾਰ, ਭੂਪੇਂਦਰ ਸਿੰਘ ਬਲਾਕ ਕੋਆਰਡੀਨੇਟਰ ਆਦਿ ਨਾਲ ਸੰਪਰਕ ਕੀਤਾ ਗਿਆ ਤਾਂ ਐਸ.ਡੀ.ਓ. ਸੰਜੀਵ ਸੈਣੀ ਨੇ ਦੱਸਿਆ ਕਿ ਬੁੰਗਲ ’ਚ ਪਾਣੀ ਸਪਲਾਈ ਮਿੱਲ ਤੋਂ ਪਾਣੀ ਆਉਂਦਾ ਹੈ, ਟੈਂਕੀ ਭਰਨ ’ਚ 5 ਘੰਟੇ ਲੱਗਦੇ ਹਨ, ਜੇਕਰ ਅਣ-ਐਲਾਨਿਆ ਬਿਜਲੀ ਕੱਟ ਲੱਗ ਜਾਂਦਾ ਹੈ ਤਾਂ ਮੋਟਰ ਬੰਦ ਹੋ ਜਾਂਦੀ ਹੈ । ਜਿਸ ਕਾਰਨ ਪਾਣੀ ਦੀ ਟੈਂਕੀ ਨਹੀਂ ਭਰੀ ਜਾ ਸਕਦੀ । ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ 45 ਦਿਨਾਂ ਤੋਂ ਬੰਦ ਹੈ । ਉਨ੍ਹਾਂ ਕਿਹਾ ਕਿ ਸਵੇਰੇ 9:00 ਵਜੇ ਤੋਂ ਬਿਜਲੀ ਸਪਲਾਈ ਬੰਦ ਹੈ, ਜੋ ਕਿ ਸ਼ਾਮ 5:00 ਵਜੇ ਤੱਕ ਆਉਣ ਦੀ ਸੰਭਾਵਨਾ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੂਰੀ ਟੀਮ ਦਿਨ-ਰਾਤ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਲੱਗੀ ਹੋਈ ਹੈ ।