17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੱਲਰ ਭੈਣੀ ’ਚ ਆਜੀਵਿਕਾ ਮਿਸ਼ਨ ਤਹਿਤ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ’ਤੇ ਜ਼ੋਰ

ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪਟਿਆਲਾ ਦੇ ਜ਼ਿਲ੍ਹਾ ਮਿਸ਼ਨ ਡਾਇਰੈਕਟਰ ਦਮਨਜੀਤ ਸਿੰਘ ਮਾਨ ਏ. ਡੀ.

Ad Position 21
No active advertisement
ਪਿੰਡ ਕੱਲਰ ਭੈਣੀ ’ਚ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੀ ਕੀਤੀ ਜਰਨਲ ਬਾਡੀ ਮੀਟਿੰਗ ਦਾ ਦ੍ਰਿਸ਼। ਅਜੀਤ ਤਸਵੀਰ 18-10-2026
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪਟਿਆਲਾ ਦੇ ਜ਼ਿਲ੍ਹਾ ਮਿਸ਼ਨ ਡਾਇਰੈਕਟਰ ਦਮਨਜੀਤ ਸਿੰਘ ਮਾਨ ਏ.ਡੀ.ਸੀ.(ਪੇਂਡੂ ਵਿਕਾਸ) ਪਟਿਆਲਾ ਰਹਿਨੁਮਾਈ ਹੇਠ ਬਲਾਕ ਮਿਸ਼ਨ ਡਾਇਰੈਕਟਰ ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਦੇ ਸਹਿਯੋਗ ਸਦਕਾ ਬਲਾਕ ਪਟਿਆਲਾ ਵਿਚ ਪੈਂਦੇ ਪਿੰਡ ਕੱਲਰ ਭੈਣੀ ’ਚ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੀ ਜਰਨਲ ਬਾਡੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸੀ. ਐਲ. ਐਫ. ਅਧੀਨ ਆਉਂਦੇ 27 ਗ੍ਰਾਮ ਸੰਗਠਨਾਂ ਦੇ ਮੈਂਬਰ ਹਾਜ਼ਰ ਹੋਏ। ਇਸ ਮੀਟਿੰਗ ਵਿਚ ਬਲਾਕ ਮਿਸ਼ਨ ਡਾਇਰੈਕਟਰ ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਜੀ ਅਤੇ ਸੁਪਰਡੈਂਟ ਨਵਨੀਤ ਕੁਮਾਰ ਪੁਰੀ ਵਲੋਂ ਹਾਜ਼ਰ ਹੋ ਕੇ ਸਮੂਹ ਮੈਂਬਰਾਂ ਨੂੰ ਪਿਛਲੇ ਸਾਲ ਦੇ ਪ੍ਰਾਪਤ ਕੀਤੇ ਗਏ ਟੀਚਿਆਂ ਦੀ ਸਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਮਿਸਨ ਤਹਿਤ ਹੋਰ ਵੱਧ-ਚੜ ਕੇ ਆਪਣਾ ਯੋਗਦਾਨ ਦੇਣ ਬਾਰੇ ਕਿਹਾ ਤਾਂ ਜੋ ਮੈਂਬਰ ਸਰਕਾਰ ਵਲੋਂ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਕੇ ਆਤਮਨਿਰਭਰ ਹੋਣ ਦੇ ਨਾਲ-ਨਾਲ ਆਪਣਾ ਜੀਵਨ ਪੱਧਰ ਉੱਚਾ ਕਰ ਸਕਨ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਕੱਲਰ ਭੈਣੀ, ਹਰਪ੍ਰੀਤ ਸਿੰਘ (ਗੌਸ਼ਾ) ਅਤੇ ਪਿੰਡ ਦੇ ਹੋਰ ਮੋਹਤਵਾਰ ਵਿਅਕਤੀਆਂ ਵਲੋਂ ਸ਼ਮੂਲਿਅਤ ਕੀਤੀ ਗਈ ਅਤੇ ਮਿਸ਼ਨ ਤਹਿਤ ਜੁੜੇ ਮੈਂਬਰਾਂ ਨੂੰ ਆ ਰਹਿਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਸਾਰਥਕ ਹੱਲ ਜਲਦ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮਿਲਾਪ ਸੀ.ਐਲ.ਐਫ. ਮੈਨੇਜ਼ਰ ਪਵਨਦੀਪ ਕੌਰ ਵਲੋਂ ਸੀ.ਐਲ.ਐਫ. ਦੇ ਅਹੁਦੇਦਾਰਾ ਨਾਲ ਮਿਲ ਕੇ ਸੀ.ਐਲ.ਐਫ. ਅਧੀਨ ਗ੍ਰਾਮ ਸੰਗਠਨਾਂ ਨੂੰ ਦਿੱਤੇ ਕਰਜੇ ਦੇ ਵੇਰਵਿਆਂ ਤੇ ਜਾਣਕਾਰੀ ਸਾਂਝੀ ਕੀਤੀ ਗਈ। ਬਲਾਕ ਪ੍ਰੋਗਰਾਮ ਮੈਨੇਜ਼ਰ ਵਰੁਨ ਪ੍ਰਾਸ਼ਰ ਵਲੋਂ ਮੈਂਬਰਾਂ ਨੂੰ ਬੀ.ਸੀ . ਸਖੀ, ਜੈਂਡਰ ਸੀ.ਆਰ.ਪੀ., ਐਫ.ਐਲ.ਸੀ.ਆਰ.ਪੀ, ਕ੍ਰਿਸ਼ੀ ਸਖੀ ਕੇਡਰ ਵਿਚ ਕੰਮ ਕਰਨ ਲਈ ਉੱਤਸ਼ਾਹਿਤ ਕਰਨ ਦੇ ਨਾਲ ਨਾਲ ਸੀ.ਆਈ.ਐਫ/ਬੈਂਕ ਸੀ.ਸੀ.ਐਲ./ਪਹਿਲ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਆਜੀਵਿਕਾ ਮਿਸ਼ਨ ਦੇ ਪਰੀਵਾਰ ਵਿਚ ਹੋਰ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੀਮਾ ਰਾਣੀ ਅਤੇ ਐਮ.ਆਈ.ਐਸ . ਕੁਮਾਰੀ ਖੁਸ਼ਪ੍ਰੀਤ ਕੌਰ ਨੇ ਹਾਜ਼ਰ ਮੈਂਬਰਾਂ ਨੂੰ ਆਜੀਵਿਕਾ ਮਿਸ਼ਨ ਨਾਲ ਜੁੜ ਕੇ ਡਿਜੀਟਲ ਗ੍ਰਾਮੀਣ ਭਾਰਤ ਸਿਰਜਨ ਲਈ ਵੱਖ-ਵੱਖ ਸੁਵਿਧਾਵਾਂ ਬਾਰੇ ਜਾਣੂ ਕਰਵਾਈਆ ਗਿਆ ਅਤੇ ਵੱਧ ਤੋਂ ਵੱਧ ਭੈਣਾਂ ਨੂੰ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮਿਲਾਪ ਸੀ.ਐਲ.ਐਫ. ਦੀ ਪ੍ਰਧਾਨ ਰਾਜਕੁਮਾਰੀ , ਸਕੱਤਰ ਮਲਕੀਤ ਕੌਰ, ਖ਼ਜਾਨਜੀ ਇੰਦਰਾ ਰਾਣੀ, ਮਿਲਨ ਸੀ.ਐਲ.ਐਫ. ਮੈਨੇਜ਼ਰ ਗੁਰਮੀਤ ਕੌਰ ਸਮੇਤ ਮਿਲਾਪ ਸੀ.ਐਲ.ਐਫ. ਤਹਿਤ ਕੰਮ ਕਰ ਰਿਹਾ ਸਮੂਹ ਕੇਡਰ ਹਾਜ਼ਰ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ ਦਾ ਸਬੂਤ- ਜਗਜੀਤ ਛੜਬੜ ਅਗਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪ੍ਰਸ਼ਾਸਨ ਵਲੋਂ 2280 ਅਧਿਆਪਕਾਂ ਨੂੰ ਟਰੇਨਿੰਗ ਦੇਣ ਦਾ ਉਪਰਾਲਾ
Ad Position 24