18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੂਬੇ ’ਚ ਕਾਨੂੰਨ ਦਾ ਰਾਜ ਨਹੀਂ ਬਲਕਿ ਹਰ ਪਾਸੇ ਜੰਗਲ ਰਾਜ ਹੈ- ਸਾਬਕਾ ਵਿਧਾਇਕ ਕੰਬੋਜ

ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਪੰਜਾਬ ਵਿਚ ਕਾਨੂੰਨ ਦਾ ਰਾਜ ਨਹੀਂ ਬਲਕਿ ਹਰ ਪਾਸੇ ਜੰਗਲ ਦਾ ਰਾਜ ਹੈ, ਸੂਬੇ ਵਿਚ ਨਸ਼ੇ ਦੀਆਂ ਗੋਲੀਆਂ ਜਾਂ ਫਿਰ ਪਿਸਟਲ ਦੀਆਂ ਗੋਲੀਆਂ ਨਾਲ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ। ਹਰ ਘਰ ਵਿਚ ਸੱਥਰ ਵਿਛ ਰਹੇ ਹਨ, ਸੂਬੇ ਵਿਚ ਡੰਡਾ ਤੰਤਰ ਦਾ ਬੋਲਬਾਲਾ ਹੈ।

Ad Position 21
No active advertisement
ਅਜੀਤ ਡੈਸਕ 19-10-2026
ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਪੰਜਾਬ ਵਿਚ ਕਾਨੂੰਨ ਦਾ ਰਾਜ ਨਹੀਂ ਬਲਕਿ ਹਰ ਪਾਸੇ ਜੰਗਲ ਦਾ ਰਾਜ ਹੈ, ਸੂਬੇ ਵਿਚ ਨਸ਼ੇ ਦੀਆਂ ਗੋਲੀਆਂ ਜਾਂ ਫਿਰ ਪਿਸਟਲ ਦੀਆਂ ਗੋਲੀਆਂ ਨਾਲ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ। ਹਰ ਘਰ ਵਿਚ ਸੱਥਰ ਵਿਛ ਰਹੇ ਹਨ, ਸੂਬੇ ਵਿਚ ਡੰਡਾ ਤੰਤਰ ਦਾ ਬੋਲਬਾਲਾ ਹੈ। ਇਸ ਲਈ ਲੋਕ ਹੁਣ ਸੱਤਾਧਾਰੀ ਧਿਰ ਨੂੰ ਸਬਕ ਸਿਖਾਉਣ ਲਈ ਕਾਹਲੇ ਹੋਏ ਪਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜ਼ੋਨ-3 ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੀਟਿੰਗ ਵਿਚ ਵਰਕਰਾਂ ਦੀ ਹਾਜ਼ਰੀ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਤੇ ਜਿਸ ਕਾਰਨ ਵਿਰੋਧੀਆਂ ਦੀ ਨੀਂਦ ਉੱਡੀ ਪਈ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਕ ਤਰ੍ਹਾਂ ਨਾਲ ਚੋਣ ਪ੍ਰਚਾਰ ਦਾ ਮੁੱਢ ਬੰਨ੍ਹਦਿਆਂ ਕਿਹਾ ਕਿ ਹੁਣ ਸੱਤਾਧਾਰੀ ਧਿਰ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਗਰਜਦਿਆਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਦਾ ਨਹੀਂ ਬਲਕਿ ਜੰਗਲ ਰਾਜ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਪ੍ਰਵੇਸ਼ ਦੁਆਰ ਨੂੰ ਪੂਰੇ ਦੇਸ਼ ਵਿਚ ਸਫ਼ਾਈ ਨੂੰ ਲੈ ਕੇ ਰਾਸ਼ਟਰਪਤੀ ਨੇ ਪਹਿਲਾਂ ਇਨਾਮ ਦਿੱਤਾ ਸੀ ਜਦ ਕਿ ਹੁਣ ਥਾਂ-ਥਾਂ ਗੰਦਗੀ ਦੇ ਢੇਰਾਂ ਕਾਰਨ ਨਗਰ ਕੌਂਸਲ ਨੂੰ ਜ਼ੁਰਮਾਨੇ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਉਨ੍ਹਾਂ ਨੇ ਹਲਕੇ ਵਿਚ ਨੌਂ ਅੰਡਰ ਅਤੇ ਓਵਰ ਬ੍ਰਿਜ ਲੋਕਾਂ ਦੀ ਸਹੂਲਤ ਲਈ ਬਣਾਏ ਸਨ, ਪਰ ਹੁਣ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ਹਿਰ ਵਾਸੀ ਸੀਵਰੇਜ ਰਲਿਆ ਪਾਣੀ ਪੀਣ ਲਈ ਮਜਬੂਰ ਹਨ। ਇਸ ਮੌਕੇ ਬੀਬੀ ਗੁਰਮੀਤ ਕੌਰ ਕੰਬੋਜ, ਬੀਬੀ ਪ੍ਰਵੀਨ ਲੁਥਰਾ, ਕੌਂਸਲਰ ਰੂਬੀ ਟੰਨੀ ਸੁਚੇਤਾ ਪਾਹੂਜਾ, ਪ੍ਰਧਾਨ ਨਰਿੰਦਰ ਸ਼ਾਸਤਰੀ, ਐਡਵੋਕੇਟ ਸੁੱਚਾ ਸਿੰਘ ਰਾਠੌਰ ਅਭਿਨਵ ਉਭਰਾਏ, ਆੜ੍ਹਤੀ ਹਰੀ ਚੰਦ ਫ਼ੌਜੀ, ਪ੍ਰਧਾਨ ਦੇਵਕੀ ਨੰਦਨ, ਕੌਂਸਲਰ ਅਨਿਲ ਟੰਨੀ, ਪਵਨ ਕੁਮਾਰ ਪਿੰਕਾ, ਅਮਨਦੀਪ ਸਿੰਘ ਨਾਗੀ, ਡਿੰਪੀ ਰਾਣਾ, ਅਰਮ ਸਿੰਘ ਪਾਸੀ, ਮਨੀਸ਼ ਮੁਜਾਲ, ਪ੍ਰਮੋਦ ਬੱਬਰ, ਸੁਰਿੰਦਰ ਸ਼ਰਮਾ, ਮਨੋਹਰ ਵਰਮਾ, ਗੁਰਵਿੰਦਰ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ , ਪੀਣ ਵਾਲੇ ਪਾਣੀ , ਉਦਯੋਗ ਅਤੇ ਨਿਵੇਸ਼ ਰਾਹੀਂ ਹਰਿਆਣਾ ਦੇ ਵਿਕਾਸ ਨੂੰ ਗਤੀ ਦੇਣ ’ ਤੇ ਜ਼ੋਰ - ਮੁੱਖ ਅਗਲੀ ਖ਼ਬਰ ਆਲ ਇੰਡੀਆ ਅਗਰਵਾਲ ਸੰਮੇਲਨ ਦੌਰਾਨ ਡਾਂਡੀਆ ਨਾਈਟ ਕਰਵਾਈ
Ad Position 24