ਕੇਅਰ ਟੇਕਰ ਨੂੰ ਕੀਤੀ ਗਾਲੀ ਗਲੋਚ ਤੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ, 2 ਨਾਮਜ਼ਦ
ਰਾਜਪੁਰਾ, 18 ਅਕਤੂਬਰ (ਜੀ. ਪੀ.
ਰਾਜਪੁਰਾ, 18 ਅਕਤੂਬਰ (ਜੀ.ਪੀ. ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਦਾਦਾ ਚੌਹਾਨ ਕਾਲੋਨੀ ਦੇ ਇਕ ਪਲਾਟ ’ਚ ਬਣਾਏ ਹੋਏ ਕਮਰੇ ਤੇ ਰਸੋਈ ਦੀ ਭੰਨ ਤੋੜ ਕਰਨ ਤੋਂ ਰੋਕਣ ’ਤੇ ਕੇਅਰ ਟੇਕਰ ਨੂੰ ਗਾਲੀ ਗਲੋਚ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ’ਤੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਵਾਸੀ ਪਿੰਡ ਸ਼ਾਮਦੋ ਨੇ ਬਿਆਨ ਦਰਜ ਕਰਵਾਏ ਹਨ ਕਿ ਦਾਦਾ ਚੌਹਾਨ ਕਾਲੋਨੀ ਵਿਚ ਮਨੋਜ ਚੌਧਰੀ ਦਾ 1200 ਗਜ ਦਾ ਪਲਾਟ ਹੈ। ਜਿਸ ਵਿਚ ਕਮਰਾ ਰਸੋਈ ਅਤੇ ਬਾਥਰੂਮ ਬਣਾਏ ਹੋਏ ਹਨ ਅਤੇ ਇਕ ਕੇਅਰ ਟੇਕਰ ਰੱਖਿਆ ਹੋਇਆ ਹੈ। ਬੀਤੇ ਦਿਨੀਂ ਜਦੋਂ ਉਹ ਪਲਾਟ ਦੇਖਣ ਦੇ ਲਈ ਪੁੱਜਿਆ ਤਾਂ ਮੌਕੇ ’ਤੇ ਹਰਬੰਸ ਸਿੰਘ ਵਾਸੀ ਪਿੰਡ ਸਨੌਰ ਅਤੇ ਕੌਂਸਲ ਸਚਦੇਵਾ ਵਾਸੀ ਬਸੀ ਪਠਾਣਾ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਲ ਰਲ ਕੇ ਰਸੋਈ ਵਗ਼ੈਰਾ ਨੂੰ ਢਾਹ ਰਹੇ ਸਨ ਤਾਂ ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ ਗਲੋਚ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ’ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।