ਚਿੱਟੇ ਸਮੇਤ ਔਰਤ ਗ੍ਰਿਫ਼ਤਾਰ
ਇਲਾਕੇ ’ਚ ਕਿਸੇ ਵੀ ਕੀਮਤ ’ਤੇ ਨਸ਼ਾ ਤਸਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਗੁਰਪਿੰਦਰ ਸਿੰਘ
ਨਾਭਾ, 18 ਅਕਤੂਬਰ (ਵਰਿੰਦਰ ਵਰਮਾ)- ਨਾਭਾ ਥਾਣਾ ਕੋਤਵਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮੁਸਤੈਦ ਪੁਲਿਸ ਪਾਰਟੀ ਨੇ ਨਾਭਾ ਦੀ ਢੇਹਾ ਬਸਤੀ ਅਲੋਹਰਾਂ ਗੇਟ ਤੋਂ ਇਕ ਔਰਤ ਨੂੰ 5. 55 ਗ੍ਰਾਮ ਚਿੱਟੇ (ਹੈਰੋਇਨ) ਸਮੇਤ ਕਾਬੂ ਕਰ ਲਿਆ।
ਨਾਭਾ, 18 ਅਕਤੂਬਰ (ਵਰਿੰਦਰ ਵਰਮਾ)- ਨਾਭਾ ਥਾਣਾ ਕੋਤਵਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮੁਸਤੈਦ ਪੁਲਿਸ ਪਾਰਟੀ ਨੇ ਨਾਭਾ ਦੀ ਢੇਹਾ ਬਸਤੀ ਅਲੋਹਰਾਂ ਗੇਟ ਤੋਂ ਇਕ ਔਰਤ ਨੂੰ 5.55 ਗ੍ਰਾਮ ਚਿੱਟੇ (ਹੈਰੋਇਨ) ਸਮੇਤ ਕਾਬੂ ਕਰ ਲਿਆ। ਫੜੀ ਗਈ ਔਰਤ ਦੀ ਪਛਾਣ ਸਪਨਾ ਪਤਨੀ ਗੋਬਿੰਦ, ਵਾਸੀ ਢੇਹਾ ਬਸਤੀ, ਅਲੋਹਰਾਂ ਗੇਟ (ਨਾਭਾ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐਸ.ਐਚ.ਓ. ਗੁਰਪਿੰਦਰ ਸਿੰਘ ਦੀ ਅਗਵਾਈ ਹੇਠ, ਸਹਾਇਕ ਥਾਣੇਦਾਰ ਮੋਹਨ ਸਿੰਘ ਤੇ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਭਾਲ ਦੇ ਸੰਬੰਧ ਵਿਚ ਗਸ਼ਤ ’ਤੇ ਸੀ। ਜਦੋਂ ਪੁਲਿਸ ਪਾਰਟੀ ਅਲੋਹਰਾਂ ਗੇਟ ਸਥਿਤ ਢੇਹਾ ਬਸਤੀ ਕੋਲ ਮੌਜੂਦ ਸੀ ਤਾਂ ਉੱਥੇ ਇਕ ਘਰ ਦੇ ਵਿਹੜੇ ਵਿਚ ਖੜ੍ਹੀ ਉਕਤ ਔਰਤ ਪੁਲਿਸ ਨੂੰ ਵੇਖ ਕੇ ਘਬਰਾ ਗਈ। ਸ਼ੱਕ ਦੇ ਅਧਾਰ ’ਤੇ ਜਦੋਂ ਪੁਲਿਸ ਪਾਰਟੀ ਵਲੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 5.55 ਗ੍ਰਾਮ ਚਿੱਟਾ ਬਰਾਮਦ ਹੋਇਆ। ਥਾਣਾ ਕੋਤਵਾਲੀ ਮੁਖੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਔਰਤ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਐਫ.ਆਈ.ਆਰ. ਨੰਬਰ 157, 17 ਅਕਤੂਬਰ 2026, ਅਧੀਨ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।