ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ
ਪਾਤੜਾਂ, 18 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਅਰਨੋਂ ਦੇ ਉਪਰਾਲੇ ਸਦਕਾ ਗੁਰਦੁਆਰਾ ਸਿੰਘ ਸਭਾ ਘੱਗਾ ਦੇ ਸਹਿਯੋਗ ਅਤੇ ਸ਼ੰਕਰਾ ਆਈ ਲੁਧਿਆਣਾ ਹਸਪਤਾਲ ਦੀ ਮੱਦਦ ਨਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਕੁਲਵਿੰਦਰ ਸਿੰਘ ਅਰਨੋਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਰਨੋਂ ਵਲੋਂ ਜਿੱਥੇ ਹਲਕਾ ਸ਼ੁਤਰਾਣਾ ਵਿਚ ਕਾਗਰਸ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਸਮਾਜਸੇਵਾ ਵਿਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਪਾਤੜਾਂ, 18 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਅਰਨੋਂ ਦੇ ਉਪਰਾਲੇ ਸਦਕਾ ਗੁਰਦੁਆਰਾ ਸਿੰਘ ਸਭਾ ਘੱਗਾ ਦੇ ਸਹਿਯੋਗ ਅਤੇ ਸ਼ੰਕਰਾ ਆਈ ਲੁਧਿਆਣਾ ਹਸਪਤਾਲ ਦੀ ਮੱਦਦ ਨਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਕੁਲਵਿੰਦਰ ਸਿੰਘ ਅਰਨੋਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਰਨੋਂ ਵਲੋਂ ਜਿੱਥੇ ਹਲਕਾ ਸ਼ੁਤਰਾਣਾ ਵਿਚ ਕਾਗਰਸ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਸਮਾਜਸੇਵਾ ਵਿਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਕੁਲਵਿੰਦਰ ਸਿੰਘ ਅਰਨੋਂ ਨੇ ਕਿਹਾ ਕਿ ਲੋਕ ਸੇਵਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ ਤੇ ਅੱਖਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਅਤੇ ਸਮੇਂ ਸਿਰ ਜਾਂਚ ਕਰਵਾਉਣ ਨਾਲ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਗੁਰਦੁਆਰਾ ਸਿੰਘ ਸਭਾ ਘੱਗਾ ਦੀ ਪ੍ਰਬੰਧਕ ਕਮੇਟੀ ਅਤੇ ਸ਼ੰਕਰਾ ਆਈ ਹਸਪਤਾਲ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਇਨ੍ਹਾਂ ਦੇ ਸਹਿਯੋਗ ਨਾਲ ਹੀ ਇਹ ਕੈਂਪ ਸਫਲ ਰਿਹਾ ਹੈ। ਇਸ ਕੈਂਪ ਵਿਚ ਬਾਬਾ ਸੁਖਵਿੰਦਰ ਨਵਜੀਤ ਸਿੰਘ ਕਰਤਾਰਪੁਰ, ਲੈਕਚਰਾਰ ਰਤਨ ਮੱਟੂ, ਸਨੇਹੀ ਘੱਗਾ, ਜਸਵੀਰ ਸਿੰਘ ਸਭਰਵਾਲ, ਤ੍ਰਿਪਤਿੰਦਰ ਸਿੰਘ, ਰਾਜਾ ਸਰਾਓ, ਗੁਰਪ੍ਰੀਤ ਬੈਦਵਾਣ ਆਦਿ ਮੌਜੂਦ ਸਨ।