19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੁਲਿਸ ਵਲੋਂ ਸਮੈਕ ਸਮੇਤ ਦੋ ਕਾਬੂ, ਇਕ ਫ਼ਰਾਰ

ਰਾਜਪੁਰਾ, 18 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 19-10-2026
ਰਾਜਪੁਰਾ, 18 ਅਕਤੂਬਰ (ਜੀ.ਪੀ. ਸਿੰਘ)- ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਸਮੈਕ ਸਮੇਤ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਤੀਸਰਾ ਵਿਅਕਤੀ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਥਾਣੇਦਾਰ ਰਾਮ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਗਸ਼ਤ ਕਰਦੇ ਹੋਏ ਪਿੰਡ ਬਡੋਲੀ ਗੁਜਰਾ ਨੇੜੇ ਪਹੁੰਚੇ ਤਾਂ ਅੰਡਰ ਬ੍ਰਿਜ ਨੇੜੇ ਤਿੰਨ ਨੌਜਵਾਨ ਸ਼ੱਕੀ ਹਾਲਤ ਦੇ ਵਿਚ ਬੈਠੇ ਦਿਖਾਈ ਦਿੱਤੇ। ਜਿਨ੍ਹਾਂ ਵਿਚੋਂ ਇਕ ਨੌਜਵਾਨ ਗਿਆਨ ਸਿੰਘ ਵਾਸੀ ਪਿੰਡ ਮੰਡੌਲੀ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਦੋ ਵਿਅਕਤੀ ਅੰਗਰੇਜ਼ ਸਿੰਘ ਵਾਸੀ ਪਿੰਡ ਮੰਡੋਲੀ ਅਤੇ ਗੁਰਮੇਜਰ ਸਿੰਘ ਵਾਸੀ ਪਿੰਡ ਖੈਰਪੁਰ ਜੱਟਾਂ ਨੂੰ ਇਕ ਗ੍ਰਾਮ ਸਮੈਕ, ਇਕ ਸਿਲਵਰ ਪੇਪਰ ਅਤੇ ਦਸ ਤੇ 20 ਰੁਪਏ ਦੇ ਕਰੰਸੀ ਦੇ ਨੋਟ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਉਕਤ 3 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਕਿਸਾਨ ਜਥੇਬੰਦੀ ਵਲੋਂ ਰੋਸ ਪ੍ਰਦਰਸ਼ਨ ਦਾ ਐਲਾਨ ਅਗਲੀ ਖ਼ਬਰ ਪਿੰਡ ਲੰਗੜੋਈ ਦੀ ਪੰਚਾਇਤ ਵਲੋਂ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ
Ad Position 24