ਸ਼੍ਰੋਮਣੀ ਅਕਾਲੀ ਦਲ ਵਲੋਂ ‘ਆਪ’ ਵਿਧਾਇਕ ਦੇਵ ਮਾਨ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਨਾਭਾ, 19 ਅਕਤੂਬਰ (ਵਰਿੰਦਰ ਵਰਮਾ)- ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਮਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੂੰ ਲੈ ਕੇ ਪੰਜਾਬ ਭਰ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਸੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਨਾਭਾ, 19 ਅਕਤੂਬਰ (ਵਰਿੰਦਰ ਵਰਮਾ)- ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਮਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੂੰ ਲੈ ਕੇ ਪੰਜਾਬ ਭਰ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਸੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੱਖਣ ਸਿੰਘ ਲਾਲਕਾ ਵਲੋਂ ਵਿਧਾਇਕ ਦੇ ਦਫ਼ਤਰ ਦੇ ਮੁੱਖ ਗੇਟ ’ਤੇ ਇਕ ਲਾਹਨਤੀ ਪੱਤਰ ਚਿਪਕਾਇਆ ਗਿਆ। ਇਸ ਮੌਕੇ ਗੁਰਦਿਆਲਇੰਦਰ ਸਿੰਘ ਬਿੱਲੂ, ਬਲਤੇਜ ਸਿੰਘ ਖੋਖ ਮੈਂਬਰ ਸ਼੍ਰੋਮਣੀ ਕਮੇਟੀ, ਖੁਸਹਾਲ ਸਿੰਘ ਬੱਬਲੂ ਖੋਰਾ, ਰਣਜੀਤ ਸਿੰਘ(ਲਾਡੀ) ਲਹਾਰਮਾਜਰਾ ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ ਥੂਹੀ ਸਰਕਲ ਪ੍ਰਧਾਨ, ਕਰਮ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ, ਮੋਹਨ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਜਿੰਦਲਪੁਰ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਕਮੇਲੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਛੀਂਟਾਵਾਲਾ ਸਰਕਲ ਪ੍ਰਧਾਨ, ਰਣਜੀਤ ਸਿੰਘ ਘੁੰਡਰ ਸਰਕਲ ਪ੍ਰਧਾਨ, ਨਰਿੰਦਰ ਸਿੰਘ ਮੱਲੇਵਾਲ ਸਰਕਲ ਪ੍ਰਧਾਨ, ਮੇਜਰ ਸਿੰਘ ਸਕੋਹਾਂ ਸਰਕਲ ਪ੍ਰਧਾਨ, ਗੁਰਜੰਟ ਸਿੰਘ ਬਿਰੜਵਾਲ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਟੋਡਰਵਾਲ ਸਰਕਲ ਪ੍ਰਧਾਨ, ਸੰਜੀਵ ਸਰਮਾ ਦੁਲੱਦੀ ਸਰਕਲ ਪ੍ਰਧਾਨ, ਰੋਸਨ ਲਾਲ ਵਰਿੰਦਰਪਾਲ ਸਿੰਘ, ਜਨਰਲ ਕੌਂਸਲ ਮੈਂਬਰ ਜੱਸਾ ਖੋਖ, ਸੁਪਿੰਦਰ ਸਿੰਘ ਗਲਵੱਟੀ ਤੇ ਹੋਰ ਹਾਜ਼ਰ ਸਨ।