20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਇੰਦਰਜੀਤ ਸਿੰਘ ਸੰਧੂ ਵਿਰਾਸਤ ਸੇਵਾ ਸੰਗਠਨ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

ਸਨੌਰ, 19 ਅਕਤੂਬਰ (ਸੋਖਲ)- ਆਮ ਆਦਮੀ ਪਾਰਟੀ ਦੇ ਵਿੰਗ ਵਿਰਾਸਤ ਸੇਵਾ ਸੰਗਠਨ ਵਲੋਂ ਹਲਕਾ ਸਨੌਰ ਦੇ ਸੀਨੀਅਰ ਆਗੂ ਤੇ ਪੰਜਾਬ ਸਟੇਟ ਕੋਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੂੰ ਸੰਗਠਨ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਹਲਕੇ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਹਲਕਾ ਸਨੌਰ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਅਤੇ ਉਨ੍ਹਾਂ ਦੇ ਸਮਰਥਕ ਇੰਦਰਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 20-10-2026
ਸਨੌਰ, 19 ਅਕਤੂਬਰ (ਸੋਖਲ)- ਆਮ ਆਦਮੀ ਪਾਰਟੀ ਦੇ ਵਿੰਗ ਵਿਰਾਸਤ ਸੇਵਾ ਸੰਗਠਨ ਵਲੋਂ ਹਲਕਾ ਸਨੌਰ ਦੇ ਸੀਨੀਅਰ ਆਗੂ ਤੇ ਪੰਜਾਬ ਸਟੇਟ ਕੋਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੂੰ ਸੰਗਠਨ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਹਲਕੇ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਹਲਕਾ ਸਨੌਰ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਅਤੇ ਉਨ੍ਹਾਂ ਦੇ ਸਮਰਥਕ ਇੰਦਰਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ। ਇਸ ਮੌਕੇ ਲੋਕਾਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਸੰਗਠਨ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕ ਸੇਵਾ ਦੇ ਕਾਰਜਾਂ ਨੂੰ ਵੀ ਅੱਗੇ ਵਧਾਉਣਗੇ। ਉਨ੍ਹਾਂ ਦੇ ਸਮਰਥਕਾਂ ਵਿਚ ਇਸ ਨਿਯੁਕਤੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਬੰਟੀ ਬਿੰਜਲ ਮੈਂਬਰ ਬਲਾਕ ਸੰਮਤੀ, ਤਰਸੇਮ ਸਿੰਘ ਸਨੌਰ ਐੱਮ.ਸੀ., ਤੇਜਿੰਦਰਪਾਲ ਸਿੰਘ ਕੁੱਕੂ ਸਰਪੰਚ ਠਾਕਰਗੜ੍ਹ, ਕੁਲਵੰਤ ਸਿੰਘ ਲਾਲਕਾ ਐੱਮ.ਸੀ., ਦਵਿੰਦਰ ਸਿੰਘ ਗੋਲਡੀ ਐੱਮ.ਸੀ., ਚੰਨੀ ਭੰਬੂਆਂ, ਲਾਡੀ ਜੁਲਕਾਂ, ਸਤਗੁਰ ਸਿੰਘ ਅਕੌਤ, ਬੱਗਾ ਬੋਲੜ, ਅਵਤਾਰ ਸਿੰਘ ਗੰਗਰੌਲੀ, ਬਲਵਿੰਦਰ ਸਿੰਘ ਦੀਵਾਨਵਾਲਾ, ਸੁਰਜੀਤ ਸਿੰਘ ਮਰਦਾਂਹੇੜੀ, ਰਾਮਪਾਲ ਸਿੰਘ ਡੰਡੋਆ, ਹਰਦੀਪ ਸਿੰਘ ਡੰਡੋਆ, ਬੀਰਬਲ ਸਿੰਘ ਸਫੇੜਾ, ਰਾਜੂ ਨੌਗਾਵਾਂ ਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕੰਟਰੈਕਟ ਅਧਿਆਪਕਾਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਉਪ ਕੁਲਪਤੀ ਦਫ਼ਤਰਾਂ ਅੱਗੇ ਨਾਅਰੇਬਾਜ਼ੀ ਜਦੋਂ ਤੱਕ ਮ... ਅਗਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਅਧਿਆਪਕ 21 ਨੂੰ ਲੈਣਗੇ ਸਮੂਹਿਕ ਛੁੱਟੀ ਡੀ.ਸੀ. ਦਫਤਰ ਪਟਿਆਲਾ ਵਿਖੇ ਸਾਂਝੇ ਰੋਸ ਪ੍ਰਦਰਸ਼ਨ ਵਿਚ ਕ...
Ad Position 24