23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪ੍ਰਭਾਰੀ ਸਕੱਤਰ ਮੁਹੰਮਦ ਤਾਇਅਬ ਵਲੋਂ ਅਨਾਜ ਮੰਡੀ ਨਾਭਾ ਦਾ ਦੌਰਾ

ਨਾਭਾ, 22 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਅਨਾਜ ਮੰਡੀ ਨਾਭਾ ਵਿਖੇ ਪ੍ਰਭਾਰੀ ਸਕੱਤਰ ਮੁਹੰਮਦ ਤਾਇਯਬ ਆਈ. ਏ.

Ad Position 21
No active advertisement
ਅਜੀਤ ਡੈਸਕ 23-10-2026
ਨਾਭਾ, 22 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਅਨਾਜ ਮੰਡੀ ਨਾਭਾ ਵਿਖੇ ਪ੍ਰਭਾਰੀ ਸਕੱਤਰ ਮੁਹੰਮਦ ਤਾਇਯਬ ਆਈ. ਏ. ਐੱਸ. ਵਲੋਂ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਮੰਡੀ ਵਿਚ ਝੋਨੇ ਦੀ ਆਮਦ, ਖ਼ਰੀਦ ਪ੍ਰਕਿਰਿਆ ਅਤੇ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਨਾਲ ਸੰਬੰਧਿਤ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਵਲੋਂ ਮੰਡੀ ਵਿਚ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਅਤੇ ਖ਼ਰੀਦ ਕਾਰਜਾਂ ਦੌਰਾਨ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖਰੀਦ, ਮੰਡੀ ਵਿਚ ਸੁਚੱਜੇ ਪ੍ਰਬੰਧ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਵੀ ਜਾਇਜ਼ਾ ਲਿਆ ਗਿਆ। ਅਨਾਜ ਮੰਡੀ ਨਾਭਾ ਵਿਖੇ ਖ਼ਰੀਦ ਪ੍ਰਬੰਧਾਂ ਸਬੰਧੀ ਤਸੱਲੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲ ਦੀ ਕਟਾਈ ਅਤੇ ਮੰਡੀ ਵਿਚ ਲਿਆਉਣ ਸੰਬੰਧੀ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨ ਤਾਂ ਜੋ ਖ਼ਰੀਦ ਪ੍ਰਕਿਰਿਆ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ। ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਨਾਲ ਮੁਹੰਮਦ ਅਸਲਮ ਜ਼ਿਲ੍ਹਾ ਮੰਡੀ ਅਫ਼ਸਰ, ਰਵਿੰਦਰਪਾਲ ਕੌਰ ਡੀ. ਐਫ. ਐਸ. ਸੀ. ਪਟਿਆਲਾ, ਨਾਇਬ ਤਹਿਸੀਲਦਾਰ ਜਗਜੀਤ ਸਿੰਘ, ਅਮਿਤ ਕੁਮਾਰ ਸਕੱਤਰ ਮਾਰਕਿਟ ਕਮੇਟੀ, ਏ.ਐਫ.ਐਸ.ਓ. ਪੰਕਜ ਠਾਕੁਰ ਆਦਿ ਵੀ ਮੌਜੂਦ ਸਨ। ਇਸ ਮੌਕੇ ਕਰਮਜੀਤ ਸਿੰਘ ਅਲਹੌਰਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸੁਖਵੰਤ ਸਿੰਘ ਕੌਲ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਬਰਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ, ਖੇਤੀਬਾੜੀ ਅਫ਼ਸਰ ਜੂਪਿੰਦਰ ਸਿੰਘ, ਸੁਖਚੈਨ ਸਿੰਘ ਪੂਣੀਆਂ ਇੰਸਪੈਕਟਰ ਪਨਸਪ, ਅਮਿਤ ਜਿੰਦਲ ਇੰਸਪੈਕਟਰ ਪੰਜਾਬ ਸਟੇਟ ਵੇਅਰ ਹਾਊਸ ਆਦਿ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਸਕੱਤਰ ਮਾਰਕਿਟ ਕਮੇਟੀ ਅਮਿਤ ਕੁਮਾਰ ਨੇ ਦੱਸਿਆ ਗਿਆ ਕਿ ਮਾਰਕਿਟ ਕਮੇਟੀ ਨਾਭਾ ਅਧੀਨ ਚਲ ਰਹੇ ਸਾਰੇ ਹੀ ਖ਼ਰੀਦ ਕੇਂਦਰਾਂ ’ਤੇ ਅੱਜ ਤੱਕ 44,996 ਟਨ ਝੋਨੇ ਦੀ ਖ਼ਰੀਦ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 37 ਫ਼ੀਸਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਧੂ ਕਾਲੋਨੀ ’ਚ ‘ਆਪ’ ਦੇ ਆਗੂ ਤੇ ਵਰਕਰ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਕੰਟਰੈਕਟ ਤੋਂ ਪੱਕੇ ਹੋਣ ਜਾ ਰਹੇ ਸੀਵਰਮੈਨਾਂ ਤੇ ਸਫ਼ਾਈ ਸੇਵਕਾਂ ’ਚ ਖ਼ੁਸ਼ੀ ਦੀ ਲਹਿਰ
Ad Position 24