25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਾਲਮੀਕਿ ਮੰਦਿਰ ਅਮਾਮਗੜ੍ਹ ਸਮਾਣਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਨੂੰ ਰੱਖੜਾ ਨੇ ਕੀਤਾ ਰਵਾਨਾ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਪ੍ਰਧਾਨ ਕਪੂਰ ਚੰਦ, ਰਾਣਾ ਸੇਖੋਂ ਤੇ ਰੰਧਾਵਾ ਵਲੋਂ ਸਵਾਗਤ

ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਤੇ ਵਾਲਮੀਕਿ ਮੰਦਿਰ ਮੁਹੱਲਾ ਅਮਾਮਗੜ ਸਮਾਣਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਆਪ ਦੇ ਹਲਕਾ ਮੁਖੀ ਸੁਰਜੀਤ ਸਿੰਘ ਰੱਖੜਾ ਤੇ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨਾਂ ਨਾਲ ਸੁੱਖੀ ਧਾਲੀਵਾਲ, ਨਗਰ ਕੌਂਸਲ ਦੇ ਮੈਂਬਰ ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਧਰਮਪਾਲ ਨਾਹਰ, ਗੋਪਾਲ ਕ੍ਰਿਸ਼ਨ, ਕੋਮਲ ਮਹੰਤ ਜਗਤਾਰ ਸਿੰਘ ਸੰਧੂ (ਸਾਰੇ ਨਗਰ ਕੌਂਸਲ ਮੈਂਬਰ), ਗੁਰਦਿਆਲ ਸਿੰਘ ਰੰਧਾਵਾ, ਰਾਜ ਕੌਰ ਵਾਹਲਾ ਅਤੇ ਯਾਦਵਿੰਦਰ ਸਿੰਘ ਲਾਡੀ ਸਨ।

Ad Position 21
No active advertisement
ਅਜੀਤ ਡੈਸਕ 25-10-2026
ਸਮਾਣਾ, 24 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਸਾਹਿਬ ਸਿੰਘ)-ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਤੇ ਵਾਲਮੀਕਿ ਮੰਦਿਰ ਮੁਹੱਲਾ ਅਮਾਮਗੜ ਸਮਾਣਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਆਪ ਦੇ ਹਲਕਾ ਮੁਖੀ ਸੁਰਜੀਤ ਸਿੰਘ ਰੱਖੜਾ ਤੇ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨਾਂ ਨਾਲ ਸੁੱਖੀ ਧਾਲੀਵਾਲ, ਨਗਰ ਕੌਂਸਲ ਦੇ ਮੈਂਬਰ ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਧਰਮਪਾਲ ਨਾਹਰ, ਗੋਪਾਲ ਕ੍ਰਿਸ਼ਨ, ਕੋਮਲ ਮਹੰਤ ਜਗਤਾਰ ਸਿੰਘ ਸੰਧੂ (ਸਾਰੇ ਨਗਰ ਕੌਂਸਲ ਮੈਂਬਰ), ਗੁਰਦਿਆਲ ਸਿੰਘ ਰੰਧਾਵਾ, ਰਾਜ ਕੌਰ ਵਾਹਲਾ ਅਤੇ ਯਾਦਵਿੰਦਰ ਸਿੰਘ ਲਾਡੀ ਸਨ। ਰੱਖੜਾ ਨੇ ਕਿਹਾ ਕਿ ਵਾਲਮੀਕਿ ਸਾਡੇ ਲਈ ਚਾਣਨ ਮੁਨਾਰਾ ਹਨ ਜਿੰਨਾਂ ਦੀਆਂ ਸਿੱਖਿਆਵਾਂ ਨਾਲ ਸਮਾਜ ਸੁਧਾਰਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਦੇ ਸੰਚਾਲਕ ਹੰਸ ਰਾਜ, ਸੋਨੂ ਕਲਿਆਣ, ਨਿਰਮਲ ਸਿੰਘ, ਰਵਿੰਦਰ ਸਹੋਤਾ, ਅਜੇ ਕੁਮਾਰ ਭਿੰਡੀ ਅਤੇ ਹੋਰਨਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨਾਂ ਦਾ ਸਨਮਾਨ ਕੀਤਾ। ਸ਼ੋਭਾ ਯਾਤਰਾ ਵਿਚ ਸ਼ਾਮਲ ਬੈਂਡ, ਘੋੜੇ ਅਤੇ ਵੱਖ-ਵੱਖ ਝਾਂਕੀਆਂ ਨੇ ਸ਼ੋਭਾ ਯਾਤਰਾ ਨੂੰ ਦਿਲਕਸ਼ ਬਣਾਇਆ। ਰਸਤੇ ਵਿਚ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਵਿਧਾਇਕ ਰਾਜਿੰਦਰ ਸਿੰਘ, ਲਾਇਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਮੈਂਬਰ ਹਰਪ੍ਰੀਤ ਸਿੰਘ ਕੂਕਾ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਪਰਮਜੀਤ ਸਿੰਘ ਸਮਾਣਾ, ਸੁਭਾਸ਼ ਬਾਂਸਲ ਗੋਲੂ, ਪ੍ਰਿਤਪਾਲ ਸਿੰਘ ਪਾਲੀ, ਰਿਸ਼ੂ ਕਰਹਾਲੀ, ਪਰਮਿੰਦਰ ਸਿੰਘ, ਹੀਰਾ ਜੈਨ, ਡਾ. ਪ੍ਰੇਮ ਪਾਲ, ਦੀਪੂ ਬਾਲੀ, ਸ਼ੈਲ ਸਾਂਦੜ, ਮੇਜਰ ਸਿੰਘ ਅਤੇ ਸਚਿਨ ਕੰਬੋਜ਼ ਅਤੇ ਭਾਜਪਾ ਆਗੂ ਨਲਿਨੀ ਚੋਪੜਾ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ । ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ਼ੋਭਾ ਯਾਤਰਾ ’ਤੇ ਗੁਲਾਬ ਦੇ ਫੁੱਲਾਂ ਤੇ ਨੋਟਾਂ ਦੀ ਵਰਖਾ ਕੀਤੀ। ਉਨ੍ਹਾਂ ਆਖਿਆ ਵਾਲਮੀਕਿ ਜੀ ਨੇ ਸਾਨੂੰ ਜੀਵਨ ਜਾਚ ਦਿੱਤੀ ਹੈ। ਉਨਾਂ ਦੀ ਸਿੱਖਿਆਵਾਂ ਅੱਜ ਹੋਰ ਵੀ ਜ਼ਿਆਦਾ ਸਾਰਥਕ ਹੋ ਗਈਆਂ ਹਨ ਜਦੋਂ ਸਮਾਜ ਵਿਚ ਲੁੱਟ, ਕਤਲੋਗਾਰਤ ਅਤੇ ਠੱਗੀ ਠੋਰੀ ਪੈਰ ਪਸਾਰ ਰਹੀ ਹੈ । ਯਾਤਰਾ ਦੇ ਸੰਚਾਲਕਾਂ ਨੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਜੀਵਨ ਗਰਗ ਸਮੇਤ ਪ੍ਰੁਮੁੱਖ ਹਸਤੀਆਂ ਦਾ ਸਨਮਾਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਜਸਵਿੰਦਰ ਸਿੰਘ ਰੰਧਾਵਾ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਦਰਸ਼ਨ ਮਿੱਤਲ ਸਮੇਤ ਮੈਂਬਰਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਰਸਤੇ ਵਿਚ ਸ਼ਰਧਾਲੂਆਂ ਨੇ ਲੰਗਰ ਲਗਾਏ ਹੋਏ ਸਨ। ਸ਼ਹਿਰ ਵਿਚ ਥਾਂ-ਥਾਂ ’ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਕੰਵਰ ਸਿੰਘ ਸੰਧੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਅਮਰੀਕਾ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਪਹਿਲਵਾਨ ਜਸਕਰਨ ਸਿੰਘ ਦਾ ਪਟਿਆਲਾ ਪੁੱਜਣ ’ਤ...
Ad Position 24