ਚਰਨ ਸਿੰਘ ਰੋਟਰੀ ਸਾਲ 2027-28 ਲਈ ਪੰਜਾਬ ਦੇ ਸਟੇਟ ਕੋਆਰਡੀਨੇਟਰ ਨਿਯੁਕਤ
ਨਾਭਾ, 24 ਅਕਤੂਬਰ (ਵਰਿੰਦਰ ਵਰਮਾ)- ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਰੋਟਰੀ ਸਾਲ 2027-28 ਲਈ ਇਕ ਅਹਿਮ ਫ਼ੈਸਲਾ ਲੈਂਦਿਆਂ, ਇਲਾਕੇ ਦੇ ਉੱਘੇ ਸਮਾਜ ਸੇਵੀ, ਰੋਟੇਰੀਅਨ ਤੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ‘ਮਲਕੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਚਰਨ ਸਿੰਘ ਨੂੰ ਪੰਜਾਬ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਰੋਟਰੀ ਡਿਸਟ੍ਰਿਕਟ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਬਿਹਤਰ ਸੇਵਾਵਾਂ ਅਤੇ ਸੰਗਠਨਾਤਮਕ ਕੁਸ਼ਲਤਾ ਨੂੰ ਦੇਖਦੇ ਹੋਏ ਕੀਤਾ ਗਿਆ।
ਨਾਭਾ, 24 ਅਕਤੂਬਰ (ਵਰਿੰਦਰ ਵਰਮਾ)- ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵਲੋਂ ਰੋਟਰੀ ਸਾਲ 2027-28 ਲਈ ਇਕ ਅਹਿਮ ਫ਼ੈਸਲਾ ਲੈਂਦਿਆਂ, ਇਲਾਕੇ ਦੇ ਉੱਘੇ ਸਮਾਜ ਸੇਵੀ, ਰੋਟੇਰੀਅਨ ਤੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ‘ਮਲਕੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਚਰਨ ਸਿੰਘ ਨੂੰ ਪੰਜਾਬ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਰੋਟਰੀ ਡਿਸਟ੍ਰਿਕਟ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਬਿਹਤਰ ਸੇਵਾਵਾਂ ਅਤੇ ਸੰਗਠਨਾਤਮਕ ਕੁਸ਼ਲਤਾ ਨੂੰ ਦੇਖਦੇ ਹੋਏ ਕੀਤਾ ਗਿਆ। ਆਪਣੀ ਇਸ ਨਵੀਂ ਜ਼ਿੰਮੇਵਾਰੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਰਨ ਸਿੰਘ ਨੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 30 90 ਦੀ ਸਮੁੱਚੀ ਹਾਈਕਮਾਂਡ ਅਤੇ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਰੋਟਰੀ ਦੇ ਮੂਲ ਮਨੋਰਥ ‘ਸੇਵਾ ਹੀ ਪਰਮ ਧਰਮ’ ਤੇ ਚੱਲਦਿਆਂ ਪੰਜਾਬ ਭਰ ਵਿੱਚ ਰੋਟਰੀ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ 2027-28 ਦੌਰਾਨ ਸਿਹਤ, ਸਿੱਖਿਆ, ਵਾਤਾਵਰਣ ਦੀ ਸੰਭਾਲ ਅਤੇ ਲੋੜਵੰਦਾਂ ਦੀ ਮਦਦ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਜਾਣਗੇ। ਚਰਨ ਸਿੰਘ ਦੀ ਇਸ ਨਿਯੁਕਤੀ ‘ਤੇ ਖੁਸ਼ੀ ਸਾਂਝੀ ਕਰਦਿਆਂ ਵੱਖ-ਵੱਖ ਰੋਟਰੀ ਕਲੱਬਾਂ ਦੇ ਅਹੁਦੇਦਾਰਾਂ, ਉਦਯੋਗਪਤੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾ ਰੋਟਰੀ ਕਲੱਬ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ, ਸਾਬਕਾ ਸਿਵਲ ਸਰਜਨ ਡਾਕਟਰ ਆਈਡੀ ਗੋਇਲ, ਦਲਜੀਤ ਸੰਧੂ, ਐਡਵੋਕੇਟ ਭਾਰਤ ਭੂਸ਼ਨ ਜੈਨ ਨਿਤਿਨ, ਗੁਰਤੇਜ ਸਿੰਘ ਕੋਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰਧਾਨ ਡਾਕਟਰ ਜੇਪੀ ਨਰੂਲਾ, ਰੋਹਿਤ ਜਿੰਦਲ, ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ ਆਦਿ ਤੋਂ ਇਲਾਵਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਸਾਰਿਆਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਰੋਟਰੀ ਡਿਸਟ੍ਰਿਕਟ 3090 ਪੰਜਾਬ ਵਿਚ ਸਮਾਜ ਭਲਾਈ ਦੇ ਕਾਰਜਾਂ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ।