24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਕਾਰਾਂ ਨੂੰ ਬਿਹਤਰ ਕੰਮ ਪ੍ਰਤੀ ਪ੍ਰੇਰਿਤ ਕਰਨ ਲਈ ਪ੍ਰਦਰਸ਼ਨ ਇਕ ਵਧੀਆ ਸਾਧਨ-ਸੋਨਮ ਵਾਂਗਚੁਕ

ਮੁੰਬਈ, 24 ਅਕਤੂਬਰ (ਪੀ.ਟੀ.ਆਈ.)-ਜਲਵਾਯੂ ਕਾਰਕੁੰਨ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਪ੍ਰਦਰਸ਼ਨ ਸਰਕਾਰਾਂ ਨੂੰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਇਕ ਵਧੀਆ ਸਾਧਨ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ...

Ad Position 21
No active advertisement
ਅਜੀਤ ਡੈਸਕ 25-10-2026

ਮੁੰਬਈ, 24 ਅਕਤੂਬਰ (ਪੀ.ਟੀ.ਆਈ.)-ਜਲਵਾਯੂ ਕਾਰਕੁੰਨ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਪ੍ਰਦਰਸ਼ਨ ਸਰਕਾਰਾਂ ਨੂੰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਇਕ ਵਧੀਆ ਸਾਧਨ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਸ੍ਰੀਲੰਕਾ ਤੇ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇੱਥੇ ਆਈ.ਪੀ.ਐੱਫ. ਫੈਸਟੀਵਲ ਦੌਰਾਨ ਬੋਲਦਿਆਂ ਵਾਂਗਚੁਕ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਖ਼ੁਸ਼ੀ ਨਾਲ ਪ੍ਰਦਰਸ਼ਨਾਂ ਦੀ ਇਜਾਜ਼ਤ ਦਿੰਦੇ ਹਨ ਤੇ ਕਈ ਦੇਸ਼ਾਂ ’ਚ ਸੰਸਦ ਦੇ ਬਿਲਕੁਲ ਸਾਹਮਣੇ ਵੀ ਪ੍ਰਦਰਸ਼ਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ, ਨਾਰਵੇ ਤੇ ਸਵੀਡਨ ਵਰਗੇ ਦੇਸ਼ਾਂ ’ਚ ਸੰਸਦ ਸਾਹਮਣੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ। ਇਸ ਦੇ ਉਲਟ ਭਾਰਤ ’ਚ ਪ੍ਰਦਰਸ਼ਨਾਂ ਲਈ ਸੰਸਦ ਤੋਂ ਕਾਫ਼ੀ ਦੂਰ ਥਾਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਦਰਸ਼ਨਾਂ ਲਈ ਸਿਰਫ਼ ਜੰਤਰ-ਮੰਤਰ ਦੀ ਥਾਂ ਨਿਰਧਾਰਤ ਕੀਤੀ ਗਈ ਸੀ, ਉਦੋਂ ਵੀ ਇਹ ਸੰਸਦ ਤੋਂ ਕਾਫ਼ੀ ਦੂਰ ਸੀ। ਵਾਂਗਚੁਕ ਨੇ ਕਿਹਾ ਕਿ ਪ੍ਰਦਰਸ਼ਨ ਸਰਕਾਰਾਂ ਲਈ ਲੋਕਾਂ ਤੋਂ ਫੀਡਬੈਕ ਲੈਣ ਦਾ ਇਕ ਵਧੀਆ ਸਾਧਨ ਹਨ।

Ad Position 22
No active advertisement
ਪਿਛਲੀ ਖ਼ਬਰ ਫਿਲੀਪੀਨਜ਼ ’ਚ 2 ਜਹਾਜ਼ਾਂ ਦੀ ਟੱਕਰ-4 ਪਾਇਲਟਾਂ ਦੀ ਮੌਤ ਅਗਲੀ ਖ਼ਬਰ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਹਰਿਆਣਾ ਪੁਲਿਸ ਤੇ ਸੀ.ਬੀ.ਆਈ. ਸਰਗਰਮ
Ad Position 24