ਮਾਈ ਭਾਗੋ ਬਿਗ੍ਰੇਡ ਨੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
ਪਟਿਆਲਾ, 28 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਾਈ ਭਾਗੋ ਬਿਗ੍ਰੇਡ ਵਲੋਂ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾ ਕੇ ਮਨਾਇਆ ਗਿਆ, ਜਿਸ ਵਿਚ 7 ਸਕੂਲਾਂ ਨੇ ਸ਼ਮੂਲੀਅਤ ਕੀਤੀ ਤੇ 5 ਟੀਮਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਬੀ.
ਪਟਿਆਲਾ, 28 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਾਈ ਭਾਗੋ ਬਿਗ੍ਰੇਡ ਵਲੋਂ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾ ਕੇ ਮਨਾਇਆ ਗਿਆ, ਜਿਸ ਵਿਚ 7 ਸਕੂਲਾਂ ਨੇ ਸ਼ਮੂਲੀਅਤ ਕੀਤੀ ਤੇ 5 ਟੀਮਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਬੀ. ਐਨ. ਖ਼ਾਲਸਾ ਸਕੂਲ ਪਹਿਲੇ ਸਥਾਨ ’ਤੇ ਆ ਕੇ ਨਕਦ 1000 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਗੁਰਮਤਿ ਅਕੈਡਮੀ ਮਿਹਰ ਸਿੰਘ ਕਾਲੋਨੀ ਦੂਜੀ ਪੁਜੀਸ਼ਨ ਤੇ ਤੀਜੇ ਨੰਬਰ ’ਤੇ ਢੁਡਿਆਲ ਖਾਲਸਾ ਸਕੂਲ ਰਿਹਾ। ਪੰਜਵਾਂ ਸਥਾਨ ਗੁਰੂ ਹਰਿਗੋਬਿੰਦ ਮਿਸ਼ਨ ਸਕੂਲ ਨੇ ਪ੍ਰਾਪਤ ਕੀਤਾ। ਉਕਤ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਤੇ ਧਾਰਮਿਕ ਸਾਹਿਤ ਵੰਡਿਆ ਗਿਆ। ਬਿਗ੍ਰੇਡ ਵਲੋਂ ਵਧੀਆ ਰਿਫਰੈਸ਼ਮੈਂਟ ਦੇਣ ਦੇ ਨਾਲ-ਨਾਲ ਡਾ. ਕੁਲਵੰਤ ਕੌਰ ਤੇ ਪ੍ਰੋ. ਗੁਰਪ੍ਰੀਤ ਕੌਰ ਨੇ ਗੁਰੂ ਰਾਮਦਾਸ ਜੀ ਦੇ ਗੌਰਵਮਈ ਪਿਛੋਕੜ ਤੇ ਬਾਣੀ ਬਾਰੇ ਚਾਨਣਾ ਪਾਇਆ। ਬੀਬਾ ਰਮਨਦੀਪ ਕੌਰ ਖਾਲਸਾ ਨੇ ਮੂਲਮੰਤਰ ਤੇ ਲਾਵਾਂ ਬਾਰੇ ਬੱਚਿਆਂ ਨੂੰ ਸੋਝੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਸੁਰਿੰਦਰ ਕੌਰ ਤੇ ਬੀਬੀ ਹਰਦੀਪ ਕੌਰ ਖ਼ਾਲਸਾ ਵੀ ਬੱਚਿਆਂ ਨੂੰ ਮੁਖਾਤਿਬ ਹੋਏ। ਇਹ ਇਕ ਯਾਦਗਾਰੀ ਪ੍ਰਸ਼ਨੋਤਰੀ ਮੁਕਾਬਲਾ ਸੀ।