31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜ਼ਿਲ੍ਹੇ ’ਚ ਨਹੀਂ ਰੁਕ ਰਹੀਆਂ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ

ਪਟਿਆਲਾ, 30 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਪੁਲਿਸ ਵਲੋਂ ਦਾਅਵੇ ਕਰਨ ਦੇ ਬਾਵਜੂਦ ਵੀ ਜ਼ਿਲ੍ਹੇ ਵਿਚ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਐਸ.

Ad Position 21
No active advertisement
ਅਜੀਤ ਡੈਸਕ 31-10-2026
ਪਟਿਆਲਾ, 30 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਪੁਲਿਸ ਵਲੋਂ ਦਾਅਵੇ ਕਰਨ ਦੇ ਬਾਵਜੂਦ ਵੀ ਜ਼ਿਲ੍ਹੇ ਵਿਚ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਐਸ. ਐਸ. ਟੀ. ਨਗਰ ਵਿਚ ਦਿਨ ਦਿਹਾੜੇ ਕੱਲ੍ਹ ਝਪਟਮਾਰ ਔਰਤਾਂ ਤੋਂ ਗਹਿਣੇ ਖੋਹ ਕੇ ਫਰਾਰ ਹੋ ਗਏ। ਇੰਝ ਥਾਣਾ ਬਖਸ਼ੀਵਾਲਾ ਅਧੀਨ ਪੈਂਦੇ ਪਿੰਡ ਮੂਡਖੇੜਾ ਵਿਚੋਂ ਕੋਈ ਵਿਅਕਤੀ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਇਸ ਤੋਂ ਇਲਾਵਾ ਦੇ ਇਕ ਸ਼ੋਅ ਰੂਮ ਵਿਚੋਂ ਰਾਤ ਨੂੰ ਔਰਤਾਂ ਮੋਟੀ ਰਕਮ ਚੋਰੀ ਕਰਕੇ ਲੈ ਗਈਆਂ ਸੀ। ਉਕਤ ਕੁਝ ਕੇਸਾਂ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿਚ ਛੋਟੀਆਂ ਮੋਟੀਆਂ ਚੋਰੀਆਂ ਤੋਂ ਇਲਾਵਾ ਦੋ ਪਹੀਆਂ ਵਾਹਨਾਂ ਦੀਆਂ ਚੋਰੀਆਂ ਹੋਣ ਦੀਆਂ ਸ਼ਿਕਾਇਤਾਂ ਥਾਣਿਆਂ ਵਿਚ ਦਰਜ ਹੁੰਦੀਆਂ ਰਹਿੰਦੀਆਂ ਹਨ। ਇਸ ਸੰਬੰਧੀ ਬਲਕਾਰ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਛਪਟਮਾਰਾਂ ਦਾ ਸ਼ਹਿਰ ਵਿਚ ਇੰਨਾ ਖੌਫ ਹੈ ਕਿ ਲੋਕੀ ਗਹਿਣੇ ਪਾ ਕੇ ਬਾਜ਼ਾਰ ਵਿਚ ਚੱਲਣ ਤੋਂ ਗੁਰੇਜ ਕਰਨ ਲੱਗ ਪਏ ਹਨ ਕਿਉਂਕਿ ਹੁਣ ਝਪਟਮਾਰ ਕੇਵਲ ਸੋਨਾ ਹੀ ਖੋਹਦੇ ਉਹ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਅਕਤੀ ਜਾਂ ਔਰਤ ਨੂੰ ਬੁਰੀ ਸੁੱਟ ਦਿੰਦੇ ਹਨ ਜਾਂ ਐਕਸੀਡੈਂਟ ਕਰ ਦਿੰਦੇ ਹਨ ਜਿਸ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਅਜਿਹੇ ਕੇਸ ਪਹਿਲਾਂ ਸ਼ਹਿਰ ਵਿਚ ਵਾਪਰ ਚੁੱਕੇ ਹਨ ਜਿਥੇ ਚੋਰਾਂ ਵਲੋਂ ਚੋਰੀ ਕਰਦੇ ਸਮੇਂ ਔਰਤਾਂ ਨੂੰ ਕਾਫੀ ਸੱਟਾਂ ਮਾਰੀਆਂ ਗਈਆਂ ਹਨ। ਜੇਕਰ ਇਨ੍ਹਾਂ ਝਪਟਮਾਰਾਂ ਉਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ। ਇਸੇ ਤਰ੍ਹਾਂ ਦਰਸ਼ਨ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਜਿਸ ਕਾਰਨ ਲੋਕੀ ਸ਼ਹਿਰ ਵਿਚ ਘਰ ਨੂੰ ਇਕੱਲਾ ਜਿੰਦਰਾ ਲਗਾ ਕੇ ਨਹੀਂ ਜਾ ਸਕਦੇ। ਸੰਘਣੀ ਵਸੋਂ ਵਾਲੇ ਇਲਾਕੇ ਵਿਚ ਚੋਰ ਬਿਨਾਂ ਕਿਸੇ ਡਰ ਭੈਅ ਤੋਂ ਘਰਾਂ ਵਿਚ ਦਾਖਲ ਹੋ ਕੇ ਚੋਰੀ ਕਰਕੇ ਲੈ ਜਾਂਦੇ ਹਨ। ਘਰੋਂ ਵਿਚੋਂ ਟੂਟੀਆਂ ਤੇ ਹੋਰ ਸਾਜੋ ਸਮਾਨ ਚੋਰੀ ਹੋਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਵਾਰ ਲੋਕ ਦਿਨੇ ਹੀ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਕਾਰਨ ਲੋਕਾਂ ਵਿਚ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ। ਦੋ ਪਹੀਆ ਵਾਹਨ ਚੋਰੀ ਸੰਬੰਧੀ ਮੇਜਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ ਦੋ ਪਹੀਆਂ ਵਾਹਨ ਜਨਤਕ ਥਾਵਾਂ ਉਤੇ ਪਾਰਕ ਕਰਨਾ ਸੁਰੱਖਿਅਤ ਨਹੀਂ ਰਿਹਾ ਕਿਉਂਕਿ ਕਈ ਵਾਰ ਵਿਅਕਤੀ ਜਦੋਂ ਆਪਣਾ ਨਿਬੜਕੇ ਵਾਪਸ ਆਉਂਦਾ ਹੈ ਤਾਂ ਉਸ ਦੇ ਹੱਥ ਵਿਚ ਸਿਰਫ ਚਾਬੀ ਹੀ ਰਹਿ ਜਾਂਦੀ ਹੈ। ਵਾਹਨ ਚੋਰੀ ਤਾਂ ਇੰਨੀ ਵੱਧ ਗਈ ਹੈ ਕਿ ਲੋਕਾਂ ਦੇ ਮਨ ਵਿਚ ਹਮੇਸ਼ਾ ਡਰ ਰਹਿੰਦਾ ਕਿ ਉਨ੍ਹਾਂ ਦਾ ਵਾਹਨ ਜਨਤਕ ਥਾਂ ਉਤੇ ਖੜਿਆ ਵਾਹਨ ਕਦੇ ਵੀ ਚੋਰੀ ਹੋ ਸਕਦਾ ਹੈ। ਅੰਕੜਿਆਂ ਅਨੁਸਾਰ ਸ਼ਹਿਰ ਵਿਚੋਂ 10 ਤੋਂ 20 ਦੋ ਪਹੀਆ ਵਾਹਨ ਹਰ ਮਹੀਨੇ ਚੋਰੀ ਹੁੰਦੇ ਹਨ। ਜਿਨ੍ਹਾਂ ਵਿਚੋਂ ਜਿਆਦਾਤਰ ਵਾਹਨ ਮਾਲਕਾਂ ਨੂੰ ਮੁੜ ਵਾਪਸ ਨਹੀਂ ਮਿਲਦੇ ਅਤੇ ਉਨ੍ਹਾਂ ਥਾਣਿਆਂ ਦੇ ਚੱਕਰ ਵੀ ਵਾਧੂ ਕੱਟਣੇ ਪੈਂਦੇ ਹਨ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀਆਂ ਟੀਮਾਂ ਚੋਰੀ ਅਤੇ ਘਰਾਂ ਵਿਚੋਂ ਚੋਰੀਆਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ, ਜਿਸ ਤਹਿਤ ਕਈ ਚੋਰ ਗਿਰੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵਲੋਂ ਗਸਤ ਵੀ ਵਧਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣਾਇਆ- ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਭਜਾਉਣ ਵਾਲੇ ਖਿਲਾਫ਼ ਕੇਸ ਦਰਜ
Ad Position 24