ਸਿੱਖਿਆ ਬਲਾਕ ਭਾਦਸੋਂ-2 ਨੇ ਪ੍ਰਾਇਮਰੀ ਵਿੰਗ ਦੀਆਂ ਕਰਵਾਈਆਂ ਖੇਡਾਂ
ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਸਿੱਖਿਆ ਬਲਾਕ ਭਾਦਸੋਂ -2 ਦੀਆਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਬੀ. ਪੀ.
ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਸਿੱਖਿਆ ਬਲਾਕ ਭਾਦਸੋਂ -2 ਦੀਆਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਬੀ.ਪੀ.ਈ.ਓ. ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਲੌਟ, ਦਰਗਾਪੁਰ, ਮੱਲੇਵਾਲ ਅਤੇ ਮਟੋਰੜਾ ਵਿਖੇ ਕਰਵਾਈਆਂ ਗਈਆਂ। ਖੇਡਾਂ ਦੀ ਸਮਾਪਤੀ ਮੌਕੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਨੌਹਰਾ ਨੇ ਆਖਿਆ ਕਿ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਵਿਦਿਆਰਥੀ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ, ਜੋ ਕਿ ਉਸ ਨੂੰ ਜ਼ਿੰਦਗੀ ਵਿਚ ਵਧੀਆ ਖਿਡਾਰੀ ਬਣਨ ਵਿਚ, ਅਨੁਸ਼ਾਸਨ ਵਿਚ ਰਹਿਣਾ, ਜਿੱਤ ਹਾਰ ਦੀ ਮਹੱਤਤਾ ਅਤੇ ਤੰਦਰੁਸਤ ਜ਼ਿੰਦਗੀ ਜਿਉਣ ਵਿਚ ਸਹਾਈ ਸਿੱਧ ਹੁੰਦੀਆਂ ਹਨ। ਇਨ੍ਹਾਂ ਖੇਡਾਂ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬਲਾਕ ਖੇਡਾਂ ’ਚ ਕਬੱਡੀ, ਖੋ-ਖੋ, ਦੌੜਾਂ, ਰਿਲੇਅ ਦੌੜਾਂ, ਸ਼ਤਰੰਜ, ਕੁਸ਼ਤੀ, ਗੋਲਾ ਸੁੱਟਣਾ, ਲੰਮੀ ਛਾਲ, ਰੱਸਾਕਸੀ, ਬੈਡਮਿੰਟਨ ਤੇ ਹੋਰ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸਮੇਂ ਬਲਾਕ ਵਿਚੋਂ ਜੇਤੂ ਬੱਚਿਆਂ ਨੂੰ ਜ਼ਿਲ੍ਹੇ ਵਿਚ ਵਧੀਆ ਤਿਆਰੀ ਕਰਕੇ ਜਿੱਤਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ। ਇਸ ਮੌਕੇ ਬੀ.ਐਸ.ਓ. ਭਾਦਸੋਂ ਹਰਦੀਪ ਸਿੰਘ, ਸਮੂਹ ਸੀ.ਐੱਚ.ਟੀ., ਜਸਪਾਲ ਸਿੰਘ ਚਹਿਲ, ਕੁਲਵੰਤ ਸਿੰਘ ਲੌਟ, ਹਰੀਸ਼ ਕੁਮਾਰ, ਜਸਪ੍ਰੀਤ ਸਿੰਘ ਗੋਬਿੰਦਪੁਰਾ ਤੇ ਗੁਰਮੀਤ ਸਿੰਘ ਨਿਰਮਾਣ ਮਟੋਰੜਾ, ਭਜਨ ਸਿੰਘ ਸਿੰਬੜੋ, ਜਗਦੀਪ ਸਿੰਘ ਪੇਧਨ, ਤਲਵਿੰਦਰ ਸਿੰਘ ਚਹਿਲ, ਰਮੇਸ਼ ਕੁਮਾਰ ਤੋਂ ਇਲਾਵਾ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਬੱਚੇ ਤੇ ਮਾਪੇ ਹਾਜ਼ਰ ਸਨ।