02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਮਾਣਾ ਦੀ ਸਿਆਸਤ ਵਿਚ ਨਵੀਂ ਚਰਚਾ

ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਨਾਲ ਕੀਤੀ ਮੁਲਾਕਾਤ ਸਮਾਣਾ, 1 ਨਵੰਬਰ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਭਾਈ ਬਗੀਚਾ ਸਿੰਘ ਰੱਤਾ ਖੇੜਾ ਦੇ ਦਫ਼ਤਰ ਪਹੁੰਚੇ। ਉਸ ਸਮੇਂ ਦਫ਼ਤਰ ਵਿਚ ਕਾਫੀ ਲੋਕ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 02-11-2026
ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਨਾਲ ਕੀਤੀ ਮੁਲਾਕਾਤ ਸਮਾਣਾ, 1 ਨਵੰਬਰ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਭਾਈ ਬਗੀਚਾ ਸਿੰਘ ਰੱਤਾ ਖੇੜਾ ਦੇ ਦਫ਼ਤਰ ਪਹੁੰਚੇ। ਉਸ ਸਮੇਂ ਦਫ਼ਤਰ ਵਿਚ ਕਾਫੀ ਲੋਕ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ, ਦੋਵਾਂ ਆਗੂਆਂ ਵਿਚਕਾਰ ਕਰੀਬ ਡੇਢ ਘੰਟਾ ਬੰਦ ਕਮਰੇ ਵਿਚ ਬੈਠਕ ਹੋਈ। ਮੁਲਾਕਾਤ ਦੌਰਾਨ ਕਿਹੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ, ਇਸ ਬਾਰੇ ਹਾਲੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਸਿੱਖ ਮਾਮਲਿਆਂ ‘ਤੇ ਗੰਭੀਰ ਵਿਚਾਰ-ਚਰਚਾ ਹੋਈ ਹੈ। ਸੂਤਰਾਂ ਅਨੁਸਾਰ ਭਾਈ ਰੱਤਾ ਖੇੜਾ ਨੇ ਸਿੱਖ ਬੰਦੀਆਂ ਦੀ ਰਿਹਾਈ ਲਈ ਗੰਭੀਰ ਯਤਨ ਕਰਨ ’ਤੇ ਜ਼ੋਰ ਦਿੱਤਾ। ਇਹ ਵੀ ਦੱਸਣਯੋਗ ਹੈ ਕਿ ਭਾਈ ਰੱਤਾ ਖੇੜਾ ਸਮਾਣਾ ਹਲਕੇ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਵਜੋਂ ਟਿਕਟ ਦੇ ਦਾਅਵੇਦਾਰ ਹਨ ਅਤੇ ਇਸ ਸੰਬੰਧੀ ਕੋਸ਼ਿਸ਼ਾਂ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਰੱਤਾਖੇੜਾ ਨੇ ਪੁੱਛਣ ’ਤੇ ਇਸ ਨੂੰ ਰਸਮੀ ਮੁਲਾਕਾਤ ਦੱਸਿਆ। ਇਸ ਪਿਛੋਕੜ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਉਨ੍ਹਾਂ ਦੇ ਦਫ਼ਤਰ ਵਿਚ ਹੋਈ ਅਚਾਨਕ ਮੁਲਾਕਾਤ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਸਕੂਲ ਵਲੋਂ 78ਵੇਂ ਸਾਲਾਨਾ ਖੇਡ ਦਿਵਸ ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦੌਰਾਨ ਖਿਡਾਰੀਆਂ ਬੇਮਿਸਾਲ ਖੇਡ ਪ੍ਰਤਿਭਾ ਦਾ... ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪੰਜਾਬ ਵਾਸੀ ਖੁਸ਼-ਬੱਬੂ ਬਾਂਸਲ
Ad Position 24