05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅੱਗ ਲੱਗਣ ਕਾਰਨ ਦੁਕਾਨ ਦਾ ਸਾਮਾਨ ਸੜ ਕੇ ਹੋਇਆ ਸਵਾਹ

ਰਾਜਪੁਰਾ, 4 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਚੰਡੀਗੜ੍ਹ ਜੀ. ਟੀ.

Ad Position 21
No active advertisement
ਅਜੀਤ ਡੈਸਕ 05-11-2026
ਰਾਜਪੁਰਾ, 4 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਚੰਡੀਗੜ੍ਹ ਜੀ.ਟੀ. ਰੋਡ ’ਤੇ ਏਕਤਾ ਕਾਲੋਨੀ ਵਿਚ ਸੀਟ ਕਵਰ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਵਾਸੀ ਪਿੰਡ ਪਬਰਾ ਨੇ ਦੱਸਿਆ ਕਿ ਉਸ ਦੀ ਗੁਰੂ ਨਾਨਕ ਸੀਟ ਕਵਰ ਬਣਾਉਣ ਦੀ ਦੁਕਾਨ ਹੈ ਅਤੇ ਕਾਰਾਂ ਦੀ ਅਸੈਸਰੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਉਹ ਦੁਕਾਨ ਬੰਦ ਕਰਕੇ ਰਾਤੀ ਕਰੀਬ ਅੱਠ ਵਜੇ ਘਰ ਨੂੰ ਗਿਆ ਪਰ ਉਸ ਨੂੰ ਕਿਸੇ ਨੇ ਫੋਨ ਕੀਤਾ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਜਿੰਨੇ ਚਿਰ ਨੂੰ ਉਹ ਦੁਕਾਨ ’ਤੇ ਪੁੱਜਾ ਉਨੀ ਦੇਰ ਤੱਕ ਅੱਗ ਨੇ ਸਾਰਾ ਸਮਾਨ ਰਾਖ ਦੇ ਢੇਰ ਵਿਚ ਬਦਲ ਦਿੱਤਾ ਸੀ। ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਅੱਠ ਦਸ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਤੇ ਟਰੇਡ ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਵੀ ਮੋਕਾ ਵੇਖਿਆ ਅਤੇ ਕਿਹਾ ਕਿ ਉਹ ਸਰਕਾਰ ਤੱਕ ਇਸ ਨੁਕਸਾਨ ਦੀ ਰਿਪੋਰਟ ਭੇਜਣਗੇ ,ਇਸ ਮੌਕੇ ਪਿੰਡ ਦੇ ਸਰਪੰਚ ਲਾਡੀ ਸਰਪੰਚ ਅਤੇ ਦੁਕਾਨਦਾਰ ਸ਼ਿਵ ਕੁਮਾਰ ਨੇ ਸਰਕਾਰ ਮੂਹਰੇ ਗੁਹਾਰ ਲਾਈ ਹੈ ਕਿ ਬਣਦਾ ਮੁਆਵਜਾ ਮਿਲਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ “ ਇਨਸਾਫ ਰੈਲੀ” ਲਈ ਗੌਰਵ ਸੰਧੂ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਦਾ ਭਾਰੀ ਕਾਫ਼ਲਾ ਸੰਗਰੂਰ ਰਵਾਨਾ ਹੋਇਆ ਅਗਲੀ ਖ਼ਬਰ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਨਸਿਆਂ ’ਤੇ ਸਿਆਸਤ ਛੱਡ ਕੇ ਆਪਣਾ ਮੁਢਲਾ ਫਰਜ ਸਮਝ ਕੇ ਕੰਮ ਕਰਨਾ ਚਾਹੀਦਾ ਹੈ-ਰਮਨ ਨਹਿਲ,...
Ad Position 24