05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਮਾਣਾ-ਪਟਿਆਲਾ ਸੜਕ ’ਤੇ ਸਕੂਲ ਬੱਸ ਤੇ ਟਿੱਪਰ ਦਰਮਿਆਨ ਵੱਡਾ ਹਾਦਸਾ ਟਲਿਆ

ਸਮਾਣਾ, 4 ਨਵੰਬਰ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-ਸਮਾਣਾ-ਪਟਿਆਲਾ ਸੜਕ ’ਤੇ ਬਾਅਦ ਦੁਪਹਿਰ ਨਿੱਜੀ ਸਕੂਲ ਤੇ ਟਿੱਪਰ ਦਰਮਿਆਨ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਸਕੂਲ ਬੱਸ ਦੇ ਡਰਾਈਵਰ ਦੀ ਚੌਕਸੀ ਕਾਰਨ ਸਕੂਲ ਬੱਸ ਵਿਚ ਬੈਠੇ ਬੱਚਿਆਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਬੱਸ ਦਾ ਡਰਾਈਵਰ ਤੇ ਇਕ ਜੀਪ ਦਾ ਡਰਾਈਵਰ ਵੀ ਜ਼ਖ਼ਮੀ ਹੋਇਆ ਹੈ।

Ad Position 21
No active advertisement
ਪਟਿਆਲਾ ਰਾਜ ਮਾਰਗ ’ਤੇ ਸਕੂਲੀ ਬੱਸ ਨਾਲ ਟਿੱਪਰ ਦੀ ਵਜ੍ਹਾ ਕਾਰਨ ਹੋਏ ਹਾਦਸੇ ਦਾ ਦ੍ਰਿਸ਼। ਤਸਵੀਰ ਸਾਹਿਬ ਸਿੰਘ 05-11-2026
ਸਮਾਣਾ, 4 ਨਵੰਬਰ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-ਸਮਾਣਾ-ਪਟਿਆਲਾ ਸੜਕ ’ਤੇ ਬਾਅਦ ਦੁਪਹਿਰ ਨਿੱਜੀ ਸਕੂਲ ਤੇ ਟਿੱਪਰ ਦਰਮਿਆਨ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਸਕੂਲ ਬੱਸ ਦੇ ਡਰਾਈਵਰ ਦੀ ਚੌਕਸੀ ਕਾਰਨ ਸਕੂਲ ਬੱਸ ਵਿਚ ਬੈਠੇ ਬੱਚਿਆਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਬੱਸ ਦਾ ਡਰਾਈਵਰ ਤੇ ਇਕ ਜੀਪ ਦਾ ਡਰਾਈਵਰ ਵੀ ਜ਼ਖ਼ਮੀ ਹੋਇਆ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਚੇਤੇ ਰਹੇ ਕਿ 7 ਮਈ 2025 ਨੂੰ ਸਮਾਣਾ-ਪਟਿਆਲਾ ਸੜਕ ’ਤੇ ਟਿੱਪਰ ਤੇ ਇਨੋਵਾ ਕਾਰ ਦਰਮਿਆਨ ਹੋਏ ਹਾਦਸੇ ਵਿਚ ਸਮਾਣਾ ਦੇ 7 ਸਕੂਲੀ ਸਕੂਲੀ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹੀ। ਅੱਜ ਦੇ ਹਾਦਸੇ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਦੇ ਉਨ੍ਹਾਂ ਹੁਕਮਾਂ ਦੀਆਂ ਵੀ ਧੱਜੀਆਂ ਉੱਡ ਗਈਆਂ ਹਨ ਜਿਸ ਵਿਚ ਉਨ੍ਹਾਂ ਨੇ ਸਮਾਣਾ-ਪਟਿਆਲਾ, ਸਮਾਣਾ-ਪਾਤੜਾਂ, ਸਮਾਣਾ-ਚੀਕਾ ਅਤੇ ਸਮਾਣਾ-ਭਵਾਨੀਗੜ੍ਹ ਸੜਕਾਂ ’ਤੇ ਸਵੇਰੇ 6 ਤੋਂ 9 ਵਜੇ ਤੱਕ ਅਤੇ ਦੁਪਹਿਰ 1 ਤੋਂ 3 ਵਜੇ ਤੱਕ ਟਿੱਪਰ ਚਲਾਉਣ ਦੀ ਮਨਾਹੀ ਕੀਤੀ ਹੈ। ਅੱਜ ਹਾਦਸਾ 2.15 ਦੁਪਹਿਰ ਨੂੰ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਸਕੂਲ ਦੀ ਬੱਸ ਜਿਸ ਵਿਚ ਕਰੀਬ 20 ਬੱਚੇ ਸਵਾਰ ਸਨ, ਸਮਾਣਾ ਆ ਰਹੀ ਸੀ। ਜਦੋਂ ਉਹ ਅਸਰਪੁਰ ਸੜਕ ਨੇੜੇ ਪਹੁੰਚੀ ਤਾਂ ਅਸਰਪੁਰ ਤੋਂ ਤੇਜ਼ ਰਫ਼ਤਾਰ ਟਿੱਪਰ ਅਣਗਹਿਲੀ ਨਾਲ ਸਮਾਣਾ-ਪਟਿਆਲਾ ਸੜਕ ’ਤੇ ਚੜ੍ਹ ਗਿਆ। ਸਕੂਲ ਬੱਸ ਦੇ ਡਰਾਈਵਰ ਨੇ ਹੁਸ਼ਿਆਰੀ ਨਾਲ ਬੱਸ ਨੂੰ ਟਿੱਪਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਸ ਡਰਾਈਵਰ ਨੇ ਸੜਕ ’ਤੇ ਆ ਰਹੀ ਇਕ ਜੀਪ ਨੂੰ ਬਚਾ ਲਿਆ ਪਰ ਉਸ ਦੀ ਬੱਸ ਸੜਕ ਕਿਨਾਰੇ ਖੜ੍ਹੇ ਦਰਖ਼ਤਾਂ ਨਾਲ ਟਕਰਾ ਗਈ। ਟਿੱਪਰ ਡਰਾਈਵਰ ਆਪਣੇ ਟਿੱਪਰ ਨੂੰ ਭਜਾ ਕੇ ਲੈ ਗਿਆ। ਇਸ ਤਰ੍ਹਾਂ ਦੋ ਸਕੂਲੀ ਬੱਚੇ, ਬੱਸ ਤੇ ਜੀਪ ਦਾ ਡਰਾਈਵਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਹਾਲਤ ਠੀਕ ਦੱਸੀ ਗਈ ਹੈ। ਅੱਜ ਦੇ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਡਰ ਗਏ ਹਨ। ਲੋਕਾਂ ਦਾ ਮੰਨਣਾ ਹੈ ਕਿ ਉਪਰੋਕਤ ਸੜਕਾਂ ’ਤੇ ਟਿੱਪਰ 24 ਘੰਟੇ ਤੇਜ਼ ਰਫ਼ਤਾਰ ਨਾਲ ਚੱਲਦੇ ਵੇਖੇ ਜਾ ਸਕਦੇ ਹਨ। ਸਿਵਲ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਟਿੱਪਰਾਂ ਵਿਰੁੱਧ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਉਂਦਾ।
Ad Position 22
No active advertisement
ਪਿਛਲੀ ਖ਼ਬਰ ਹਾਦਸੇ ਦੇ ਪੀੜਤ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਨਸ਼ਿਆਂ ਖਿਲਾਫ ਮੁਹਿੰਮ ਨੌਜਵਾਨਾਂ ਨੂੰ ਬਚਾਉਣ ਦਾ ਯੋਗ ਉਪਰਾਲਾ-ਰਾਜ ਕਟਾਰੀਆ
Ad Position 24