05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡਾ. ਭੀਮ ਰਾਓ ਅੰਬੇਡਡਰ ਦੀ ਵਿਚਾਰਧਾਰਾ ਤੇ ਪ੍ਰਬੁੱਧ ਭਾਰਤ ਫਾਊਂਡੇਸਨ ਵੱਲੋਂ ਕਾਰਵਾਈ ਗਈ 17ਵੀਂ ਪੁਸਤਕ ਪ੍ਰਤੀਯੋਗਤਾ ਵਿਚ ਨਾਭਾ ਦੀ ਝੰਡੀ

ਨਾਭਾ, 4 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਪ੍ਰਬੁੱਧ ਭਾਰਤ ਫਾਊਂਡੇਸਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਕਰਵਾਈ ਗਈ ਪੁਸਤਕ ਪ੍ਰਤੀਯੋਗਤਾ ਦਾ ਨਤੀਜਾ ਅੰਬੇਡਕਰ ਸਕੂਲ ਆਫ ਥੌਂਟ ਡੱਲੇਵਾਲ ਗੁਰਾਇਆਂ ਵਿਖੇ ਐਲਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-11-2026
ਨਾਭਾ, 4 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਪ੍ਰਬੁੱਧ ਭਾਰਤ ਫਾਊਂਡੇਸਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਕਰਵਾਈ ਗਈ ਪੁਸਤਕ ਪ੍ਰਤੀਯੋਗਤਾ ਦਾ ਨਤੀਜਾ ਅੰਬੇਡਕਰ ਸਕੂਲ ਆਫ ਥੌਂਟ ਡੱਲੇਵਾਲ ਗੁਰਾਇਆਂ ਵਿਖੇ ਐਲਾਨ ਕੀਤਾ ਗਿਆ। ਇਹ ਪ੍ਰਤੀਯੋਗਤਾ ਏ.ਬੀ.ਸੀ. ਤਿੰਨ ਗਰੁੱਪਾਂ ਏ ਗਰੁੱਪ 6ਵੀਂ ਤੋਂ 8ਵੀਂ ਕਲਾਸ, ਬੀ ਗਰੁੱਪ 9ਵੀਂ ਤੋਂ 12ਵੀਂ ਕਲਾਸ, ਸੀ ਗਰੁੱਪ 12ਵੀਂ ਪਾਸ ਤੋਂ 40 ਸਾਲ ਦੀ ਉਮਰ ਤੱਕ ਦੇ ਗਰੁੱਪਾਂ ਵਿੱਚ ਕਰਵਾਈ ਗਈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਵਿੱਚ 516 ਸੈਂਟਰ ਬਣਾਏ ਗਏ ਅਤੇ ਕੁੱਲ 25040 ਵਿਦਿਆਰਥੀਆਂ ਨੇ ਭਾਗ ਲਿਆ। ਅਮਰ ਸਿੰਘ ਟੋਡਰਵਾਲ ਕੋਆਰਡੀਨੇਟਰ ਨੇ ਦੱਸਿਆ ਕਿ 22 ਸੈਂਟਰ ਬਣਾਏ ਸਨ, ਜਿਨ੍ਹਾਂ ਵਿੱਚ 1086 ਬੱਚਿਆਂ ਨੇ ਪੇਪਰ ਦਿੱਤਾ ਸੀ। ਕੁੱਲ 9 ਵੱਡੀਆਂ ਪੁਜੀਸ਼ਨਾਂ ਵਿੱਚੋਂ 5 ਪੁਜੀਸ਼ਨਾਂ ਨਾਭਾ ਨੇ ਪ੍ਰਾਪਤ ਕਰਕੇ ਵੱਡੀ ਮੱਲ ਮਾਰੀ ਹੈ। ਏ ਗਰੁੱਪ ਦੀਆਂ ਤਿੰਨੇ ਪੁਜੀਸ਼ਨਾਂ ਕੂਲ ਬਰੀਜ ਪਾਲੇਸ ਭਵਾਨੀਗੜ੍ਹ ਸੈਂਟਰ ਦੇ ਬੱਚਿਆਂ ਨੇ ਪ੍ਰਾਪਤ ਕੀਤੀਆਂ। ਫਸਟ ਪੁਜੀਸ਼ਨ 25000/- ਰੁਪਏ ਨਵਦੀਪ ਕੌਰ, ਦੂਜੀ 15000/- ਰੁਪਏ ਲਵਪ੍ਰੀਤ ਕੌਰ, ਤੀਜੀ ਸਾਵਨਪ੍ਰੀਤ ਕੌਰ, ਬਾਬਾ ਸਾਹਿਬ ਦਾ ਸਟੈਚੂ, ਸਰਟੀਫਿਕੇਟ ਪ੍ਰਾਪਤ ਕੀਤੇ। ਦੂਜੇ ਬੀ ਗਰੁੱਪ ਦੀ ਪਹਿਲੀ ਪੁਜੀਸ਼ਨ 50000/- ਰੁਪਏ ਪਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਸੈਂਟਰ ਨੇ ਬਾਬਾ ਸਾਹਿਬ ਦਾ ਸਟੈਚੂ, ਸਰਟੀਫਿਕੇਟ ਪ੍ਰਾਪਤ ਕੀਤਾ। ਤੀਜੇ ਗਰੁੱਪ ਸੀ ਵਿੱਚ ਵੀ ਮਾਂਗੇਵਾਲ ਸੈਂਟਰ ਦੀ ਪੰਨੂ ਕੌਰ ਨੇ ਤੀਜੀ ਪੁਜੀਸ਼ਨ 10000/- ਰੁਪਏ, ਬਾਬਾ ਸਾਹਿਬ ਦਾ ਸਟੈਚੂ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ 16 ਬੱਚਿਆਂ ਸਨੀ, ਜਗਦੀਪ ਸਿੰਘ, ਸੋਨੀਆ ਰਾਣੀ, ਅੰਮ੍ਰਿਤ ਸਿੰਘ, ਮਨਪ੍ਰੀਤ ਕੌਰ, ਲਖਵੀਰ ਕੌਰ ਸੈਂਟਰ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ, ਅਵੀਜੋਤ ਕੌਰ, ਪੂਜਾ , ਪ੍ਰਨੀਤ ਕੌਰ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਅਤੇ ਸਿਮਰਨਜੀਤ ਕੌਰ, ਵੀਰਪਾਲ ਕੌਰ, ਖੁਸਪ੍ਰੀਤ ਕੌਰ, ਪ੍ਰਨੀਤ ਕੌਰ, ਹੁਨਸ਼ਪ੍ਰੀਤ ਕੌਰ, ਲਵਪ੍ਰੀਤ ਕੌਰ ਨੇ 1000/- ਰੁਪਏ ਪ੍ਰਤੀ ਬੱਚਾ, ਬਾਬਾ ਸਾਹਿਬ ਦੀ ਫੋਟੋ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ ਜਦੋਂ ਕਿ 17 ਟੋਪਰ ਬੱਚਿਆਂ ਨੂੰ 500 ਰੁਪਏ ਪ੍ਰਤੀ ਬੱਚਾ, ਬਾਬਾ ਸਾਹਿਬ ਦੀ ਫੋਟੋ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਉਪਲਬਧੀ ਦਾ ਦਾ ਸਿਹਰਾ ਅਮਰ ਸਿੰਘ ਨਾਭਾ ਕੋਆਰਡੀਨੇਟਰ, ਰਵਿੰਦਰ ਸਿੰਘ, ਰਾਮ ਸਿੰਘ, ਰਾਮਧਨ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਗੁਰਮੁੱਖ ਸਿੰਘ, ਜਸਪਾਲ ਸਿੰਘ, ਮਨਮੋਹਨ ਸਿੰਘ ਅਤੇ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੀ ਸਮੁੱਚੀ ਟੀਮ ਅਤੇ ਪੜ੍ਹੋ, ਜੁੜੋ, ਸੰਘਰਸ਼ ਕਰੋ ਵੈਲਫੇਅਰ ਕਲੱਬ ਭਵਾਨੀਗੜ੍ਹ ਦੀ ਸਮੁੱਚੀ ਟੀਮ ਰਾਜਵੀਰ ਸਿੰਘ ਸੈਂਟਰ ਇੰਚਾਰਜ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਚੈਨ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਹੰਸ ਰਾਜ ਸਿੰਘ, ਰੋਸ਼ਨ ਲਾਲ, ਸਤਨਾਮ ਸਿੰਘ, ਮੈਡਮ ਸੰਦੀਪ ਕੌਰ ਨੂੰ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣਾ ਕੋਤਵਾਲੀ ਮੁਖੀ ਗੁਰਪਿੰਦਰ ਸਿੰਘ ਹੋਏ ਪਦਉੱਨਤ , ਬਣੇ ਇੰਸਪੈਕਟਰ ਅਗਲੀ ਖ਼ਬਰ ਆਲ ਇੰਡੀਆ ਮੀਆਂਵਾਲੀ ਡਿਸਟਰਿਕਟ ਐਸੋਸੀਏਸ਼ਨ ਨਾਭਾ ਬਰਾਂਚ ਵਲੋਂ 27 ਵਾਂ ਪਰਿਵਾਰ ਮਿਲਣ ਸਮਾਰੋਹ 22 ਨੂੰ
Ad Position 24