06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਸਾਫਟਬਾਲ ਦੇ ਮੁਕਾਬਲੇ ਪੰਜਾਬ ਪੱਧਰ ’ਤੇ ਮੁੰਡੇ ਅਤੇ ਕੁੜੀਆਂ ਦੀਆਂ 14 ਟੀਮਾਂ ਨੇ ਭਾਗ ਲਿਆ-ਮਹੰਤ ਚਮਕੌਰ ਸਿੰਘ ਸੇਵਾ ਪੰਥੀ

ਪਟਿਆਲਾ, 6 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੌਰਾ ਪਟਿਆਲਾ ਵਿਖੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਅਤੇ ਪੰਜਾਬ ਸਾਫਟਵਾਲ ਐਸੋਸੀਏਸ਼ਨ ਦੇ ਪ੍ਰਧਾਨ ਪੈਰੀ ਗੋਇਲ, ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 34ਵੀਂ ਸੀਨੀਅਰ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 07-11-2026
ਪਟਿਆਲਾ, 6 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੌਰਾ ਪਟਿਆਲਾ ਵਿਖੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਅਤੇ ਪੰਜਾਬ ਸਾਫਟਵਾਲ ਐਸੋਸੀਏਸ਼ਨ ਦੇ ਪ੍ਰਧਾਨ ਪੈਰੀ ਗੋਇਲ, ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 34ਵੀਂ ਸੀਨੀਅਰ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਲੜਕੀਆਂ ਦੀ ਟੀਮਾਂ ਵਿਚੋਂ ਲੁਧਿਆਣਾ ਟੀਮ ਨੇ ਪਹਿਲਾ, ਪਟਿਆਲਾ ਦੀ ਟੀਮ ਨੇ ਦੂਜਾ ਅਤੇ ਫਾਜ਼ਲਿਕਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ’ਚੋਂ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ, ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜਿੱਤੀਆਂ ਹੋਈਆਂ ਟੀਮਾਂ ਨੂੰ ਤਗਮੇ ਅਤੇ ਸ਼ੀਲਡਾਂ ਇਨਾਮ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਹਿੰਮਤ ਕੌਰ, ਅਸ਼ੋਕ ਰੈਣੀ ਪ੍ਰਧਾਨ ਖੋਖੋ ਐਸੋਸੀਏਸ਼ਨ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਰੋਪੜ, ਸੁਰੇਸ਼ ਚੌਹਾਨ, ਰਮੇਸ਼ ਕੁਮਾਰ, ਸੰਜੀਵ ਕੁਮਾਰ, ਸ੍ਰੀਮਤੀ ਹੀਰਾ ਮੋਹਾਲੀ, ਕੁਲਵੰਤ ਕੌਰ ਸੈਕਟਰੀ ਲੁਧਿਆਣਾ, ਜੱਸੀ ਮਾਨਸਾ, ਗੁਰਲਾਲ ਸਿੰਘ, ਗੌਰਵ ਵਿਰਦੀ ਡੀਪੀਈ, ਲੈਕਚਰਾਰ ਪਵਿੱਤਰ ਸਿੰਘ, ਗੁਰਜੰਟ ਸਿੰਘ, ਯਸ਼ ਡੀਪੀਈ, ਜਸਵਿੰਦਰ ਸਿੰਘ ਚੱਪੜ -ਸਟੇਟ ਅਵਾਰਡੀ ਸਟੇਟ ਸਕੱਤਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਤੇ ਪੰਜਾਬ ਪੱਧਰ ਤੋਂ ਸਾਫ਼ਟਬਾਲ ਖਿਡਾਰੀ ਮੌਜੂਦ ਰਹੇ। ਇਸ ਮੌਕੇ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਹਾਰ ਤੇ ਜਿੱਤ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਜ਼ਬੂਤ ਹੋਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਵਿਦਿਆਰਥੀ ਹੋਰ ਮਿਹਨਤ ਤੇ ਲਗਨ ਨਾਲ ਅਗਲੀ ਵਾਰ ਜਿੱਤ ਵੱਲ ਆਪਣੇ ਕਦਮ ਵਧਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ-ਦਿਲਬਾਗ ਸਿੰਘ ਧਨੌਰੀ ਅਗਲੀ ਖ਼ਬਰ ਦੋਹਾ ਕਤਰ ਵਿਖੇ ਇੰਟਰਨੈਸ਼ਨਲ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਅਮਨਪ੍ਰੀਤ ਨੇ ਜਗਾਏ ਜਿੱਤ ਦੇ ਦੀਪ ਅਮਨਪ੍ਰੀਤ ਨੇ ਦੋਹਾ ਦੀ...
Ad Position 24