ਦੀਵਾਲੀ ’ਤੇ ਚੱਲੇ ਪਟਾਕਿਆਂ ਦੀ ਠਾਹ-ਠਾਹ ਕਾਰਨ ਹਵਾ ਪ੍ਰਦੂਸ਼ਣ ’ਚ ਹੋਇਆ ਵਾਧਾ
ਰਾਜਪੁਰਾ, 9 ਨਵੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲ਼ੇ ਦੁਆਲੇ ਦੇ ਖੇਤਰ ਵਿਚ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਦੀਵਾਲੀ ਦੀ ਖ਼ੁਸ਼ੀ ਵਿਚ ਲੋਕਾਂ ਨੇ ਜਿਥੇ ਪਟਾਕੇਬਾਜ਼ੀ ਕੀਤੀ ਉੱਥੇ ਹੀ ਹਵਾ ਪ੍ਰਦੂਸ਼ਣ ਵਿਚ ਕਾਫ਼ੀ ਜ਼ਿਆਦਾ ਵਾਧਾ ਵੇਖਣ ਨੂੰ ਮਿਲਿਆ।
ਰਾਜਪੁਰਾ, 9 ਨਵੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲ਼ੇ ਦੁਆਲੇ ਦੇ ਖੇਤਰ ਵਿਚ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਦੀਵਾਲੀ ਦੀ ਖ਼ੁਸ਼ੀ ਵਿਚ ਲੋਕਾਂ ਨੇ ਜਿਥੇ ਪਟਾਕੇਬਾਜ਼ੀ ਕੀਤੀ ਉੱਥੇ ਹੀ ਹਵਾ ਪ੍ਰਦੂਸ਼ਣ ਵਿਚ ਕਾਫ਼ੀ ਜ਼ਿਆਦਾ ਵਾਧਾ ਵੇਖਣ ਨੂੰ ਮਿਲਿਆ। ਪਟਾਕਿਆਂ ਕਾਰਨ ਹਵਾ ਵਿਚ ਧੂੰਏਂ ਦੀ ਸੰਘਣੀ ਪਰਤ ਅਤੇ ਬਾਰੂਦੀ ਗੈਸਾਂ ਕਾਰਨ ਕਈ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਈ ਅਤੇ ਕਈਆਂ ਦੀਆਂ ਅੱਖਾਂ ਵਿਚ ਜਲਨ ਮਹਿਸੂਸ ਕੀਤੀ ਗਈ। ਮਾਹਿਰਾਂ ਅਨੁਸਾਰ ਪਟਾਕਿਆਂ ਦੇ ਚੱਲਣ ਨਾਲ ਹਵਾ ਵਿਚ ਕਈ ਤਰ੍ਹਾਂ ਦੀਆਂ ਖ਼ਤਰਨਾਕ ਗੈਸਾਂ ਤੇ ਬਰੀਕ ਕਣ ਪੈਦਾ ਹੁੰਦੇ ਹਨ ਜੋ ਮਨੁੱਖੀ ਸਰੀਰ ਨੂੰ ਗੰਭੀਰ ਰੂਪ ਵਿਚ ਨੁਕਸਾਨ ਪਹੁੰਚਾਉਂਦੇ ਹਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਜ਼ੁਰਗਾਂ ਤੇ ਬੱਚਿਆਂ ਅਤੇ ਸਾਹ ਦੇ ਮਰੀਜ਼ਾਂ ਨੂੰ ਥੋੜੇ ਸਮੇਂ ਲਈ ਸਵੇਰ ਦੀ ਸੈਰ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।