10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਾਨੂੰ ਕਿਰਤੀ ਵਰਗ ਅਤੇ ਉਨ੍ਹਾਂ ਦੀ ਕਿਰਤ ਦਾ ਸਨਮਾਨ ਕਰਨਾ ਚਾਹੀਦਾ ਹੈ – ਸੁਖਵੀਰ ਸਿੰਘ ਅਬਲੋਵਾਲ

ਪਟਿਆਲਾ, 9 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 10-11-2026
ਪਟਿਆਲਾ, 9 ਨਵੰਬਰ (ਅ.ਸ. ਆਹਲੂਵਾਲੀਆ)-ਸ੍ਰੀ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਅਬਲੋਵਾਲ ਵਲੋਂ ਮੰਦਰ ਵਿਚ ਭਗਵਾਨ ਵਿਸਵਕਰਮਾ ਦਿਵਸ ਮਨਾਇਆ ਗਿਆ। ਇਸ ਸਮਾਗਮ ਮੌਕੇ ਵਾਰਡ ਦੇ ਕੌਂਸਲਰ ਅਤੇ ਸੀਨੀਅਰ ਅਕਾਲੀ ਆਗੂ ਸੁਖਵੀਰ ਸਿੰਘ ਅਬਲੋਵਾਲ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸੁਖਵੀਰ ਸਿੰਘ ਅਬਲੋਵਾਲ ਨੇ ਕਿਹਾ ਕਿ ਸ੍ਰੀ ਵਿਸਵਕਰਮਾ ਦਿਵਸ ਮੌਕੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਸੇਧ ਲੈਣ ਦੀ ਲੋੜ ਹੈ। ਸਾਨੂੰ ਕਿਰਤੀ ਵਰਗ ਅਤੇ ਉਨ੍ਹਾਂ ਦੀ ਕਿਰਤ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਰਾਂ ਕਿਹਾ ਕਿ ਭਗਵਾਨ ਵਿਸਵਕਰਮਾ ਗਿਆਨ ਦੇ ਕਲਾ ਦੇ ਗਿਆਤਾ ਸਨ, ਜਿਨ੍ਹਾਂ ਦਾ ਉਦੇਸ਼ ਉਸ ਸਮੇਂ ਦੇ ਸਮਾਜ ਦਾ ਸਰਵਪੱਖੀ ਵਿਕਾਸ ਕਰਨਾ ਸੀ। ਅਬਲੋਵਾਲ ਨੇ ਕਿਹਾ ਕਿ ਅੱਜ ਦੇ ਨੌਜਵਾਨਾ ਨੂੰ ਕਿਰਤ ਅਤੇ ਕੌਸ਼ਲਤਾ ਨਾਲ ਜੁੜਨ ਦੀ ਲੋੜ ਹੈ। ਸ੍ਰ. ਅਬਲੋਵਾਲ ਨੇ ਇਸ ਮੌਕੇ ਭਗਵਾਨ ਵਿਸਵਕਰਮਾ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੋਕੇ ਪ੍ਰਬੰਧਕ ਕਮੇਟੀ ਵਲੋਂ ਸੁਖਵੀਰ ਸਿੰਘ ਅਬਲੋਵਾਲ ਨੂੰ ਸਨਮਾਨਤ ਵੀ ਕੀਤਾ ਗਿਆ। ਪ੍ਰਬੰਧਕਾਂ ਵਲੋਂ ਇਸ ਮੌਕੇ ਪੂਜਾ ਅਰਚਨਾ ਕੀਤੀ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪਰਵਿੰਦਰ ਸਿੰਘ ਭੋਲਾ, ਹਰਮੇਸ਼ ਸਿੰਘ, ਰਾਜਾ ਸਿੰਘ, ਜਸਵੰਤ ਸਿੰਘ ਕਾਲਾ, ਪਰਮਜੀਤ ਸਿੰਘ, ਦਰਸ਼ਨ ਸਿੰਘ, ਸੋਨੀਆ ਦਾਸ, ਹਾਕਮ ਸਿੰਘ, ਕ੍ਰਿਸ਼ਨ ਸਿੰਘ ਅਤੇ ਪਾਲਾ ਗਰਗ ਅਬਲੋਵਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਬੀਨਾਸ਼, ਪਿਤਾ : ਜਗਵਿੰਦਰ ਸਿੰਘ, ਮਾਤਾ : ਰਮਨਪ੍ਰੀਤ ਕੌਰ ਵਾਸੀ ਪਿੰਡ ਚਲੈਲਾ, ਪਟਿਆਲਾ ਦਵਿੰਦਰ ਸਿੰਘ ਮਾਜਰੀ ਭਾਜਪਾ ਵਿ... ਅਗਲੀ ਖ਼ਬਰ ਵਿਸ਼ਵਕਰਮਾ ਜੈਅੰਤੀ ਨੂੰ ਸਮਰਪਿਤ ਸਮਾਗਮ ’ਚ ਸਤਬੀਰ ਸਿੰਘ ਖੱਟੜਾ ਨੇ ਕੀਤੀ ਸ਼ਿਰਕਤ
Ad Position 24