11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਾਜਪਾ ਟਿਕਟ ’ਤੇ ਚੋਣ ਲੜਾਂਗੇ ਤੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਵਾਂਗੇ : ਕੋਹਲੀ, ਪਠਾਣਮਾਜਰਾ, ਜੌੜਾਮਾਜਰਾ

ਪਟਿਆਲਾ, 11 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਅੱਜ ਸੂਬੇ ਅੰਦਰ ਲੋਕਾਂ ਦਾ ਵਿਸ਼ਵਾਸ ਭਾਜਪਾ ਸਰਕਾਰ ਵਿਚ ਬੱਝਦਾ ਜਾ ਰਿਹਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਪਟਿਆਲਾ ਦਿਹਾਤੀ, ਹਲਕਾ ਸਨੌਰ ਤੇ ਹਲਕਾ ਸਮਾਣਾ ਤੋਂ ਭਾਜਪਾ ਦੀ ਟਿਕਟ ਦੇ ਉੱਪਰ ਚੋਣ ਲੜਾਂਗੇ ਤੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾਵਾਂਗੇ।

Ad Position 21
No active advertisement
ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ, ਹਰਮੀਤ ਸਿੰਘ ਪਠਾਨਮਾਜਰਾ, ਚੇਤਨ ਸਿੰਘ ਜੌੜਾਮਾਜਰਾ ਪਟਿਆਲਾ ’ਚ ਪ੍ਰੈਸ ਮਿਲਣੀ ਦੌਰਾਨ। ਤਸਵੀਰ : ਪ੍ਰਭਨੂਰ ਸਿੰਘ 12-11-2026
ਪਟਿਆਲਾ, 11 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਅੱਜ ਸੂਬੇ ਅੰਦਰ ਲੋਕਾਂ ਦਾ ਵਿਸ਼ਵਾਸ ਭਾਜਪਾ ਸਰਕਾਰ ਵਿਚ ਬੱਝਦਾ ਜਾ ਰਿਹਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਪਟਿਆਲਾ ਦਿਹਾਤੀ, ਹਲਕਾ ਸਨੌਰ ਤੇ ਹਲਕਾ ਸਮਾਣਾ ਤੋਂ ਭਾਜਪਾ ਦੀ ਟਿਕਟ ਦੇ ਉੱਪਰ ਚੋਣ ਲੜਾਂਗੇ ਤੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾਵਾਂਗੇ। ਇਹ ਗੱਲ ਸਾਂਝੇ ਤੌਰ ’ਤੇ ਇੱਕ ਪ੍ਰੈਸ ਮਿਲਣੀ ਦੌਰਾਨ ਗੁਰਜੀਤ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਹੀ। ਉਕਤ ਆਗੂਆਂ ਦੇ ਕਹੇ ਮੁਤਾਬਕ ਅੱਜ ਪੰਜਾਬ ਨੂੰ ਉਸ ਸਰਕਾਰ ਦੀ ਲੋੜ ਹੈ ਜਿਸ ਦਾ ਵਧੀਆ ਤਾਲਮੇਲ ਕੇਂਦਰ ਵਿਚਲੀ ਸਰਕਾਰ ਨਾਲ ਹੋਵੇ ਤਾਂ ਕਿ ਇਥੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਇਕ ਵਪਾਰ ਤੇ ਵਪਾਰੀਆਂ ਦੇ ਅੱਗੇ ਵਧਣ ਵਾਲਾ ਮਾਹੌਲ ਦਿੱਤਾ ਜਾ ਸਕੇ। ਪੰਜਾਬ ਸਿਰ ਚੜ੍ਹਿਆ ਕਰਜ਼ਾ, ਮੁਲਾਜ਼ਮਾਂ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੇ ਰਾਹ ਵਿਚ ਵੱਡਾ ਰੋੜ੍ਹਾ ਹੈ। ਅੱਜ ਕਈ ਅਜਿਹੀਆਂ ਸਕੀਮਾਂ ਹਨ ਜਿਸ ਵਿਚ ਕੇਂਦਰ ਸਰਕਾਰ ਵਲੋਂ ਵੱਡੀਆਂ ਗਰਾਂਟਾਂ ਭੇਜੀਆਂ ਗਈਆਂ ਪਰ ਸੂਬਾ ਸਰਕਾਰ ਵਲੋਂ ਆਪਣੇ ਹਿੱਸੇ ਦੀ ਬਣਦੀ ਰਕਮ ਨਾ ਪਾਉਣ ਕਾਰਨ ਇਹ ਗਰਾਂਟਾਂ ਵਾਪਸ ਗਈਆਂ ਤੇ ਕੁਝ ਅਧਵਿਚਾਲੇ ਹੀ ਲਟਕੀਆਂ ਪਈਆਂ ਹਨ ਜਿਨ੍ਹਾਂ ਕਾਰਨ ਵਿਕਾਸ ਕਾਰਜਾਂ ਵਿਚ ਵੱਡੀ ਖੜ੍ਹੋਤ ਆਈ ਹੈ। ਇਸ ਦੀ ਮਿਸਾਲ ਰਜਿੰਦਰਾ ਹਸਪਤਾਲ ਵਿਚ ਉਸਾਰੀਆਂ ਜਾ ਰਹੀਆਂ ਸੁਪਰ ਸਪੈਸ਼ਲਿਸਟ ਇਕਾਈਆਂ ਵੱਲ ਧਿਆਨ ਦਿਵਾ ਕੇ ਦਿੱਤੀ ਗਈ, ਜਿਨ੍ਹਾਂ ਦੇ ਅਧਵਿਚਾਲੇ ਹੀ ਲਟਕ ਜਾਣ ਦਾ ਕਾਰਨ ਸੂਬਾ ਸਰਕਾਰ ਦਾ ਕੇਂਦਰ ਨਾਲ ਵਧੀਆ ਤਾਲਮੇਲ ਨਾ ਹੋਣਾ ਵੀ ਕਾਰਨ ਦੱਸਿਆ ਗਿਆ। ਹਰਮੀਤ ਸਿੰਘ ਪਠਾਣਮਾਜਰਾ ਦੇ ਕੀਤੇ ਗਏ ਦਾਅਵੇ ਮੁਤਾਬਕ ਉਨ੍ਹਾਂ ਨੇ ਅੱਜ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਭਾਰਤ ਸਰਕਾਰ ਨਿਤਿਨ ਗਡਕਰੀ ਹੁਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਮੰਗ ਕੀਤੀ ਕਿ ਉਨ੍ਹਾਂ ਦੇ ਹਲਕੇ ਸਨੌਰ ਦੇ ਆਲੇ ਦੁਆਲੇ ਤੇ ਸਨੌਰ ਹਲਕੇ ਦੇ ਅੰਦਰੋਂ ਨਿਕਲਦੀਆਂ ਅੰਤਰਰਾਜੀ ਸੜਕਾਂ ਨੂੰ ਹੋਰ ਚੌੜਾ ਕੀਤਾ ਜਾਵੇ। ਜਿਹੜੀਆਂ ਸੜਕਾਂ ਹਾਲੇ ਤੰਗ ਹਨ ਉਨ੍ਹਾਂ ਨੂੰ ਚਾਰ ਮਾਰਗੀ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਹਲਕੇ ਵਿਚ ਇੰਡਸਟਰੀ ਲਿਆਂਦੀ ਜਾ ਸਕੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਸੰਬੰਧੀ ਇਕ ਐਲਾਨ ਵੀ ਨਿਤਿਨ ਗਡਕਰੀ ਵਲੋਂ ਕੀਤਾ ਜਾ ਸਕਦਾ ਹੈ ਜੋ ਇਲਾਕੇ ਲਈ ਤੋਹਫ਼ਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਜਸ਼ਨਪ੍ਰੀਤ ਕੌਰ ਗਿੱਲ ਨੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਕੀਤੀ ਅਹਿਮ ਮੁਲਾਕਾ...
Ad Position 24