11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਦੋ ਦਿਨਾਂ ਚੌਥੀ ਕੈਡਿਟ ਜੂਨੀਅਰ ਸਟੇਟ ਕੁੁਰਾਸ਼ ਚੈਂਪੀਅਨਸ਼ਿਪ ਕਰਵਾਈ

ਪਟਿਆਲਾ, 11 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਹਰਸ਼ਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਰਜਿਸਟਰਡ ਵਲੋਂ ਸਪੋਰਟਸ ਕਲੱਬ ਸਾਹਿਬ ਨਗਰ ਥੇੜੀ ਅਰਬਨ ਅਸਟੇਟ ਫੇਜ਼ 1 ਵਿਖੇ ਦੋ ਦਿਨਾਂ ਚੌਥੀ ਕੈਡਟ ਸੁਨੀਅਤ ਸਟੇਟ ਕੁਰਾਸ ਚੈਂਪੀਅਨਸ਼ਿਪ 2026 ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਰਿਟਾਇਰਡ ਐਸ.

Ad Position 21
No active advertisement
ਅਜੀਤ ਡੈਸਕ 12-11-2026
ਪਟਿਆਲਾ, 11 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਹਰਸ਼ਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਰਜਿਸਟਰਡ ਵਲੋਂ ਸਪੋਰਟਸ ਕਲੱਬ ਸਾਹਿਬ ਨਗਰ ਥੇੜੀ ਅਰਬਨ ਅਸਟੇਟ ਫੇਜ਼ 1 ਵਿਖੇ ਦੋ ਦਿਨਾਂ ਚੌਥੀ ਕੈਡਟ ਸੁਨੀਅਤ ਸਟੇਟ ਕੁਰਾਸ ਚੈਂਪੀਅਨਸ਼ਿਪ 2026 ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਰਿਟਾਇਰਡ ਐਸ.ਪੀ. ਜਗਜੀਤ ਸਿੰਘ ਗਿੱਲ ਦੇ ਪੁੱਤਰ ਸਾਬਕਾ ਐਸ.ਐਚ.ਓ. ਸਦਰ ਸਮਾਣਾ ਹਰਸ਼ਨਦੀਪ ਸਿੰਘ ਗਿੱਲ ਦੇ 40ਵੇਂ ਜਨਮਦਿਨ ਨੂੰ ਸਮਰਪਿਤ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਰਸ਼ਨਦੀਪ ਸਿੰਘ ਗਿੱਲ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਇਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡੇ। ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਅੰਡਰ 14, ਅੰਡਰ 18 ਅਤੇ ਓਪਨ ਵਰਗ ਦੇ ਲੜਕੇ ਤੇ ਲੜਕੀਆਂ ਦੇ ਵੱਖ-ਵੱਖ ਭਾਰ ਵਰਗ ਦੇ ਰੌਮਾਂਚਕ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਸਪੋਰਟਸ ਕਲੱਬ ਸੁਰਜੀਤ ਵਾਲੀਆ (ਇੰਟਰਨੈਸ਼ਨਲ ਕੋਚ) ਦੀ ਅਗਵਾਈ ਹੇਠ ਚੱਲ ਰਿਹਾ ਹੈ ਤੇ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਟੂਰਨਾਮੈਂਟ 2023 ਤੋਂ ਲਗਾਤਾਰ ਹਰ ਸਾਲ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਖੇਡਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੀ ਹੈ। ਸੁਸਾਇਟੀ ਵਲੋਂ ਪਿੰਡ ਡੀਲਵਾਲ ਵਿਖੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਇਕ ਮੁਫ਼ਤ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਲੋੜਵੰਦ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮੁਫ਼ਤ ਟਿਊਸ਼ਨ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਅਜੈਬ ਸਿੰਘ ਮੱਲ੍ਹੀ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਕੌਂਸਲ ਮੈਂਬਰ ਨਿਯੁਕਤ ਹਰਿਆਊ ਅਤੇ ਕਬੀਰ ਦਾਸ ਨੇ ਦਿੱਤਾ ਨਿਯੁਕਤੀ ਪੱ... ਅਗਲੀ ਖ਼ਬਰ ਟਰੈਕਟਰ ਮਾਰਕੀਟ ’ਚੋਂ 70 ਕਿੱਲੋ ਤਾਂਬਾ ਚੋਰੀ
Ad Position 24