11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਦੀਵਾਲੀ ਵਾਲੀ ਰਾਤ ਹੋਈ ਲੜਾਈ, ਕੱਟਿਆ ਗਿਆ ਹੱਥ, 4 ਖ਼ਿਲਾਫ਼ ਕੇਸ ਦਰਜ

ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਫ਼ੇਜ਼-2 ’ਚ ਦੀਵਾਲੀ ਵਾਲੀ ਰਾਤ ਦੋ ਧਿਰਾਂ ’ਚ ਲੜਾਈ ਹੋ ਗਈ ਜਿਸ ਕਾਰਨ ਇਕ ਵਿਅਕਤੀ ਦਾ ਹੱਥ ਕੱਟਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਮਾਮਲੇ ’ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 12-11-2026
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਫ਼ੇਜ਼-2 ’ਚ ਦੀਵਾਲੀ ਵਾਲੀ ਰਾਤ ਦੋ ਧਿਰਾਂ ’ਚ ਲੜਾਈ ਹੋ ਗਈ ਜਿਸ ਕਾਰਨ ਇਕ ਵਿਅਕਤੀ ਦਾ ਹੱਥ ਕੱਟਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਮਾਮਲੇ ’ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਰਮਨਦੀਪ ਸਿੰਘ ਨੇ ਥਾਣਾ ਅਰਬਨ ਅਸਟੇਟ ’ਚ ਦਰਜ ਕਰਵਾਈ ਕਿ ਉਹ ਆਪਣੇ ਭਰਾ ਦੇ ਘਰ ਦੇ ਬਾਹਰ ਗਲੀ ’ਚ ਦੀਵਾਲੀ ਮਨਾ ਰਿਹਾ ਸੀ ਇਸ ਦੌਰਾਨ ਮੁਲਜ਼ਮ ਹਰਪਾਲ ਦੀਵਾਕਰ ਉਨ੍ਹਾਂ ਦੇ ਨੇੜਿਉਂ ਲੰਘਦਾ ਗਾਲ਼ੀ ਗਲੋਚ ਕਰਨ ਲੱਗ ਪਿਆ। ਜਦੋਂ ਉਨ੍ਹਾਂ ਮੁਲਜ਼ਮ ਨੂੰ ਪੁੱਛਿਆ ਤਾਂ ਉਹ ਉਨ੍ਹਾਂ ਦੇ ਗਲ ਪੈ ਕੇ ਧਮਕੀਆਂ ਦਿੰਦਾ ਚਲਾ ਗਿਆ। ਬਾਅਦ ’ਚ ਉਹ ਆਪਣੇ ਦੋਸਤ ਇਮਰਾਨ ਕੁਮਾਰ ਅਤੇ ਦੋ ਹੋਰ ਵਿਅਕਤੀਆਂ ਨਾਲ ਆਪਣੇ ਹੱਥ ’ਚ ਲੋਹੇ ਦੀ ਦਾਤਰ ਫੜ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਬਾਅਦ ’ਚ ਮੁਲਜ਼ਮ ਹਰਪਾਲ ਦੀਵਾਕਰ ਨੇ ਜਾਨੋਂ ਮਾਰਨ ਦੀ ਨਿਯਤ ਨਾਲ ਉਸ ਦੇ ਭਰਾ ਦੇ ਸਿਰ ’ਤੇ ਦਾਤਰ ਨਾਲ ਵਾਰ ਕੀਤਾ ਤੇ ਬਚਾਅ ਲਈ ਮੁਹੱਲੇ ’ਚ ਰਹਿੰਦੇ ਪੱਪੂ ਕੁਮਾਰ ਨੇ ਵਾਰ ਤੋਂ ਬਚਾਉਣ ਲਈ ਆਪਣਾ ਖੱਬਾ ਹੱਥ ਅੱਗੇ ਕੀਤਾ ਤੇ ਜਿਸ ਕਾਰਨ ਉਸ ਦਾ ਹੱਥ ਕੱਟਿਆ ਗਿਆ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਹਰਪਾਲ ਦੀਵਾਕਰ, ਇਮਰਾਨ ਕੁਮਾਰ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਜ ਪੁਰਸਕਾਰਾਂ ਵਾਸਤੇ ਅਰਜ਼ੀਆਂ ਮੰਗੀਆਂ ਅਗਲੀ ਖ਼ਬਰ ਪੰਜਾਬ ਯੁਵਾ ਮੋਰਚਾ ਦੇ ਪ੍ਰੈੱਸ ਸਕੱਤਰ ਐਡ.ਗੁਰਵਿੰਦਰ ਕਾਂਸਲ ਅਤੇ ਸਾਥੀਆਂ ਨੇ ਫੂਕਿਆ ਭਗਵੰਤ ਮਾਨ ਦਾ ਪੁਤਲਾ
Ad Position 24