12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਵਿਧਾਇਕ ਦੇਵ ਮਾਨ ਦੇ ਖ਼ਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ

ਨਾਭਾ, 12 ਨਵੰਬਰ (ਵਰਿੰਦਰ ਵਰਮਾ)-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਉਮੀਦ ਨਾਲ ਬਣਾਈ ਸੀ ਕਿ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਸ਼ਾਇਦ ਬਦਲਾਓ ਦੇ ਤਹਿਤ ਆਮ ਆਦਮੀ ਪਾਰਟੀ ਕਰ ਸਕੇ ਪਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਮੁਸ਼ਕਿਲਾ ਘਟਣ ਦੀ ਬਜਾਏ ਵੱਧ ਗਈਆਂ, ਆਏ ਦਿਨ ਮੀਡੀਆ ਦੀ ਸੁਰੱਖਿਆ ਵਿੱਚ ਰਹਿਣ ਵਾਲੇ ਸਾਈਕਲ ਵਾਲੇ ਵਿਧਾਇਕ ਦੇਵ ਮਾਨ ਵੱਲੋਂ ਸਿਵਲ ਹਸਪਤਾਲ ਨਾਭਾ ਦੇ ਪਿਛਲੇ ਗੇਟ ਨੂੰ ਬੰਦ ਕਰਾ ਕੇ ਮਰੀਜ਼ਾਂ ਤੇ ਲੋਕਾਂ ਲਈ ਨਵੀਂ ਮੁਸ਼ਕਿਲ ਖੜੀ ਕਰ ਦਿੱਤੀ। ਜਿਸ ਕਰਕੇ ਰੋਜ਼ਾਨਾ ਹਸਪਤਾਲ ਆਉਣ ਜਾਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਕਾਂਗਰਸੀ ਵਰਕਰਾਂ ਨਾਲ ਵਿਧਾਇਕ ਦੇਵ ਮਾਨ ਦੇ ਖ਼ਿਲਾਫ਼ ਨਾਰੇਬਾਜ਼ੀ ਕਰਦੇ ਹੋਏ ਨਾਲ ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਇੰਦਰਜੀਤ ਚੀਕੂ ਅਤੇ ਹੋਰ। ਤਸਵੀਰ : ਵਰਿੰਦਰ ਵਰਮਾ 13-11-2026
ਨਾਭਾ, 12 ਨਵੰਬਰ (ਵਰਿੰਦਰ ਵਰਮਾ)-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਉਮੀਦ ਨਾਲ ਬਣਾਈ ਸੀ ਕਿ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਸ਼ਾਇਦ ਬਦਲਾਓ ਦੇ ਤਹਿਤ ਆਮ ਆਦਮੀ ਪਾਰਟੀ ਕਰ ਸਕੇ ਪਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਮੁਸ਼ਕਿਲਾ ਘਟਣ ਦੀ ਬਜਾਏ ਵੱਧ ਗਈਆਂ, ਆਏ ਦਿਨ ਮੀਡੀਆ ਦੀ ਸੁਰੱਖਿਆ ਵਿੱਚ ਰਹਿਣ ਵਾਲੇ ਸਾਈਕਲ ਵਾਲੇ ਵਿਧਾਇਕ ਦੇਵ ਮਾਨ ਵੱਲੋਂ ਸਿਵਲ ਹਸਪਤਾਲ ਨਾਭਾ ਦੇ ਪਿਛਲੇ ਗੇਟ ਨੂੰ ਬੰਦ ਕਰਾ ਕੇ ਮਰੀਜ਼ਾਂ ਤੇ ਲੋਕਾਂ ਲਈ ਨਵੀਂ ਮੁਸ਼ਕਿਲ ਖੜੀ ਕਰ ਦਿੱਤੀ। ਜਿਸ ਕਰਕੇ ਰੋਜ਼ਾਨਾ ਹਸਪਤਾਲ ਆਉਣ ਜਾਣ ਵਾਲੇ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਸ਼ਾਮ ਨੂੰ ਹਲਕਾ ਨਾਭਾ ਤੋਂ ਕਾਂਗਰਸ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਆਗੂਆਂ ਨੇ ਸਿਵਲ ਹਸਪਤਾਲ ਨਾਭਾ ਦੇ ਪਿਛਲੇ ਗੇਟ ਦੇ ਸਾਹਮਣੇ ਖੜੇ ਹੋ ਕੇ ਸੂਬਾ ਸਰਕਾਰ ਅਤੇ ਵਿਧਾਇਕ ਦੇਵ ਮਾਨ ਦੇ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਇਲਾਕੇ ਦੇ ਵਸਨੀਕ ਅਤੇ ਦੁਕਾਨਦਾਰਾਂ ਨੇ ਵੀ ਹਲਕਾ ਵਿਧਾਇਕ ਵੱਲੋਂ ਗੇਟ ਬੰਦ ਕਰਾਉਣ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੀਨੀਅਰ ਕੌਂਸਲਰ ਅਸ਼ੋਕ ਬਿੱਟੂ ਦਾ ਕਹਿਣਾ ਹੈ ਕਿ ਸਰਕਾਰ ਨੇ ਲੋਕਾਂ ਨੂੰ ਸੁਵਿਧਾ ਤਾਂ ਕੀ ਦੇਣੀ ਸੀ ਲੋਕਾਂ ਨੂੰ ਦਿੱਤੀ ਹੋਈ ਸੁਵਿਧਾ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਦੇਵ ਮਾਨ ਨੇ ਹਸਪਤਾਲ ਦੇ ਪਿਛਲੇ ਗੇਟ ਨੂੰ ਬੰਦ ਕਰਾ ਕੇ ਲੋਕਾਂ ਲਈ ਇੱਕ ਨਵੀਂ ਮੁਸ਼ਕਿਲ ਖੜੀ ਕਰ ਦਿੱਤੀ ਉਹਨਾਂ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਲੋਕ ਇਸ ਗੇਟ ਰਾਹੀਂ ਹੀ ਰੋਜ਼ਾਨਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਆਉਂਦੇ ਸਨ ਪਰ ਗੇਟ ਬੰਦ ਕਰਵਾਉਣ ਤੋਂ ਬਾਅਦ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਉਹਨਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਗੇਟ ਨੂੰ ਨਾ ਖੋਲਿਆ ਗਿਆ ਤਾਂ ਕਾਂਗਰਸ ਵਰਕਰਾਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਇੰਦਰਜੀਤ ਚੀਕੂ, ਮਨਜਿੰਦਰ ਜਿੰਦੜੀ, ਪ੍ਰਧਾਨ ਗੁਰਦਿੱਤ ਸੇਠ, ਸਸ਼ੀ ਜਿੰਦਲ, ਨਰੇਸ਼ ਸ਼ਰਮਾ, ਵਿਕਰਮ ਡੱਲਾ, ਚਰਨਜੀਤ ਬਾਤਿਸ਼, ਅਨਿਲ ਸ਼ਰਮਾ ਬੱਬੂ, ਸੋਮ ਨਾਥ, ਭੋਲ਼ਾ ਸਿੰਘ ਲਾਲਕਾ, ਰੁਪਿੰਦਰ ਮੁੰਨਾ, ਸੁਨੀਤਾ ਰਾਣੀ , ਅਮਰਜੀਤ ਸਿੰਘ, ਬਲਵਿੰਦਰ ਸਿੰਘ ਭੱਠਲ, ਰਿੰਕੂ ਬਾਂਸਲ, ਅਰਜੁਨ ਦਾਸ, ਰਾਜੂ ਬਾਂਸਲ, ਗੁਰੀ ਸਿੰਘ ਆਦਿ ਦੁਕਾਨਦਾਰ ਅਤੇ ਕਾਂਗਰਸੀ ਆਗੂ ਹਾਜ਼ਰ ਸਨ। ਇਸ ਸਬੰਧੀ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਵੀ ਸਰਕਾਰ ਅਤੇ ਵਿਧਾਇਕ ਦੇਵ ਮਾਨ ਦੇ ਖਿਲਾਫ ਰੋਸ ਜਾਹਿਰ ਕਰਦੇ ਹੋਏ ਦੱਸਿਆ ਕਿ ਸਰਕਾਰ ਦਾ ਫਰਜ਼ ਲੋਕਾਂ ਨੂੰ ਸੁਵਿਧਾ ਦੇਣਾ ਹੁੰਦਾ ਹੈ ਪਰ ਇੱਥੇ ਦੇ ਵਿਧਾਇਕ ਨੇ ਇਹ ਗੇਟ ਬੰਦ ਕਰਵਾ ਕੇ ਲੋਕਾਂ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਦੂਰੋਂ ਆਏ ਮਰੀਜ਼ਾਂ ਨੂੰ ਘੁੰਮ ਕੇ ਬਾਜ਼ਾਰ ਦੇ ਵਿੱਚੋਂ ਆਪਣਾ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ ਜਿੱਥੇ ਪਹਿਲਾ ਹੀ ਟਰੈਫਿਕ ਦੀ ਸਮੱਸਿਆ ਨੇ ਬਾਜ਼ਾਰ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਤੁਰੰਤ ਇਸ ਗੇਟ ਨੂੰ ਖੋਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਦੀਆਂ ਸੜਕਾਂ ’ਤੇ ਰਾਤਾਂ ਨੂੰ ਚਲਦੀ ਐ ਸ਼ਰੇਆਮ ‘ਗਲਾਸੀ’ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਖਡ਼੍ਹੀ ਗੱਡੀ ਅਤੇ ਐਕਟਿਵਾ ਨੂੰ ਮਾਰੀ ਜ਼ੋਰਦਾਰ ਟੱਕਰ-ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਪਲਾਹੀ ਪਿੰਡ ਦੇ ਬ...
Ad Position 24